25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਹੰਡਿਆਇਆ ਵਾਸੀ ਵਾਰ-ਵਾਰ ਲਗਦੇ ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ

ਹੰਡਿਆਇਆ, 23 ਅਗਸਤ (ਗੁਰਜੀਤ ਸਿੰਘ ਖੁੱਡੀ)-ਪੰਜਾਬ ਵਿਚ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਧ ਗਈ ਅਤੇ ਪਾਵਰਕਾਮ ਨੂੰ ਕੱਟ ਲਾਉਣੇ ਪੈ ਰਹੇ ਹਨ। ਹੰਡਿਆਇਆ ਦੇ ਗਰਿੱਡ ਤੋਂ ਬੀਤੀ ਰਾਤ ਦੋ-ਦੋ ਘੰਟਿਆਂ ਦੇ ਕੱਟ ਲੱਗਣ ਕਰ ਕੇ ਕਸਬਾ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਅਜੀਤ ਡੈਸਕ 24-08-2026
ਹੰਡਿਆਇਆ, 23 ਅਗਸਤ (ਗੁਰਜੀਤ ਸਿੰਘ ਖੁੱਡੀ)-ਪੰਜਾਬ ਵਿਚ ਗਰਮੀ ਵਧਣ ਕਾਰਨ ਬਿਜਲੀ ਦੀ ਮੰਗ ਵਧ ਗਈ ਅਤੇ ਪਾਵਰਕਾਮ ਨੂੰ ਕੱਟ ਲਾਉਣੇ ਪੈ ਰਹੇ ਹਨ। ਹੰਡਿਆਇਆ ਦੇ ਗਰਿੱਡ ਤੋਂ ਬੀਤੀ ਰਾਤ ਦੋ-ਦੋ ਘੰਟਿਆਂ ਦੇ ਕੱਟ ਲੱਗਣ ਕਰ ਕੇ ਕਸਬਾ ਨਿਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਖੇਤਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋਈ। ਇੱਥੇ ਦੱਸਣਯੋਗ ਹੈ ਕਿ ਲਹਿਰਾ ਮੁਹੱਬਤ ਦੇ ਥਰਮਲ ਪਲਾਂਟ ਦੇ 3 ਅਤੇ ਰੋਪੜ ਦੇ 3 ਯੂਨਿਟਾਂ ਵਲੋਂ ਬਿਜਲੀ ਉਤਪਾਦਨ ਬੰਦ ਹੋਣ ਕਰ ਕੇ ਪਾਵਰਕਾਮ ਨੂੰ ਕੱਟਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਲਹਿਰਾ ਮੁਹੱਬਤ ਦੇ ਕੰਟਰੈਕਟ ਤੋਂ ਪੱਕੇ ਕਰਨ ਦੀ ਮੰਗ ਕਰ ਰਹੇ ਮੁਲਾਜ਼ਮਾਂ ਵਲੋਂ 24 ਦਿਨਾਂ ਤੋਂ ਹੜਤਾਲ ਹੋਣ ਕਾਰਨ ਬਿਜਲੀ ਸਪਲਾਈ ’ਤੇ ਮਾੜਾ ਅਸਰ ਪੈ ਰਿਹਾ ਹੈ। ਕਸਬਾ ਹੰਡਿਆਇਆ ਇਲਾਕੇ ਵਿਚ ਬੀਤੀ ਰਾਤ ਪਾਵਰ ਕੱਟ ਲੱਗਣ ਕਰ ਕੇ ਕੈਟਾਗਰੀ ਵਨ ਵਿਚ ਡੀ-ਮਾਰਟ, ਹੰਡਿਆਇਆ (ਸ਼ਹਿਰੀ), ਮਾਨਸਾ ਰੋਡ, ਬਠਿੰਡਾ ਰੋਡ ਦੀ ਸਪਲਾਈ ਪ੍ਰਭਾਵਿਤ ਹੋਈ। ਹੰਡਿਆਇਆ ਦੇ ਗਰਿੱਡ ਅੱਜ ਸਵੇਰੇ ਬਰੇਕਰ ਵਿਚ ਫਲਟਵਮ ਪੈਣ ਕਰ ਕੇ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਹੰਡਿਆਇਆ ਦੀ ਵਾਸੀ ਜਸਬੀਰ ਸਿੰਘ ਗੁਰੂ, ਰਾਜ ਕੁਮਾਰ, ਕੁਲਦੀਪ ਸਿੰਘ, ਮਨਦੀਪ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਬਿਜਲੀ ਸਪਲਾਈ ਵਾਰ-ਵਾਰ ਕੱਟਣ ਕਰ ਕੇ ਪੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪਿਛਲੀ ਖ਼ਬਰ ਵਿਧਾਇਕ ਪੰਡੋਰੀ ਕੋਲ ਚਾਰ ਪਿੰਡਾਂ ਨੂੰ ਜੋੜਨ ਲਈ ਨਵੀਂ ਸੜਕ ਬਣਾਉਣ ਦੀ ਮੰਗ ਚੁੱਕੀ ਅਗਲੀ ਖ਼ਬਰ ‘ ਡਾਕਟਰ ਅੰਬੇਡਕਰ ਦੇ ਸੰਘਰਸ਼ ਦੇ ਸਾਥੀ’ ਪੁਸਤਕ ਮੁਕਾਬਲਾ 30 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।