ਮਾਨ ਸਰਕਾਰ ਨੇ ਕੱਸੀਆਂ ਤੇ ਖੇਤਾਂ ਦੀਆਂ ਟੇਲਾਂ ’ਤੇ ਪਹੁੰਚਾਇਆ ਨਹਿਰੀ ਪਾਣੀ- ਗੋਇਲ
1988 ਏਕੜ ਰਕਬੇ ਲਈ ਸਿੰਚਾਈ ਦੀ ਨਵੀਂ ਆਸ ਜਾਗੀ
ਮੂਣਕ, 15 ਸਤੰਬਰ (ਵਰਿੰਦਰ ਭਾਰਦਵਾਜ/ ਕੇਵਲ ਸਿੰਗਲਾ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਹਿਰੀ ਪਾਣੀ ਖੇਤਾਂ ਤੇ ਟੇਲਾਂ ਤੱਕ ਪਹੁੰਚਾਉਣ ਲਈ ਕਿਸਾਨਾਂ ਨਾਲ ਕੀਤੀ ਗਰੰਟੀ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਪੰਜਾਬ ਦੇ ਜਲ ਸਰੋਤ, ਭੂਮੀ ਤੇ ਜਲ ਸੰਭਾਲ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਬ ਡਵੀਜ਼ਨ ਮੂਣਕ ਦੇ ਪਿੰਡ ਰਾਜਲਹੇੜੀ ਵਿਖੇ ਕਰੀਬ 7 ਕਰੋੜ 74 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਪਾਈਪ ਲਾਈਨ ਦੇ ਪ੍ਰੋਜੈਕਟਾਂ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਸ੍ਰੀ ਗੋਇਲ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੋਣਾਂ ਸਮੇਂ ਕੀਤੀਆਂ ਗਰੰਟੀਆਂ ਪੂਰੀਆਂ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਹਿਰੀ ਪਾਣੀ ਨੂੰ ਸਿਰਫ਼ ਨਹਿਰਾਂ ’ਚ ਵਗਦਾ ਦੇਖਣ ਦੀ ਥਾਂ ਉਸ ਨੂੰ ਕਿਸਾਨ ਦੇ ਖੇਤ ਦੀ ਆਖ਼ਰੀ ਟੇਲ ਤੱਕ ਪਹੁੰਚਾਉਣ ਨੂੰ ਤਰਜੀਹ ਦਿੱਤੀ ਹੈ ।
ਮੂਣਕ, 15 ਸਤੰਬਰ (ਵਰਿੰਦਰ ਭਾਰਦਵਾਜ/ ਕੇਵਲ ਸਿੰਗਲਾ)- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਨਹਿਰੀ ਪਾਣੀ ਖੇਤਾਂ ਤੇ ਟੇਲਾਂ ਤੱਕ ਪਹੁੰਚਾਉਣ ਲਈ ਕਿਸਾਨਾਂ ਨਾਲ ਕੀਤੀ ਗਰੰਟੀ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਪੰਜਾਬ ਦੇ ਜਲ ਸਰੋਤ, ਭੂਮੀ ਤੇ ਜਲ ਸੰਭਾਲ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਸਬ ਡਵੀਜ਼ਨ ਮੂਣਕ ਦੇ ਪਿੰਡ ਰਾਜਲਹੇੜੀ ਵਿਖੇ ਕਰੀਬ 7 ਕਰੋੜ 74 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਪਾਈਪ ਲਾਈਨ ਦੇ ਪ੍ਰੋਜੈਕਟਾਂ ਨੂੰ ਲੋਕ ਅਰਪਣ ਕੀਤਾ। ਇਸ ਮੌਕੇ ਸ੍ਰੀ ਗੋਇਲ ਨੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚੋਣਾਂ ਸਮੇਂ ਕੀਤੀਆਂ ਗਰੰਟੀਆਂ ਪੂਰੀਆਂ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰ ਨੇ ਨਹਿਰੀ ਪਾਣੀ ਨੂੰ ਸਿਰਫ਼ ਨਹਿਰਾਂ ’ਚ ਵਗਦਾ ਦੇਖਣ ਦੀ ਥਾਂ ਉਸ ਨੂੰ ਕਿਸਾਨ ਦੇ ਖੇਤ ਦੀ ਆਖ਼ਰੀ ਟੇਲ ਤੱਕ ਪਹੁੰਚਾਉਣ ਨੂੰ ਤਰਜੀਹ ਦਿੱਤੀ ਹੈ । ਉਨ੍ਹਾਂ ਕਿਹਾ ਕਿ “ਟੇਲ ’ਤੇ ਬੈਠੇ ਕਿਸਾਨਾਂ ਦੇ ਖੇਤ ਤੱਕ ਪਾਣੀ ਪਹੁੰਚਣਾ ਹੀ ਅਜਿਹੇ ਪ੍ਰੋਜੈਕਟਾਂ ਦੀ ਅਸਲ ਸਫਲਤਾ ਹੈ । ਇਸ ਮੌਕੇ ਕਿਸਾਨਾਂ ਅਤੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ’ਚ ਪੀ.ਏ. ਰਾਕੇਸ਼ ਗੁਪਤਾ, ਜ਼ਿਲਾ ਆਗੂ ਬਲਜੀਤ ਸਿੰਘ ਮੰਡਵੀ, ਬਲਾਕ ਪ੍ਰਧਾਨ ਕਰਮਜੀਤ ਸਿੰਘ ਰਾਜਲਹੇੜੀ, ਨਗਰ ਪੰਚਾਇਤ ਪ੍ਰਧਾਨ ਜੋਨੀ ਅਰੋੜਾ, ਡਾ : ਹਰਬੰਸ ਸਿੰਘ ਸਰਪੰਚ ਹਮੀਰਗੜ੍ਹ, ਰਾਜਵੀਰ ਸਿੰਘ ਸਰਪੰਚ ਸੁਰਜਣ ਭੈਣੀ, ਲਵਜੀਤ ਸਿੰਘ ਬੱਬੀ ਸਰਪੰਚ ਹੋਤੀਪੁਰ, ਲਾਲਜੀਤ ਸਿੰਘ ਸਰਪੰਚ ਸ਼ੇਰਗੜ੍ਹ, ਮਨਪ੍ਰੀਤ ਸਿੰਘ ਸਰਪੰਚ ਰਾਜਲਹੇੜੀ, ਹਾਕਮ ਸਿੰਘ ਹਮੀਰਗੜ੍ਹ, ਗੁਰਦੀਪ ਗੁੱਜਰ ਅਤੇ ਸੰਬੰਧਿਤ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।