25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਵਿਧਾਇਕ ਪੰਡੋਰੀ ਕੋਲ ਚਾਰ ਪਿੰਡਾਂ ਨੂੰ ਜੋੜਨ ਲਈ ਨਵੀਂ ਸੜਕ ਬਣਾਉਣ ਦੀ ਮੰਗ ਚੁੱਕੀ

ਸ਼ੇਰਪੁਰ, 23 ਅਗਸਤ (ਦਰਸ਼ਨ ਸਿੰਘ ਖੇੜੀ) - ਇਤਿਹਾਸਕ ਕਸਬਾ ਸ਼ੇਰਪੁਰ ਤੋਂ ਝਲੂਰ ਨੂੰ ਜਾਂਦੀ ਸੜਕ ਤੋਂ ਰਜਵਾਹਾ ਦੇ ਨਾਲ ਨਾਲ ਖੇੜੀ ਕਲਾਂ, ਖੇੜੀ ਖੁਰਦ ਅਤੇ ਠੁੱਲੇਵਾਲ ਨੂੰ ਜੋੜਨ ਲਈ ਸਿੱਧੀ ਸੜਕ ਬਣਾਉਣ ਲਈ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਕੋਲ ਉੱਘੀ ਧਾਰਮਿਕ ਸਖਸੀਅਤ ਭਾਈ ਚਮਕੌਰ ਸਿੰਘ ਖੇੜੀ ਖੁਰਦ ਦੀ ਅਗਵਾਈ ਹੇਠ ਪਤਵੰਤੇ ਆਗੂਆਂ ਵਲੋਂ ਮੰਗ ਪੱਤਰ ਦਿੱਤਾ ਗਿਆ। ਵਿਧਾਇਕ ਪੰਡੋਰੀ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਤਿਹਾਸਕ ਕਸਬਾ ਸ਼ੇਰਪੁਰ, ਸ਼ਹੀਦਾਂ ਦੇ ਅਸਥਾਨ ਖੇੜੀ ਕਲਾਂ, ਸੰਤ ਕਲਿਆਣ ਵਾਲਿਆਂ ਦੀ ਚਰਨਛੋਹ ਪ੍ਰਾਪਤ ਭੂਮੀ ਖੇੜੀ ਖੁਰਦ ਨੂੰ ਨਵੀਂ ਸੜਕ ਬਣਾਉਣ ਲਈ ਸੰਗਤਾਂ ਵਲੋਂ ਹੁਕਮ ਕੀਤਾ ਗਿਆ ਹੈ।

ਅਜੀਤ ਡੈਸਕ 24-08-2026
ਸ਼ੇਰਪੁਰ, 23 ਅਗਸਤ (ਦਰਸ਼ਨ ਸਿੰਘ ਖੇੜੀ) - ਇਤਿਹਾਸਕ ਕਸਬਾ ਸ਼ੇਰਪੁਰ ਤੋਂ ਝਲੂਰ ਨੂੰ ਜਾਂਦੀ ਸੜਕ ਤੋਂ ਰਜਵਾਹਾ ਦੇ ਨਾਲ ਨਾਲ ਖੇੜੀ ਕਲਾਂ, ਖੇੜੀ ਖੁਰਦ ਅਤੇ ਠੁੱਲੇਵਾਲ ਨੂੰ ਜੋੜਨ ਲਈ ਸਿੱਧੀ ਸੜਕ ਬਣਾਉਣ ਲਈ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਕੋਲ ਉੱਘੀ ਧਾਰਮਿਕ ਸਖਸੀਅਤ ਭਾਈ ਚਮਕੌਰ ਸਿੰਘ ਖੇੜੀ ਖੁਰਦ ਦੀ ਅਗਵਾਈ ਹੇਠ ਪਤਵੰਤੇ ਆਗੂਆਂ ਵਲੋਂ ਮੰਗ ਪੱਤਰ ਦਿੱਤਾ ਗਿਆ। ਵਿਧਾਇਕ ਪੰਡੋਰੀ ਨੇ ਕਿਹਾ ਕਿ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਤਿਹਾਸਕ ਕਸਬਾ ਸ਼ੇਰਪੁਰ, ਸ਼ਹੀਦਾਂ ਦੇ ਅਸਥਾਨ ਖੇੜੀ ਕਲਾਂ, ਸੰਤ ਕਲਿਆਣ ਵਾਲਿਆਂ ਦੀ ਚਰਨਛੋਹ ਪ੍ਰਾਪਤ ਭੂਮੀ ਖੇੜੀ ਖੁਰਦ ਨੂੰ ਨਵੀਂ ਸੜਕ ਬਣਾਉਣ ਲਈ ਸੰਗਤਾਂ ਵਲੋਂ ਹੁਕਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਪੂਰੀ ਤਨਦੇਹੀ ਨਾਲ ਇਹ ਕਾਰਜ ਸੰਪੂਰਨ ਕਰਨ ਲਈ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਸ਼ੇਰਪੁਰ ਨੂੰ ਪਹਿਲ ਦੇ ਆਧਾਰ ਤੇ ਕਰਨ ਲਈ ਕਹਿ ਦਿੱਤਾ ਹੈ। ਮੰਡੀ ਬੋਰਡ ਦੇ ਅਧਿਕਾਰੀਆਂ ਵਲੋਂ ਜਲਦੀ ਸਰਵੇਖਣ ਕਰਕੇ ਇਸ ਸੜਕ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਖੇੜੀ ਖੁਰਦ ਤੋਂ ਅਧੂਰੀ ਪਈ ਝਲੂਰ ਧਾਮ ਤੱਕ ਸੜਕ ਨੂੰ ਵੀ ਜਲਦੀ ਬਣਾਇਆ ਜਾ ਰਿਹਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੀਤ ਸਿੰਘ, ਰਣਜੀਤ ਸਿੰਘ, ਮਨਪ੍ਰੀਤ ਸਿੰਘ, ਕਰਤਾਰ ਸਿੰਘ, ਦਵਿੰਦਰ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਕੁਲਵਿੰਦਰ ਸਿੰਘ ਪ੍ਰਧਾਨ ਤੇ ਪਵਿੱਤਰ ਸਿੰਘ ਬਾਲਦ ਅਤੇ ਜਗਜੀਤ ਸਿੰਘ ਝਨੇੜੀ ਮੀਤ ਪ੍ਰਧਾਨ ਬਣੇ ਅਗਲੀ ਖ਼ਬਰ ਹੰਡਿਆਇਆ ਵਾਸੀ ਵਾਰ-ਵਾਰ ਲਗਦੇ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।