10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਟਰੈਫਿਕ ਵਿਘਨਾਂ ਵਿਰੁੱਧ ਸਖ਼ਤ ਹੋਈ ਧੂਰੀ ਪੁਲਿਸ ਦੁਕਾਨਦਾਰਾਂ ਦੇ ਬੋਰਡ ਅਤੇ ਰੇਹੜੀਆਂ ਪਿੱਛੇ ਕਰਵਾਈਆਂ

ਧੂਰੀ, 9 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿੱਚ ਦਿਨ-ਬ-ਦਿਨ ਵਧ ਰਹੀ ਟਰੈਫਿਕ ਦੀ ਸਮੱਸਿਆ ਅਤੇ ਆਵਾਜਾਈ ’ਚ ਪੈਦਾ ਹੁੰਦੇ ਵਿਘਨਾਂ ‘ਤੇ ਨੱਥ ਪਾਉਣ ਲਈ ਅੱਜ ਧੂਰੀ ਪੁਲਿਸ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਹੈ। ਸਥਾਨਕ ਟਰੈਫਿਕ ਇੰਚਾਰਜ ਸੰਜੇ ਕੁਮਾਰ ਵਲੋਂ ਆਪਣੀ ਪੁਲਿਸ ਟੀਮ ਸਮੇਤ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਦਾ ਜਾਇਜ਼ਾ ਲਿਆ ਗਿਆ ਅਤੇ ਆਵਾਜਾਈ ’ਚ ਰੁਕਾਵਟ ਬਣ ਰਹੇ ਅਸਥਾਈ ਕਬਜ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ।

ਅਜੀਤ ਡੈਸਕ 10-09-2026
ਧੂਰੀ, 9 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ ਵਿੱਚ ਦਿਨ-ਬ-ਦਿਨ ਵਧ ਰਹੀ ਟਰੈਫਿਕ ਦੀ ਸਮੱਸਿਆ ਅਤੇ ਆਵਾਜਾਈ ’ਚ ਪੈਦਾ ਹੁੰਦੇ ਵਿਘਨਾਂ ‘ਤੇ ਨੱਥ ਪਾਉਣ ਲਈ ਅੱਜ ਧੂਰੀ ਪੁਲਿਸ ਪੂਰੀ ਤਰ੍ਹਾਂ ਹਰਕਤ ਵਿੱਚ ਆ ਗਈ ਹੈ। ਸਥਾਨਕ ਟਰੈਫਿਕ ਇੰਚਾਰਜ ਸੰਜੇ ਕੁਮਾਰ ਵਲੋਂ ਆਪਣੀ ਪੁਲਿਸ ਟੀਮ ਸਮੇਤ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਦਾ ਜਾਇਜ਼ਾ ਲਿਆ ਗਿਆ ਅਤੇ ਆਵਾਜਾਈ ’ਚ ਰੁਕਾਵਟ ਬਣ ਰਹੇ ਅਸਥਾਈ ਕਬਜ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਕਾਰਵਾਈ ਦੌਰਾਨ ਪੁਲਿਸ ਟੀਮ ਨੇ ਬਾਜ਼ਾਰਾਂ ਵਿੱਚ ਦੁਕਾਨਦਾਰਾਂ ਵਲੋਂ ਆਪਣੀ ਹੱਦ ਤੋਂ ਬਾਹਰ ਲਗਾਏ ਗਏ ਸਾਈਨ ਬੋਰਡਾਂ, ਸਾਮਾਨ ਅਤੇ ਸੜਕਾਂ ‘ਤੇ ਖੜ੍ਹਦੀਆਂ ਨਾਜਾਇਜ਼ ਰੇਹੜੀਆਂ ਨੂੰ ਤੁਰੰਤ ਪਿੱਛੇ ਕਰਵਾਇਆ। ਟਰੈਫਿਕ ਇੰਚਾਰਜ ਸੰਜੇ ਕੁਮਾਰ ਨੇ ਦੁਕਾਨਦਾਰਾਂ ਨੂੰ ਤਾੜਨਾ ਕਰਦਿਆਂ ਕਿਹਾ ਕਿ ਆਪਣੀਆਂ ਦੁਕਾਨਾਂ ਦਾ ਸਾਮਾਨ ਜਾਂ ਬੋਰਡ ਸੜਕ ‘ਤੇ ਲਗਾ ਕੇ ਆਵਾਜਾਈ ਵਿੱਚ ਵਿਘਨ ਨਾ ਪਾਉਣ, ਕਿਉਂਕਿ ਇਸ ਨਾਲ ਆਮ ਲੰਘਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਪਿਛਲੀ ਖ਼ਬਰ ਗੁਲਜ਼ਾਰ ਸਿੰਘ ਅਤੇ ਮੋਹਨਜੀਤ ਸਿੰਘ ਸ਼ੇਰੋਂ ਦੇ ਮਾਮਲਿਆਂ ’ਚ ਨਿਰਪੱਖ ਜਾਂਚ ਲਈ ਭਾਜਪਾ ਨੇ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਕਾਲਜ ਸਟਾਫ ਨੇ ਲਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।