ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸੰਟੀ ਵਲੋਂ ਅਹਿਮਦਗੜ੍ਹ ਵਿਖੇ ਖੁੱਲ੍ਹੀ ਅਦਾਲਤ ’ਚ ਲੋਕਾਂ ਦੀਆਂ ਸੁਣੀਆਂ ਸ਼ਿਕਾਇਤਾਂ
ਅਹਿਮਦਗੜ, 29 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸੰਟੀ ਵੱਲੋਂ ਸ਼ਹਿਰ ਦੇ ਦਿਆਨੰਦ ਆਦਰਸ਼ ਵਿਦਿਆਲਿਆ ਸਕੂਲ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੰਬੰਧੀ ਖੁੱਲੀ ਅਦਾਲਤ ਲਗਾ ਕੇ ਸੁਣਵਾਈ ਕੀਤੀ ਗਈ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਮੌਕੇ ਤੇ ਨਿਪਟਾਰਾ ਕਰਵਾਇਆ ਗਿਆ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਹੁਣ ਤੱਕ ਆਮ ਲੋਕਾਂ ਵੱਲੋਂ ਬਿਨਾਂ ਦੰਦਾਂ ਦਾ ਸ਼ੇਰ ਕਿਹਾ ਜਾਂਦਾ ਸੀ ਪਰ ਸਾਡੇ ਵੱਲੋਂ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਕਿ ਜੋ ਕੰਮ ਸਰਕਾਰਾਂ ਜਾਂ ਪ੍ਰਸ਼ਾਸਨ ਨਹੀਂ ਕਰ ਸਕਦਾ ਸੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਰ ਦਿਖਾਇਆ ।
ਅਹਿਮਦਗੜ, 29 ਅਗਸਤ (ਸੁਖਜੀਤ ਸਿੰਘ ਖੇੜਾ, ਰਣਧੀਰ ਸਿੰਘ ਮਹੋਲੀ) ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸੰਟੀ ਵੱਲੋਂ ਸ਼ਹਿਰ ਦੇ ਦਿਆਨੰਦ ਆਦਰਸ਼ ਵਿਦਿਆਲਿਆ ਸਕੂਲ ਵਿਖੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੰਬੰਧੀ ਖੁੱਲੀ ਅਦਾਲਤ ਲਗਾ ਕੇ ਸੁਣਵਾਈ ਕੀਤੀ ਗਈ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਮੌਕੇ ਤੇ ਨਿਪਟਾਰਾ ਕਰਵਾਇਆ ਗਿਆ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਹੁਣ ਤੱਕ ਆਮ ਲੋਕਾਂ ਵੱਲੋਂ ਬਿਨਾਂ ਦੰਦਾਂ ਦਾ ਸ਼ੇਰ ਕਿਹਾ ਜਾਂਦਾ ਸੀ ਪਰ ਸਾਡੇ ਵੱਲੋਂ ਅਜਿਹੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਕਿ ਜੋ ਕੰਮ ਸਰਕਾਰਾਂ ਜਾਂ ਪ੍ਰਸ਼ਾਸਨ ਨਹੀਂ ਕਰ ਸਕਦਾ ਸੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਰ ਦਿਖਾਇਆ । ਉਹਨਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਵਾਲੇ ਕਿਸੇ ਵੀ ਮਿਰਤਕ ਦੀ ਲਾਸ਼ ਉਦੋਂ ਤੱਕ ਨਹੀਂ ਦਿੰਦੇ ਸਨ ਜਦੋਂ ਤੱਕ ਉਹ ਬਕਾਇਆ ਬਿੱਲ ਜਮਾ ਨਹੀਂ ਕਰਵਾਇਆ ਜਾਂਦਾ ਸੀ, ਉਹਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਇਸ ਮਸਲੇ ਨੂੰ ਹੱਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੱਕੇ ਤੌਰ ਤੇ ਕਾਨੂੰਨ ਬਣਾ ਦਿੱਤਾ ਗਿਆ ਕਿ ਕੋਈ ਵੀ ਹਸਪਤਾਲ ਚਾਹੇ ਮਿਰਤਕ ਦਾ 10 ਲੱਖ ਦਾ ਬਿਲ ਕਿਉਂ ਨਾ ਹੋਵੇ ਪਰ ਹਸਪਤਾਲ ਮ੍ਰਿਤਕ ਦੇਹ ਨੂੰ ਬਿਨਾਂ ਬਿੱਲ ਕਲੀਅਰ ਕੀਤੇ ਵਾਰਸਾਂ ਨੂੰ ਦੇਣ ਤੋਂ ਇਨਕਾਰੀ ਨਹੀਂ ਕਰੇਗਾ। ਇਸ ਦੌਰਾਨ ਸ਼ੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਸ਼ਹਿਰ ਅੰਦਰ ਫਾਇਰ ਬਰਗੇਡ, ਬਲੱਡ ਬੈਂਕ ਅਤੇ ਐਂਬੂਲੈਂਸ ਦੀ ਮੰਗ ਤੇ ਸ. ਸੰਟੀ ਨੇ ਕਿਹਾ ਕਿ 6 ਮਹੀਨੇ ਦੇ ਅੰਦਰ ਫਾਇਰ ਬਰਗੇਡ ਸਟੇਸ਼ਨ ਅਤੇ ਬਲੱਡ ਬੈਂਕ ਖੁਲੇਗਾ ਅਤੇ ਚਾਰ ਐਂਬੂਲੈਂਸਾਂ ਜਲਦ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਸ਼ਹਿਰ ਵਾਸੀਆਂ ਦੀ ਛਪਾਰ ਰੋ ਡ ਅਤੇ ਧੂਲਕੋਟ ਰੋਡ ਦੀ ਬਦਤਰ ਹਾਲਤ ਸੰਬੰਧੀ ਮੰਗ ਦੇ ਮੌਕੇ ਤੇ ਉਨਾ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰ ਅਸੀਸ ਕੁਮਾਰ ਤੋਂ ਜਵਾਬ ਮੰਗਿਆ ਤਾਂ ਜਿੰਨਾ ਨੇ ਕਿ ਇੱਕ ਮਹੀਨੇ ਦੇ ਵਿੱਚ ਸੜਕ ਬਨਾਉਣ ਦਾ ਵਿਸ਼ਵਾਸ ਦਿਵਾਇਆ। ਇਸ ਤੋਂ ਇਲਾਵਾ ਲੋਕਾਂ ਦੀਆਂ ਵਿਦੇਸ਼ ਭੇਜਣ ਵਾਲੇ ਏਜੰਟਾਂ, ਬੈਂਕ ਧੋਖਾਧੜੀ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਬੰਧੀ ਲਿਖਤ ਸ਼ਿਕਾਇਤਾਂ ਲਈਆਂ ਗਈਆਂ। ਮੌਕੇ ਤੇ ਦੇਖਿਆ ਗਿਆ ਕਿ ਕਈ ਆਮ ਆਦਮੀ ਪਾਰਟੀ ਦੇ ਨੁਮਾਇਂਦੇ ਵੀ ਆਪਣੀਆਂ ਸ਼ਿਕਾਇਤਾਂ ਲੈ ਕੇ ਪਹੁੰਚੇ ਤੇ ਮਾਈਕ ਤੇ ਕਈ ਅਧਿਕਾਰੀਆਂ ਦੀਆਂ ਸ਼ਿਕਾਇਕਾਂ ਕੀਤੀਆਂ ਜੋ ਕਿ ਚਰਚਾ ਦਾ ਵਿਸ਼ਾ ਬਣੀਆਂ। ਇਸ ਮੌਕੇ ਯੁੱਧ ਨਸ਼ਿਆਂ ਵਿਰੁੱਧ ਵਲੰਟੀਅਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਉਨਾ ਨਾਲ ਸਹਿਯੋਗੀ ਮੈਂਬਰ ਮਹਿੰਦਰ ਕੌਰ ਕਟਾਰੀਆ, ਏ.ਡੀ.ਸੀ. ਰਿੰਪੀ ਗਰਗ, ਸਿਵਲ ਸਰਜਨ ਪ੍ਰਦੀਪ ਕੁਮਾਰ, ਈਓ ਅਸੀਸ ਕੁਮਾਰ, ਤਹਿਸੀਲਦਾਰ ਨਵਜੋਤ ਤਿਵਾੜੀ, ਐਸ.ਐਮ.ਓ. ਡਾ. ਜੋਤੀ ਕਪੂਰ, ਡੀ.ਐਸ.ਪੀ. ਇੰਦਰਪਾਲ ਸਿੰਘ, ਨਦੀਮ ਅਨਵਾਰ ਤੋਂ ਇਲਾਵਾ ਅਭੀ ਗੱਜਣਮਾਜਰਾ, ਸ਼ੋਸ਼ਲ ਵੈਲਫੇਅਰ ਆਰਗੇਨਾਈਜੇਸ਼ਨ ਦੇ ਪ੍ਰਧਾਨ ਸੁਨੀਤ ਹਿੰਦ, ਸਕੱਤਰ ਤਰਸੇਮ ਗਰਗ, ਲਲਿਤ ਕੌੜਾ, ਚੇਅਰਮੈਨ ਮਾਰਕੀਟ ਕਮੇਟੀ ਅਹਿਮਦਗੜ ਰਵਿੰਦਰ ਸਿੰਘ ਧਾਲੀਵਾਲ, ਕੌਂਸਲਰ ਮਨੀ ਸੇਖਾ, ਸਾਬਕਾ ਪ੍ਰਧਾਨ ਵਿੱਕੀ ਟੰਡਨ, ਪ੍ਰਧਾਨ ਰਾਕੇਸ਼ ਗਰਗ, ਡਾ. ਅਰੁਣ ਵਰਮਾ, ਡੀਕੇ ਗੋਇਲ, ਦੀ ਆੜਤੀਆ ਐਸੋਸੀਏਸ਼ਨ ਦੇ ਪ੍ਧਾਨ ਮਨੋਜ ਸ਼ਰਮਾਂ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਕੁਰੜ, ਕਮਲ ਨੱਥੂਮਾਜਰਾ, ਪ੍ਰਿੰਸੀਪਲ ਵਰਸਾ ਕਾਲੜਾ, ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਪ੍ਰੀਤ, ਅਵਤਾਰ ਸਿੰਘ ਜੱਸਲ, ਪਰਮਜੀਤ ਸਿੰਘ ਜਵੰਧਾ, ਕੁਲਵੰਤ ਸਿੰਘ ਸੋਹਲ, ਸਾਹਿਲ ਜਿੰਦਲ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਹਿਰ ਵਾਸੀ ਹਾਜਰ ਸਨ।