ਅਧਿਆਪਕ ਦਿਵਸ ਮੌਕੇ ਹੈੱਡ ਟੀਚਰ ਕੁਲਦੀਪ ਕੌਰ ਦਾ ਸਨਮਾਨ
ਦਿੜ੍ਹਬਾ ਮੰਡੀ, 5 ਸਤੰਬਰ (ਜਸਵੀਰ ਸਿੰਘ ਔਜਲਾ) - ਅਧਿਆਪਕ ਦਿਵਸ ਮੌਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਢੰਡੋਲੀ ਖੁਰਦ, ਬਲਾਕ ਸੁਨਾਮ-2, ਜ਼ਿਲ੍ਹਾ ਸੰਗਰੂਰ ਦੀ ਹੈੱਡ ਟੀਚਰ ਕੁਲਦੀਪ ਕੌਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਅਧਿਆਪਕਾਂ ਦੀ ਸਮਾਜ ਅਤੇ ਵਿਦਿਆਰਥੀਆਂ ਦੇ ਭਵਿੱਖ ਨੂੰ ਸੰਵਾਰਨ ਵਿੱਚ ਅਹਿਮ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ ਗਏ।
ਅਜੀਤ ਡੈਸਕ
06-09-2026