ਮਹਿੰਦਰ ਸਿੰਘ ਪਰੂਥੀ ਵਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਸ਼ਲਾਘਾਯੋਗ-ਅਨਿਲ ਰਾਏ ਗੁਪਤਾ
ਮਲੇਰਕੋਟਲਾ, 6 ਸਤੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) ਮਲੇਰਕੋਟਲਾ ਦੇ ਉੱਘੇ ਵਪਾਰੀ ਅਤੇ ਦੀ ਇਲੈਕਟ੍ਰਿਕ ਡੀਲਰਜ ਐਸੋਸੀਏਸ਼ਨ ਰਜਿ: ਮਲੇਰਕੋਟਲਾ ਦੇ ਪ੍ਰਧਾਨ, ਸਾਬਕਾ ਕੌਂਸਲਰ ਤੇ ਸਮਾਜ ਸੇਵੀ ਸ: ਮਹਿੰਦਰ ਸਿੰਘ ਪਰੂਥੀ ਦਾ ਜਪਾਨ ਦੇ ਟੋਕਿਓ ਸ਼ਹਿਰ ਵਿਚ ਹੈਵਲ ਕੰਪਨੀ ਵਲੋਂ ਕਰਵਾਏ ਸਮਾਗਮ ਦੌਰਾਨ ਕੰਪਨੀ ਦੇ ਚੇਅਰਮੈਨ ਤੇ ਐਮ. ਡੀ ਸ੍ਰੀ ਅਨਿਲ ਰਾਏ ਗੁਪਤਾ ਵਲੋਂ ਪਲਾਟਿਨਮ ਅਵਾਰਡ ਨਾਲ ਸਨਮਾਨ ਕੀਤਾ ਗਿਆ।
ਮਲੇਰਕੋਟਲਾ, 6 ਸਤੰਬਰ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) ਮਲੇਰਕੋਟਲਾ ਦੇ ਉੱਘੇ ਵਪਾਰੀ ਅਤੇ ਦੀ ਇਲੈਕਟ੍ਰਿਕ ਡੀਲਰਜ ਐਸੋਸੀਏਸ਼ਨ ਰਜਿ: ਮਲੇਰਕੋਟਲਾ ਦੇ ਪ੍ਰਧਾਨ, ਸਾਬਕਾ ਕੌਂਸਲਰ ਤੇ ਸਮਾਜ ਸੇਵੀ ਸ: ਮਹਿੰਦਰ ਸਿੰਘ ਪਰੂਥੀ ਦਾ ਜਪਾਨ ਦੇ ਟੋਕਿਓ ਸ਼ਹਿਰ ਵਿਚ ਹੈਵਲ ਕੰਪਨੀ ਵਲੋਂ ਕਰਵਾਏ ਸਮਾਗਮ ਦੌਰਾਨ ਕੰਪਨੀ ਦੇ ਚੇਅਰਮੈਨ ਤੇ ਐਮ.ਡੀ ਸ੍ਰੀ ਅਨਿਲ ਰਾਏ ਗੁਪਤਾ ਵਲੋਂ ਪਲਾਟਿਨਮ ਅਵਾਰਡ ਨਾਲ ਸਨਮਾਨ ਕੀਤਾ ਗਿਆ।ਇਸ ਸਨਮਾਨ ਨੂੰ ਲੈ ਕੇ ਸ਼ਹਿਰ ਦੀਆਂ ਵੱਖ ਵੱਖ ਸਮਾਜਿਕ ਵਪਾਰਿਕ ਅਤੇ ਹੋਰ ਜਥੇਬੰਦੀਆਂ ਵਲੋਂ ਪਰੂਥੀ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।ਸ੍ਰੀ ਅਨਿਲ ਰਾਏ ਗੁਪਤਾ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ: ਪਰੂਥੀ ਅਤੇ ਉਨ੍ਹਾਂ ਦੇ ਪਰਿਵਾਰ ਵਲੋਂ ਸਮਾਜਿਕ ਅਤੇ ਵਪਾਰਿਕ ਤੌਰ ਤੇ ਨਿਭਾਇਆਂ ਜਾ ਰਹੀਆਂ ਸੇਵਾਵਾਂ ਸਲਾਘਾਯੋਗ ਹਨ।ਸ: ਮਹਿੰਦਰ ਸਿੰਘ ਪਰੂਥੀ ਨੇ ਹੈਵਲ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਬਹੁਤ ਮਹੱਤਵਪੂਰਨ ਹੈ।ਉਨ੍ਹਾਂ ਕਿਹਾ ਕਿ ਸ੍ਰੀ ਅਨਿਲ ਰਾਏ ਗੁਪਤਾ ਜੋਕਿ ਮਲੇਰਕੋਟਲਾ ਸ਼ਹਿਰ ਨਾਲ ਹੀ ਸੰਬੰਧਤ ਹਨ ਨੇ ਮਲੇਰਕੋਟਲਾ ਦਾ ਨਾਂਅ ਵਿਸ਼ਵ ਪੱਧਰ ਤੇ ਚਮਕਾਇਆ ਹੈ ਜਿਸ ਤੇ ਸ਼ਹਿਰ ਵਾਸੀਆਂ ਨੂੰ ਬਹੁਤ ਮਾਨ ਹੈ।