ਪਰੀ ਤੇ ਨਿਸ਼ਿਤਾ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਸੰਗਰੂਰ ਨੇ ਬਰਨਾਲਾ ਨੂੰ 10 ਵਿਕਟਾਂ ਨਾਲ ਹਰਾਇਆ
ਸੰਗਰੂਰ, 7 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਰਾਜ ਪੱਧਰੀ ਅੰਤਰ-ਜ਼ਿਲ੍ਹਾ ਲੜਕੀਆਂ ਅੰਡਰ-15 ਇਕ ਦਿਨਾ ਲਿਮਿਟਡ ਓਵਰਜ਼ ਟੂਰਨਾਮੈਂਟ-2026 ਤਹਿਤ ਟ੍ਰਾਈਡੈਂਟ ਕ੍ਰਿਕਟ ਗਰਾਊਂਡ, ਬਰਨਾਲਾ ਵਿਖੇ ਖੇਡੇ ਗਏ ਮੁਕਾਬਲੇ ’ਚ ਸੰਗਰੂਰ ਦੀ ਅੰਡਰ-15 ਮਹਿਲਾ ਟੀਮ ਨੇ ਬਰਨਾਲਾ ਨੂੰ 10 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬਰਨਾਲਾ ਦੀ ਟੀਮ 30.
ਸੰਗਰੂਰ, 7 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਰਾਜ ਪੱਧਰੀ ਅੰਤਰ-ਜ਼ਿਲ੍ਹਾ ਲੜਕੀਆਂ ਅੰਡਰ-15 ਇਕ ਦਿਨਾ ਲਿਮਿਟਡ ਓਵਰਜ਼ ਟੂਰਨਾਮੈਂਟ-2026 ਤਹਿਤ ਟ੍ਰਾਈਡੈਂਟ ਕ੍ਰਿਕਟ ਗਰਾਊਂਡ, ਬਰਨਾਲਾ ਵਿਖੇ ਖੇਡੇ ਗਏ ਮੁਕਾਬਲੇ ’ਚ ਸੰਗਰੂਰ ਦੀ ਅੰਡਰ-15 ਮਹਿਲਾ ਟੀਮ ਨੇ ਬਰਨਾਲਾ ਨੂੰ 10 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬਰਨਾਲਾ ਦੀ ਟੀਮ 30.2 ਓਵਰਾਂ ’ਚ 78 ਦੌੜਾਂ ਬਣਾ ਕੇ ਆਲ-ਆਊਟ ਹੋ ਗਈ। ਸੰਗਰੂਰ ਨੇ ਇਹ ਟੀਚਾ ਬਿਨਾਂ ਕੋਈ ਵਿਕਟ ਗੁਆਏ ਸਿਰਫ਼ 11.2 ਓਵਰਾਂ ’ਚ ਹਾਸਲ ਕਰ ਲਿਆ। ਸੰਗਰੂਰ ਵੱਲੋਂ ਪਰੀ ਸ਼ਰਮਾ ਨੇ 32 ਗੇਂਦਾਂ ’ਤੇ 45 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ’ਚ 8 ਚੌਕੇ ਅਤੇ 1 ਛੱਕਾ ਸ਼ਾਮਲ ਸੀ । ਨਿਸ਼ਿਤਾ ਮਲਿਕ ਨੇ 37 ਗੇਂਦਾਂ ’ਤੇ 25 ਦੌੜਾਂ ਬਣਾਈਆਂ, ਜਿਸ ਦੌਰਾਨ ਉਸ ਨੇ 4 ਚੌਕੇ ਲਗਾਏ। ਗੇਂਦਬਾਜ਼ੀ ’ਚ ਵੀ ਨਿਸ਼ਿਤਾ ਮਲਿਕ ਨੇ ਅਹਿਮ ਯੋਗਦਾਨ ਪਾਉਂਦਿਆਂ 2 ਵਿਕਟਾਂ ਹਾਸਲ ਕੀਤੀਆਂ। ਪਰੀ ਸ਼ਰਮਾ ਨੇ 1 ਵਿਕਟ ਲੈਣ ਦੇ ਨਾਲ 2 ਰਨ-ਆਊਟ ਕਰਵਾਉਣ ’ਚ ਵੀ ਭੂਮਿਕਾ ਨਿਭਾਈ। ਅੰਜਲੀ ਸ੍ਰੀਵਾਸਤਵ ਨੇ 1 ਅਤੇ ਖੁਸ਼ਵੀਰ ਕੌਰ ਨੇ 3 ਵਿਕਟਾਂ ਹਾਸਲ ਕੀਤੀਆਂ। ਟੀਮ ਦੀ ਇਸ ਸ਼ਾਨਦਾਰ ਜਿੱਤ ’ਤੇ ਕੋਚ ਲਖਵਿੰਦਰ ਕੌਰ ਅਤੇ ਸੰਗਰੂਰ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਹਰੀਸ਼ ਕੁਮਾਰ ਨੇ ਖਿਡਾਰਨਾਂ ਨੂੰ ਵਧਾਈ ਦਿੰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।