ਚਾਰ-ਪੰਜ ਮਹੀਨਿਆਂ ਦੇ ਇਕੱਠੇ ਬਿਜਲੀ ਬਿੱਲਾਂ ਨੇ ਵਧਾਈ ਲੋਕਾਂ ਦੀ ਮੁਸ਼ਕਿਲ
ਬਿਜਲੀ ਵਿਭਾਗ ਵਲੋਂ ਬਿੱਲ ਸਮੇਂ ਸਿਰ ਨਾ ਭੇਜਣ ਦਾ ਦੋਸ਼, ਇਕੱਠੀ ਰਕਮ ਭਰਨ ਤੋਂ ਆਮ ਲੋਕ ਤੇ ਵਪਾਰੀ ਪ੍ਰੇਸ਼ਾਨ
ਅਹਿਮਦਗੜ੍ਹ, 17 ਸਤੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ)- ਸਮੁੱਚੇ ਪੰਜਾਬ ਦੇ ਨਾਲ-ਨਾਲ ਅਹਿਮਦਗੜ੍ਹ ’ਚ ਵੀ ਬਿਜਲੀ ਦੇ ਚਾਰ-ਪੰਜ ਮਹੀਨਿਆਂ ਦੇ ਇਕੱਠੇ ਬਿੱਲ ਆਉਣ ਕਾਰਨ ਆਮ ਲੋਕਾਂ ਅਤੇ ਵਪਾਰੀਆਂ ਨੂੰ ਭਾਰੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸੋਸ਼ਲ ਵੈਲਫੇਅਰ ਆਰਗਨਾਈਜੇਸ਼ਨ ਦੇ ਸਕੱਤਰ ਅਤੇ ਚੌੜਾ ਬਾਜ਼ਾਰ ਵਪਾਰ ਮੰਡਲ ਦੇ ਆਗੂ ਤਰਸੇਮ ਗਰਗ ਨੇ ਕਿਹਾ ਕਿ ਬਿਜਲੀ ਵਿਭਾਗ ਵਲੋਂ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਬਹੁਤ ਸਾਰੇ ਖਪਤਕਾਰਾਂ ਨੂੰ ਸਮੇਂ ਸਿਰ ਬਿੱਲ ਨਹੀਂ ਭੇਜੇ ਗਏ।
ਵ
ਵਪਾਰੀ ਆਗੂ ਤਰਸੇਮ ਗਰਗ।
18-09-2026
ਅਹਿਮਦਗੜ੍ਹ, 17 ਸਤੰਬਰ (ਰਣਧੀਰ ਸਿੰਘ ਮਹੋਲੀ, ਸੁਖਜੀਤ ਸਿੰਘ ਖੇੜਾ, ਰਵਿੰਦਰ ਪੁਰੀ)- ਸਮੁੱਚੇ ਪੰਜਾਬ ਦੇ ਨਾਲ-ਨਾਲ ਅਹਿਮਦਗੜ੍ਹ ’ਚ ਵੀ ਬਿਜਲੀ ਦੇ ਚਾਰ-ਪੰਜ ਮਹੀਨਿਆਂ ਦੇ ਇਕੱਠੇ ਬਿੱਲ ਆਉਣ ਕਾਰਨ ਆਮ ਲੋਕਾਂ ਅਤੇ ਵਪਾਰੀਆਂ ਨੂੰ ਭਾਰੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸੋਸ਼ਲ ਵੈਲਫੇਅਰ ਆਰਗਨਾਈਜੇਸ਼ਨ ਦੇ ਸਕੱਤਰ ਅਤੇ ਚੌੜਾ ਬਾਜ਼ਾਰ ਵਪਾਰ ਮੰਡਲ ਦੇ ਆਗੂ ਤਰਸੇਮ ਗਰਗ ਨੇ ਕਿਹਾ ਕਿ ਬਿਜਲੀ ਵਿਭਾਗ ਵਲੋਂ ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਬਹੁਤ ਸਾਰੇ ਖਪਤਕਾਰਾਂ ਨੂੰ ਸਮੇਂ ਸਿਰ ਬਿੱਲ ਨਹੀਂ ਭੇਜੇ ਗਏ। ਹੁਣ ਇਹ ਬਿੱਲ ਇਕੱਠੇ ਆਉਣ ਕਾਰਨ ਘਰੇਲੂ ਖਪਤਕਾਰਾਂ ਦੇ ਨਾਲ-ਨਾਲ ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਲਈ ਭਾਰੀ ਰਕਮ ਅਦਾ ਕਰਨਾ ਔਖਾ ਹੋ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਵਿਭਾਗ ਵਲੋਂ ਸਮੇਂ ਸਿਰ ਬਿੱਲ ਨਹੀਂ ਭੇਜੇ ਗਏ ਅਤੇ ਦੂਜੇ ਪਾਸੇ ਭਾਰੀ ਰਕਮ ਵਾਲੇ ਬਿੱਲਾਂ ਦੀ ਅਦਾਇਗੀ ਨਾ ਹੋਣ ’ਤੇ ਕੁਨੈਕਸ਼ਨ ਕੱਟਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਇਸ ਸਬੰਧੀ ਨੋਟਿਸ ਦਿੱਤੇ ਜਾ ਰਹੇ ਹਨ। ਇਸ ਕਾਰਨ ਲੋਕਾਂ ਵਿੱਚ ਬੇਚੈਨੀ ਅਤੇ ਰੋਸ ਹੈ।ਤਰਸੇਮ ਗਰਗ ਨੇ ਬਿਜਲੀ ਮੰਤਰੀ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਕਈ ਮਹੀਨਿਆਂ ਦੇ ਇਕੱਠੇ ਆਏ ਬਿੱਲਾਂ ਦੀ ਰਕਮ ਲੋਕਾਂ ਦੀ ਆਰਥਿਕ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕਿਸ਼ਤਾਂ ਵਿੱਚ ਵਸੂਲ ਕਰਨ ਦੀ ਵਿਵਸਥਾ ਕੀਤੀ ਜਾਵੇ। ਬਿਜਲੀ ਬੋਰਡ ਦੇ ਐਕਸੀਅਨ ਅਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਇਕੱਠੀ ਰਕਮ ਦੀ ਅਦਾਇਗੀ ਕਰਨਾ ਲੋਕਾਂ ਲਈ ਮੁਸ਼ਕਿਲ ਹੈ ਤਾਂ ਖਪਤਕਾਰ ਸੰਬੰਧਿਤ ਅਧਿਕਾਰੀਆਂ ਨਾਲ ਸੰਪਰਕ ਕਰਕੇ ਕਿਸ਼ਤਾਂ ਦੀ ਸਹੂਲਤ ਬਾਰੇ ਗੱਲ ਕਰ ਸਕਦੇ ਹਨ।