30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸੰਗਰੂਰ ਸ਼ਹਿਰ ਵਿਚ ਮਿਸ਼ਨ ਕਲੀਨ ਪੰਜਾਬ ਦੇ ਦੂਜੇ ਪੜਾਅ ਦੀ ਹੋਈ ਸ਼ੁਰੂਆਤ

ਸੰਗਰੂਰ, 29 ਅਗਸਤ (ਧੀਰਜ ਪਸ਼ੌਰੀਆ) - ਮਿਸ਼ਨ ਕਲੀਨ ਪੰਜਾਬ ਦੇ ਤਹਿਤ ਸੰਗਰੂਰ ਵਿੱਚ ਮਿਸ਼ਨ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਜਿਸ ਤਹਿਤ ਸ਼ਹਿਰ ਵਿੱਚ ਬਣੇ ਆਰਜ਼ੀ ਕੂੜੇ ਦੇ ਡੰਪਾਂ ਦੀ ਸਫ਼ਾਈ ਦੇ ਨਾਲ ਨਾਲ ਸੀਵਰੇਜ ਨਿਕਾਸੀ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਸਥਾਨਕ ਨਾਨਕਿਆਣਾ ਚੌਂਕ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਵਿਧਾਇਕਾਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਵਿੱਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜੋ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਖ਼ਤਮ ਹੋ ਚੁੱਕੀ ਹੈ ਦੌਰਾਨ ਕੂੜੇ ਦੇ ਵੱਡੇ ਡੰਪਾਂ ਤੋਂ ਇਲਾਵਾ ਕਈ ਗਲੀਆਂ, ਮਹੱਲਿਆਂ ਅਤੇ ਸੜਕਾਂ ਉੱਤੇ ਵੱਡੀ ਗਿਣਤੀ ਵਿੱਚ ਆਰਜ਼ੀ ਡੰਪ ਬਣ ਗਏ ਸਨ।

ਅਜੀਤ ਡੈਸਕ 30-08-2026
ਸੰਗਰੂਰ, 29 ਅਗਸਤ (ਧੀਰਜ ਪਸ਼ੌਰੀਆ) - ਮਿਸ਼ਨ ਕਲੀਨ ਪੰਜਾਬ ਦੇ ਤਹਿਤ ਸੰਗਰੂਰ ਵਿੱਚ ਮਿਸ਼ਨ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ ਜਿਸ ਤਹਿਤ ਸ਼ਹਿਰ ਵਿੱਚ ਬਣੇ ਆਰਜ਼ੀ ਕੂੜੇ ਦੇ ਡੰਪਾਂ ਦੀ ਸਫ਼ਾਈ ਦੇ ਨਾਲ ਨਾਲ ਸੀਵਰੇਜ ਨਿਕਾਸੀ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਸਥਾਨਕ ਨਾਨਕਿਆਣਾ ਚੌਂਕ ਵਿਖੇ ਇਸ ਮੁਹਿੰਮ ਦੀ ਸ਼ੁਰੂਆਤ ਕਰਨ ਮੌਕੇ ਵਿਧਾਇਕਾਂ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਵਿੱਚ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜੋ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਖ਼ਤਮ ਹੋ ਚੁੱਕੀ ਹੈ ਦੌਰਾਨ ਕੂੜੇ ਦੇ ਵੱਡੇ ਡੰਪਾਂ ਤੋਂ ਇਲਾਵਾ ਕਈ ਗਲੀਆਂ, ਮਹੱਲਿਆਂ ਅਤੇ ਸੜਕਾਂ ਉੱਤੇ ਵੱਡੀ ਗਿਣਤੀ ਵਿੱਚ ਆਰਜ਼ੀ ਡੰਪ ਬਣ ਗਏ ਸਨ। ਹੁਣ ਮੇਨ ਡੰਪਾਂ ਦੀ ਸਫ਼ਾਈ ਤਾਂ ਹੋ ਚੁੱਕੀ ਹੈ ਹੁਣ ਜ਼ਰੂਰਤ ਸੀ ਆਰਜ਼ੀ ਡੰਪਾਂ ਦੀ ਸਫ਼ਾਈ ਦੀ। ਇਸ ਲਈ ਸੂਬਾ ਪੱਧਰ ਤੇ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਹਰ ਜਗ੍ਹਾ ਤੋਂ ਕੂੜੇ ਦੇ ਡੰਪਾਂ ਨੂੰ ਸਾਫ਼ ਕੀਤਾ ਜਾਵੇਗਾ। ਇਸ ਮਿਸ਼ਨ ਦੀ ਕਾਮਯਾਬੀ ਲਈ ਸ਼ੈਡਿਊਲ ਤਿਆਰ ਕਰ ਲਿਆ ਗਿਆ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਹੋਇਆਂ ਵਿਧਾਇਕਾ ਭਰਾਜ ਨੇ ਕਿਹਾ ਕਿ ਸੀਵਰੇਜ ਨਿਕਾਸੀ ਦੇ ਪ੍ਰਬੰਧਾਂ ਨੂੰ ਦਰੁਸਤ ਕਰਨ ਲਈ ਸੀਵਰੇਜ ਨਿਕਾਸੀ ਦੀਆਂ ਮੇਨ ਪਾਈਪ ਲਾਈਨਾਂ ਦੀ ਸਫ਼ਾਈ ਦਾ ਕੰਮ ਵੱਡੇ ਪੱਧਰ ਉੱਤੇ ਚੱਲ ਰਿਹਾ ਹੈ। ਇੱਕ ਮਹੀਨੇ ਦੇ ਅੰਦਰ ਅੰਦਰ ਸ਼ਹਿਰ ਦੀਆਂ ਸੀਵਰੇਜ ਨਿਕਾਸੀ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ। ਉਹ ਹਲਕੇ ਦੇ ਹਰ ਪਿੰਡ ਸ਼ਹਿਰ ਦੇ ਗਲੀ ਮਹੱਲਿਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹਨ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਸ਼ਵਨੀ ਕੁਮਾਰ, ਆਮ ਆਦਮੀ ਪਾਰਟੀ ਦੇ ਆਗੂ ਅਮਨ ਸੇਖੋਂ, ਪੰਕਜ ਗਰਗ (ਮੁੰਨਾ ਠੇਕੇਦਾਰ) ਰਵਿੰਦਰਪਾਲ ਸਿੰਘ ਨੋਨੀ, ਹਰਮਨਦੀਪ ਕੌਰ, ਜਗਜੀਤ ਸਿੰਘ ਕਾਲਾ, ਸੁਖਬੀਰ ਸਿੰਘ ਕਾਕਾ, ਕ੍ਰਿਸ਼ਨ ਲਾਲ ਵਿੱਕੀ, ਸੁਖਵਿੰਦਰ ਸਿੰਘ ਸੁੱਖਾ ਅਤੇ ਹੋਰ ਮੌਜੂਦ ਸਨ। ਉਧਰ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿਸ਼ਨ ਕਲੀਨ ਪੰਜਾਬ ਨੂੰ ਸੰਗਰੂਰ ਵਿੱਚ ਪੂਰੀ ਤਰ੍ਹਾਂ ਕਾਮਯਾਬ ਕੀਤਾ ਜਾਵੇਗਾ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਵਿਚ ਹੂੰਝਾਂ ਫੇਰ ਜਿੱਤ ਪ੍ਰਾਪਤ ਕਰ ਕੇ ਕਾਂਗਰਸ ਸਰਕਾਰ ਬਣਾਏਗੀ–ਪਰਮਿੰਦਰ ਸ਼ਰਮਾ ਅਗਲੀ ਖ਼ਬਰ ਝੋਨੇ ਦੀ ਫਸਲ ’ਤੇ ਵੱਖੋ-ਵੱਖ ਕੀਟਾਂ ਦੇ ਪ੍ਰਭਾਵ ਸੰਬੰਧੀ ਕਿਸਾਨਾਂ ਵਲੋਂ ਛਿੜਕਾਅ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।