17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਤਹਿਸੀਲ ਪੱਧਰੀ ਧਰਨੇ ’ਚ ਗਰਜੇ ਪਟਵਾਰੀ

ਮਲੇਰਕੋਟਲਾ, 16 ਸਤੰਬਰ (ਮੁਹੰਮਦ ਹਨੀਫ ਥਿੰਦ)- ਅੱਜ ਦੀ ਰੋਜ਼ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਆਦੇਸ਼ ਮੁਤਾਬਿਕ ਪੂਰੇ ਪੰਜਾਬ ਵਿਚ ਪਟਵਾਰੀਆਂ ਵਲੋਂ ਤਹਿਸੀਲ ਪੱਧਰੀ ਧਰਨੇ ਦਿੱਤੇ ਗਏ। ਤਹਿਸੀਲ ਪੱਧਰੀ ਧਰਨੇ ਦੌਰਾਨ ਸਰਕਾਰ ਵਲੋਂ ਜੋ ਟਾਲ ਮਟੋਲ ਦੀ ਨੀਤੀ ਅਪਣਾਈ ਉਸ ਦੀ ਜੰਮ ਕੇ ਨਿਖੇਧੀ ਕੀਤੀ ਗਈ ।

ਅਜੀਤ ਡੈਸਕ 17-09-2026
ਮਲੇਰਕੋਟਲਾ, 16 ਸਤੰਬਰ (ਮੁਹੰਮਦ ਹਨੀਫ ਥਿੰਦ)- ਅੱਜ ਦੀ ਰੋਜ਼ ਰੈਵਨਿਊ ਪਟਵਾਰ ਯੂਨੀਅਨ ਪੰਜਾਬ ਦੇ ਆਦੇਸ਼ ਮੁਤਾਬਿਕ ਪੂਰੇ ਪੰਜਾਬ ਵਿਚ ਪਟਵਾਰੀਆਂ ਵਲੋਂ ਤਹਿਸੀਲ ਪੱਧਰੀ ਧਰਨੇ ਦਿੱਤੇ ਗਏ। ਤਹਿਸੀਲ ਪੱਧਰੀ ਧਰਨੇ ਦੌਰਾਨ ਸਰਕਾਰ ਵਲੋਂ ਜੋ ਟਾਲ ਮਟੋਲ ਦੀ ਨੀਤੀ ਅਪਣਾਈ ਉਸ ਦੀ ਜੰਮ ਕੇ ਨਿਖੇਧੀ ਕੀਤੀ ਗਈ । ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਮਾਂ ਰਹਿੰਦੇ ਮੰਗਾਂ ਦਾ ਫੈਸਲਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਜਿਸ ਦੀ ਨਿਰੋਲ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤਹਿਸੀਲ ਅਮਰਗੜ੍ਹ ’ਚ ਤਾਇਨਾਤ ਜ਼ਿਲ੍ਹਾ ਪ੍ਰਧਾਨ ਦੁਸ਼ਯੰਤ ਸਿੰਘ ਰਾਕਾ ਨੇ ਮੰਗਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕ ਜ਼ਿਲ੍ਹਾ ਜਨਰਲ ਸਕੱਤਰ ਪਰਮਜੀਤ ਸਿੰਘ ਨਾਰੀਕੇ, ਤਹਿਸੀਲ ਖਜਾਨਚੀ ਸੁਰਿੰਦਰ ਸਿੰਘ ਨਾਭਾ, ਪਟਵਾਰੀ ਸੁਮਨਪ੍ਰੀਤ ਸਿੰਘ, ਕਾਨੂੰਗੋ ਚਮਕੌਰ ਸਿੰਘ ਕਲੇਰ, ਪਟਵਾਰੀ ਹਰਦੀਪ ਸਿੰਘ ਮੰਡੇਰ, ਪਟਵਾਰੀ ਵਿਨਾਕਸ਼ੀ ਜੋਸ਼ੀ, ਪਟਵਾਰੀ ਅਮਨਦੀਪ ਕੌਰ ਅਤੇ ਐੱਸ.ਡੀ.ਐੱਮ. ਸੁਪਰਡੈਂਟ ਧਰਮ ਸਿੰਘ, ਐੱਸ.ਡੀ.ਐੱਮ. ਰੀਡਰ ਅਨੀਸਪਾਲ, ਸੀਨੀਅਰ ਸਹਾਇਕ ਸ਼ਰਨਵੀਰ ਸਿੰਘ, ਤਹਿਸੀਲ ਅਮਰਗੜ੍ਹ ਦੇ ਹੋਰ ਬਹੁਤ ਸਾਰੇ ਕਰਮਚਾਰੀ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਦਰਸ਼ਨ ਦੌਰਾਨ ਕਾਂਗਰਸੀ ਵਰਕਰਾਂ ਨਾਲ ਪ੍ਰਸ਼ਾਸਨ ਵਲੋਂ ਕੀਤੀ ਧੱਕੇਸ਼ਾਹੀ ਨਿੰਦਣਯੋਗ- ਖੰਗੂੜਾ ਅਗਲੀ ਖ਼ਬਰ ਮਾਸਟਰ ਕੇਡਰ ਭਰਤੀ ਦੇ ਇਸ਼ਤਿਹਾਰ ਦੀ ਮੰਗ: ਮੀਟਿੰਗਾਂ ਦਾ ਭਰੋਸਾ ਮਿਲਣ ’ਤੇ ਯੂਨਾਈਟਿਡ ਫਿਜ਼ੀਕਲ ਐਜੂਕੇਸ਼ਨ ਪੰਜਾਬ ਨੇ ਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।