02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਤਾਰਾ ਵਿਵੇਕ ਕਾਲਜ ਗੱਜਣਮਾਜਰਾ ਵਿਖੇ ਮਹਿੰਦੀ ਮੁਕਾਬਲੇ ਕਰਵਾਏ ਮੈਡੀਕਲ ਕੈਂਪ ਲਗਾਇਆ

ਲਹਿਰਾਗਾਗਾ, 1 ਸਤੰਬਰ (ਅਸ਼ੋਕ ਗਰਗ)- ਸਮਾਜ ਸੇਵੀ ਸੰਸਥਾ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਲਹਿਰਾਗਾਗਾ ਵਲੋਂ ਜੀ. ਪੀ.

ਅਜੀਤ ਡੈਸਕ 02-09-2026
ਲਹਿਰਾਗਾਗਾ, 1 ਸਤੰਬਰ (ਅਸ਼ੋਕ ਗਰਗ)- ਸਮਾਜ ਸੇਵੀ ਸੰਸਥਾ ਸ੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਲਹਿਰਾਗਾਗਾ ਵਲੋਂ ਜੀ.ਪੀ.ਐਫ. ਧਰਮਸ਼ਾਲਾ ਵਿਖੇ ਹਫ਼ਤਾਵਾਰੀ ਮੈਡੀਕਲ ਕੈਂਪ ਲਗਾਉਣ ਦੇ ਨਾਲ ਕੜੀ-ਚਾਵਲ ਦਾ ਲੰਗਰ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸੁਰਿੰਦਰ ਡਿਸਕੋ, ਵਿਵੇਕ ਗਰਗ, ਹੁਕਮ ਚੰਦ, ਅਸ਼ੋਕ ਕੁਮਾਰ ਅਤੇ ਸਾਰਾ ਗਰਗ ਪਰਿਵਾਰ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਇਸ ਮੌਕੇ ਸੁਰਿੰਦਰ ਡਿਸਕੋ ਨੇ ਕਿਹਾ ਕਿ ਸੰਸਥਾ ਵਲੋਂ ਲੰਮੇ ਸਮੇਂ ਤੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮ ਸ਼ਲਾਘਾਯੋਗ ਹਨ। ਉਨ੍ਹਾਂ ਸੰਸਥਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ। ਮੈਡੀਕਲ ਕੈਂਪ ਦੌਰਾਨ ਹੱਡੀਆਂ ਤੇ ਜੋੜਾਂ ਦੇ ਮਾਹਿਰ ਡਾ. ਐੱਸ.ਕੇ. ਜੈਨ ਅਤੇ ਡਾ. ਪਰਗਟ ਸਿੰਘ ਵੱਲੋਂ ਕਰੀਬ 100 ਮਰੀਜ਼ਾਂ ਦੀ ਜਾਂਚ ਕੀਤੀ ਗਈ। ਸੰਸਥਾ ਦੇ ਆਗੂ ਗੌਰਵ ਸਿੰਗਲਾ (ਵਿੱਕੀ) ਨੇ ਦੱਸਿਆ ਕਿ ਸੰਸਥਾ ਵਲੋਂ ਹਰ ਹਫ਼ਤੇ ਮੈਡੀਕਲ ਕੈਂਪ ਲਗਾਉਣ ਤੋਂ ਇਲਾਵਾ ਹਰ ਛਿਮਾਹੀ ਇਲਾਕੇ ਦੀਆਂ ਗਊਸ਼ਾਲਾਵਾਂ ਨੂੰ ਗੱਲ, ਗੁੜ ਆਦਿ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਸਮੇਂ-ਸਮੇਂ ’ਤੇ ਹੋਰ ਸਮਾਜ ਸੇਵੀ ਕਾਰਜ ਵੀ ਕੀਤੇ ਜਾਂਦੇ ਹਨ। ਇਸ ਮੌਕੇ ਸੁਰੇਸ਼ ਠੇਕੇਦਾਰ, ਰਾਮ ਮੂਰਤੀ ਸਿੰਗਲਾ, ਰਮੇਸ਼ ਕੁਮਾਰ ਕੱਪੜੇ ਵਾਲੇ, ਰਕੇਸ਼ ਬਾਂਸਲ, ਓਮ ਪ੍ਰਕਾਸ਼ ਮੋੜਾ ਵਾਲੇ ਸਮੇਤ ਸੰਸਥਾ ਦੇ ਮੈਂਬਰ ਹਾਜ਼ਰ ਸਨ।
ਪਿਛਲੀ ਖ਼ਬਰ 11 ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਵੰਡੇ ਆਂਗਣਵਾੜੀ ਕੇਂਦਰਾਂ ਰਾਹੀਂ ਬੱਚਿਆਂ ਤੇ ਮਹਿਲਾਵਾਂ ਨੂੰ ਬ... ਅਗਲੀ ਖ਼ਬਰ ਨਗਰ ਕੌਂਸਲ ਦੀ ਪ੍ਰਧਾਨ ਅਮਨਜੋਤ ਕੌਰ ਬਾਜਵਾ ਦਾ ਸਨਮਾਨ ਨਵੇਂ ਐੱਸ.ਐੱਮ.ਓ. ਕੰਵਲਜੀਤ ਸਿੰਘ ਦਾ ਨਿੱਘਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।