07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਸੰਤ ਰਾਮਪਾਲ ਦੇ ਜਨਮ ਦਿਵਸ ਮੌਕੇ 8 ਰਾਜਾਂ ਦੇ 14 ਸਤਲੋਕ ਆਸ਼ਰਮਾਂ ’ਚ ਹੋਣਗੇ ਸਮਾਗਮ

ਧੂਰੀ, 6 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸੰਤ ਰਾਮਪਾਲ ਵਲੋਂ ਆਪਣੇ ਅਧਿਆਤਮਿਕ ਮਾਰਗ ਦੀ ਵਿਸ਼ਾਲਤਾ ਦਾ ਪ੍ਰਮਾਣ ਦਿੰਦਿਆਂ ਵੱਖ ਵੱਖ ਰਾਜਾਂ ਵਿੱਚ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਉਹਨਾਂ ਦੇ ਜਨਮ ਦਿਵਸ ਦੇ ਮੌਕੇ ’ਤੇ ਨਿਪਾਲ ਸਮੇਤ ਭਾਰਤ ਦੇ ਅੱਠ ਰਾਜਾਂ ਦੇ ਇਕੱਠੇ 14 ਸਤਲੋਕ ਆਸ਼ਰਮਾਂ ’ਚ ਇੱਕੋ ਸਮੇਂ ਤਿੰਨ ਰੋਜ਼ਾ ਵਿਸ਼ਾਲ ਮਹਾਂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ ।

ਮੀਟਿੰਗ ਵਿਚ ਸ਼ਾਮਿਲ ਸਾਂਝੀ ਤਾਲਮੇਲ ਕਮੇਟੀ ਦੇ ਆਗੂ। ਤਸਵੀਰ- ਧਾਲੀਵਾਲ 07-09-2026
ਧੂਰੀ, 6 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸੰਤ ਰਾਮਪਾਲ ਵਲੋਂ ਆਪਣੇ ਅਧਿਆਤਮਿਕ ਮਾਰਗ ਦੀ ਵਿਸ਼ਾਲਤਾ ਦਾ ਪ੍ਰਮਾਣ ਦਿੰਦਿਆਂ ਵੱਖ ਵੱਖ ਰਾਜਾਂ ਵਿੱਚ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਉਹਨਾਂ ਦੇ ਜਨਮ ਦਿਵਸ ਦੇ ਮੌਕੇ ’ਤੇ ਨਿਪਾਲ ਸਮੇਤ ਭਾਰਤ ਦੇ ਅੱਠ ਰਾਜਾਂ ਦੇ ਇਕੱਠੇ 14 ਸਤਲੋਕ ਆਸ਼ਰਮਾਂ ’ਚ ਇੱਕੋ ਸਮੇਂ ਤਿੰਨ ਰੋਜ਼ਾ ਵਿਸ਼ਾਲ ਮਹਾਂ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ । ਨਿਪਾਲ ’ਚ ਸਤਲੋਕ ਆਸ਼ਰਮ ਧਨੁਸ਼ਾ਼ ਵਿਖੇ ਸਮਾਗਮ ਹੋਵੇਗਾ । ਪੰਜਾਬ ’ਚ ਸਤਲੋਕ ਆਸ਼ਰਮ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਸਤਲੋਕ ਆਸ਼ਰਮ ਖਮਾਣੋਂ ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਗਮ ਆਯੋਜਿਤ ਕੀਤੇ ਜਾ ਰਹੇ ਹਨ । ਹਰਿਆਣਾ ’ਚ ਸੰਤ ਰਾਮਪਾਲ ਦੇ ਜਨਮ ਸਥਾਨ ਸਤਲੋਕ ਆਸ਼ਰਮ ਧਨਾਣਾ ਧਾਮ ਜ਼ਿਲ੍ਹਾ ਸੋਨੀਪਤ ਸਮੇਤ, ਸਤਲੋਕ ਆਸ਼ਰਮ ਕੁਰੂਕਸ਼ੇਤਰ ਅਤੇ ਸਤਲੋਕ ਆਸ਼ਰਮ ਭਿਵਾਨੀ ਵਿਖੇ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ । ਰਾਜਸਥਾਨ ਦੇ ਸੋਜਤ ਸ਼ਹਿਰ ਨੇੜੇ ਸਥਿਤ ਸਤਲੋਕ ਆਸ਼ਰਮ ਸੋਜਤ ਵਿਚ ਸਮਾਗਮ ਹੋਵੇਗਾ । ਮੱਧ ਪ੍ਰਦੇਸ਼ ’ਚ ਸਤਲੋਕ ਆਸ਼ਰਮ ਇੰਦੌਰ ਅਤੇ ਸਤਲੋਕ ਆਸ਼ਰਮ ਬੈਤੂਲ ਵਿਚ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਸੰਤ ਰਾਮਪਾਲ ਦੇ ਜਨਮ ਦਿਵਸ ਸਮਾਗਮ ’ਚ ਸ਼ਾਮਿਲ ਹੋਣਗੀਆਂ । ਸਾਰੇ ਆਸ਼ਰਮਾਂ ’ਚ ਖੂਨ ਦਾਨ ਕੈਂਪਾਂ ਦਾ ਵੀ ਆਯੋਜਨ ਹੋ ਰਿਹਾ ਹੈ । 8 ਸਤੰਬਰ ਨੂੰ ਸੰਤ ਰਾਮਪਾਲ ਦੇ ਜਨਮ ਦਿਵਸ ਵਾਲੇ ਦਿਨ ਸਾਰੇ ਆਸ਼ਰਮਾਂ ’ਚ ਸਵੇਰੇ 9:15 ਵਜੇ ਸੰਤ ਗਰੀਬ ਦਾਸ ਦੀ ਅੰਮ੍ਰਿਤਬਾਣੀ ਦੇ ਅਖੰਡ ਪਾਠਾਂ ਦੇ ਭੋਗ ਪਾਏ ਜਾਣਗੇ ।
ਪਿਛਲੀ ਖ਼ਬਰ ਆਬਾਨ ਪਬਲਿਕ ਸਕੂਲ ’ਚ ਅਧਿਆਪਕ ਦਿਵਸ ਮਨਾਇਆ ਅਗਲੀ ਖ਼ਬਰ ਵਿਧਾਇਕਾ ਭਰਾਜ ਨੇ ਜਨਮ ਅਸ਼ਟਮੀ ਸਮਾਗਮਾਂ ਵਿੱਚ ਕੀਤੀ ਸ਼ਮੂਲੀਅਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।