20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਗਰ ਕੌਂਸਲ ਵਲੋਂ ਕਬਜ਼ੇ ਹਟਾਉਣ ਦੀ ਕਾਰਵਾਈ ਸ਼ੱਕ ਦੇ ਘੇਰੇ ਵਿੱਚ, ਦੁਕਾਨਦਾਰਾਂ ਨੇ ਲਾਏ ਪੱਖਪਾਤ ਦੇ ਦੋਸ਼ ਕੁਝ ਦੁਕਾਨਦਾਰਾਂ ਦਾ ਨਿੱਕਾ ਮੋਟਾ ਸਮਾਨ ਚੁੱਕਿਆ ਤੇ ਪੱਕੇ ਕਬਜ਼ੇ ਕਰੀ ਬੈਠੇ ਰੇੜੀਆਂ, ਫਾਸਟ ਫੂਡ ਅਤੇ ਖਜਲੇ ਵਾਲਿਆਂ ਨੂੰ ਬਖ਼ਸ਼ਿਆ

ਅਹਿਮਦਗੜ੍ਹ, 19 ਸਤੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਨਗਰ ਕੌਂਸਲ ਅਹਿਮਦਗੜ੍ਹ ਵੱਲੋਂ ਬੀਤੇ ਦਿਨ ਸ਼ਹਿਰ ਵਿੱਚ ਕਬਜ਼ੇ ਹਟਾਉਣ ਲਈ ਸ਼ੁਰੂ ਕੀਤੀ ਗਈ ਕਾਰਵਾਈ ਤੇ ਉਸ ਸਮੇਂ ਚਰਚਾ ਹੋਣੀ ਸ਼ੁਰੂ ਹੋ ਗਈ ਜਦੋਂ ਇਸ ਕਾਰਵਾਈ ਦੌਰਾਨ ਉੱਚ ਅਧਿਕਾਰੀਆਂ ਦੀ ਗੈਰ ਮੌਜੂਦਗੀ ਵਿੱਚ ਆਮ ਕਰਮਚਾਰੀਆਂ ਵੱਲੋਂ ਕਾਰਵਾਈ ਕਰਕੇ ਸਿਰਫ਼ ਕੁਝ ਸਥਾਨਕ ਆਮ ਦੁਕਾਨਦਾਰਾਂ ਦੇ ਦੁਕਾਨਾਂ ਦੇ ਪਏ ਬੋਰਡ ਅਤੇ ਨਿੱਕਾ ਮੋਟਾ ਸਮਾਨ ਚੁੱਕਿਆ ਗਿਆ ਦੁਕਾਨਦਾਰਾਂ ਨੇ ਇਸ ਤਰ੍ਹਾਂ ਦੀ ਕਾਰਵਾਈ ਤੇ ਇਤਰਾਜ਼ ਜ਼ਾਹਿਰ ਕਰਦੇ ਕਥਿਤ ਪੱਖਪਾਤ ਦੇ ਦੋਸ਼ ਲਗਾਏ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਕਬਜ਼ੇ ਹਟਾਉਣ ਦੀ ਕਾਰਵਾਈ ਸਾਰੇ ਦੁਕਾਨਦਾਰਾਂ ਅਤੇ ਸਾਰੇ ਇਲਾਕੇ ਵਿੱਚ ਇਕਸਾਰ ਢੰਗ ਨਾਲ ਹੋਣੀ ਚਾਹੀਦੀ ਹੈ।

ਅਜੀਤ ਡੈਸਕ 20-09-2026
ਅਹਿਮਦਗੜ੍ਹ, 19 ਸਤੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ) - ਨਗਰ ਕੌਂਸਲ ਅਹਿਮਦਗੜ੍ਹ ਵੱਲੋਂ ਬੀਤੇ ਦਿਨ ਸ਼ਹਿਰ ਵਿੱਚ ਕਬਜ਼ੇ ਹਟਾਉਣ ਲਈ ਸ਼ੁਰੂ ਕੀਤੀ ਗਈ ਕਾਰਵਾਈ ਤੇ ਉਸ ਸਮੇਂ ਚਰਚਾ ਹੋਣੀ ਸ਼ੁਰੂ ਹੋ ਗਈ ਜਦੋਂ ਇਸ ਕਾਰਵਾਈ ਦੌਰਾਨ ਉੱਚ ਅਧਿਕਾਰੀਆਂ ਦੀ ਗੈਰ ਮੌਜੂਦਗੀ ਵਿੱਚ ਆਮ ਕਰਮਚਾਰੀਆਂ ਵੱਲੋਂ ਕਾਰਵਾਈ ਕਰਕੇ ਸਿਰਫ਼ ਕੁਝ ਸਥਾਨਕ ਆਮ ਦੁਕਾਨਦਾਰਾਂ ਦੇ ਦੁਕਾਨਾਂ ਦੇ ਪਏ ਬੋਰਡ ਅਤੇ ਨਿੱਕਾ ਮੋਟਾ ਸਮਾਨ ਚੁੱਕਿਆ ਗਿਆ ਦੁਕਾਨਦਾਰਾਂ ਨੇ ਇਸ ਤਰ੍ਹਾਂ ਦੀ ਕਾਰਵਾਈ ਤੇ ਇਤਰਾਜ਼ ਜ਼ਾਹਿਰ ਕਰਦੇ ਕਥਿਤ ਪੱਖਪਾਤ ਦੇ ਦੋਸ਼ ਲਗਾਏ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਕਬਜ਼ੇ ਹਟਾਉਣ ਦੀ ਕਾਰਵਾਈ ਸਾਰੇ ਦੁਕਾਨਦਾਰਾਂ ਅਤੇ ਸਾਰੇ ਇਲਾਕੇ ਵਿੱਚ ਇਕਸਾਰ ਢੰਗ ਨਾਲ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਨਗਰ ਕੌਂਸਲ ਦੀ ਕਬਜ਼ਾ ਹਟਾਓ ਮੁਹਿੰਮ ਦੀ ਨਿਰਪੱਖਤਾ ਨੂੰ ਲੈ ਕੇ ਚਰਚਾ ਛਿੜ ਗਈ । ਕਾਰਜ ਸਾਧਕ ਅਫ਼ਸਰ ਅਸ਼ੀਸ਼ ਕੁਮਾਰ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਕੀਤੀ ਗਈ ਕਾਰਵਾਈ ਉੱਪਰਲੇ ਅਧਿਕਾਰੀਆਂ ਦੀਆਂ ਹਦਾਇਤਾਂ ਅਨੁਸਾਰ ਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਵੱਲੋਂ ਲਗਾਏ ਗਏ ਪੱਖਪਾਤ ਦੇ ਦੋਸ਼ ਉਨ੍ਹਾਂ ਦੇ ਹੁਣ ਧਿਆਨ ਵਿੱਚ ਆਏ ਹਨ ਕਬਜ਼ਿਆਂ ਵਿਰੁੱਧ ਕਾਰਵਾਈ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਅਤੇ ਬਿਨਾਂ ਕਿਸੇ ਪੱਖਪਾਤ ਦੇ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜਿਨ੍ਹਾਂ ਕਰਮਚਾਰੀਆਂ ’ਤੇ ਪੱਖਪਾਤ ਕਰਨ ਦੇ ਦੋਸ਼ ਲੱਗੇ ਹਨ, ਉਨ੍ਹਾਂ ਦੀ ਜਾਂਚ ਕੀਤੀ ਜਾਵੇਗੀ। ਜੇਕਰ ਜਾਂਚ ਦੌਰਾਨ ਕਿਸੇ ਕਰਮਚਾਰੀ ਵੱਲੋਂ ਪੱਖਪਾਤ ਜਾਂ ਨਿਯਮਾਂ ਦੀ ਉਲੰਘਣਾ ਕਰਨਾ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਜਦੋਂ ਪੱਤਰਕਾਰਾਂ ਨੇ ਨਗਰ ਕੌਂਸਲ ਦਫ਼ਤਰ ਵਿਖੇ ਪਹੁੰਚ ਕੇ ਸਬੰਧਿਤ ਕਰਮਚਾਰੀਆਂ ਨਾਲ ਇਸ ਪੱਖਪਾਤੀ ਕਾਰਵਾਈ ਸਬੰਧੀ ਗੱਲਬਾਤ ਕੀਤੀ ਤਾਂ ਕੁੱਝ ਕਰਮਚਾਰੀਆਂ ਵੱਲੋਂ ਪੱਤਰਕਾਰਾਂ ਨਾਲ ਵੀ ਬਦਸਲੂਕੀ ਕੀਤੀ ਗਈ ਜਿਸ ਕਾਰਨ ਪੱਤਰਕਾਰ ਭਾਈਚਾਰੇ ਵਿੱਚ ਵੀ ਨਗਰ ਕੌਂਸਲ ਪ੍ਰਤੀ ਭਾਰੀ ਰੋਸ ਪਾ ਇਆ ਜਾ ਰਿਹਾ ਹੈ। ਕਾਰਜ ਸਾਧਕ ਅਫ਼ਸਰ ਨਾਲ ਗੱਲ ਹੁਣ ਉਪਰੰਤ ਦੁਕਾਨਦਾਰਾਂ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਕਿ ਕੁਝ ਮੇਲੇ ਤੇ ਆਏ ਖਜਲੇ ਵਾਲਿਆਂ , ਕੁਝ ਢਾਬਾ ਮਾਲਕਾਂ ,ਰੇਹੜੀਆਂ ਵਾਲਿਆਂ ਅਤੇ ਫਾਸਟ ਫੂਡ ਵਾਲਿਆਂ ਵੱਲੋਂ ਸੜਕਾਂ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ। ਉਨ੍ਹਾਂ ਵੱਲ ਨਗਰ ਕੌਂਸਲ ਮੁਲਾਜ਼ਮਾਂ ਦਾ ਕਦੇ ਵੀ ਧਿਆਨ ਨਹੀਂ ਜਾਂਦਾ ਜਿਸ ਤੋਂ ਸਮੁੱਚਾ ਵਰਤਾਰਾ ਸ਼ੱਕੀ ਜਾਪਦਾ ਹੈ। ਚੌੜਾ ਬਾਜ਼ਾਰ ਐਸੋਸੀਏਸ਼ਨ ਦੇ ਪ੍ਰਬੰਧਕੀ ਆਗੂ ਤਰਸੇਮ ਗਰਗ,ਮੁੰਡੇ ਅਹਿਮਦਗੜ੍ਹ ਕਲੱਬ ਪ੍ਰਧਾਨ ਰਾਕੇਸ਼ ਗਰਗ ਅਤੇ ਹੋਰਨਾਂ ਸਮਾਜਿਕ ਆਗੂਆਂ ਨੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਸ਼ਹਿਰ ਵਿੱਚ ਕਬਜ਼ਿਆਂ ਦੀ ਸਮੱਸਿਆ ਦਾ ਸਥਾਈ ਹੱਲ ਕੱਢਿਆ ਜਾਵੇ। ਕਿਸੇ ਵਿਅਕਤੀ ਵਿਸ਼ੇਸ਼ ਜਾਂ ਦੁਕਾਨਦਾਰ ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਨਿਯਮਾਂ ਅਨੁਸਾਰ ਸਮੁੱਚੇ ਇਲਾਕੇ ਵਿੱਚ ਇਕਸਾਰ ਕੀਤੀ ਜਾਣੀ ਚਾਹੀਦੀ ਹੈ। ਦੁਕਾਨਦਾਰਾਂ ਨੇ ਮੰਗ ਕੀਤੀ ਅਗਰ ਇਸ ਸਮੱਸਿਆ ਦਾ ਨਗਰ ਕੌਂਸਲ ਵੱਲੋਂ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਉਹ ਡੀ.ਸੀ. ਦੇ ਪੇਸ਼ ਹੋ ਕੇ ਆਪ ਦਾ ਪੱਖ ਰੱਖਣਗੇ।
ਪਿਛਲੀ ਖ਼ਬਰ 23 ਨੂੰ ਚੰਡੀਗੜ੍ਹ ਵਿਖੇ ਮਨਾਇਆ ਜਾਵੇਗਾ ਵਿਸ਼ਵ ਪੰਜਾਬੀ ਦਿਵਸ - ਸ਼ਮਸ਼ੇਰ ਸਿੰਘ ਹੁੰਦਲ ਅਗਲੀ ਖ਼ਬਰ ਐਮ.ਐਲ.ਜੀ. ਕਾਨਵੈਂਟ ਸਕੂਲ ’ਚ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।