24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਚਾਓਬਾਸ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਜਖੇਪਲ, 22 ਅਗਸਤ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਚਾਓਬਾਸ ਵਿਖੇ ਸਰਪੰਚ ਗੁਰਚਰਨ ਸਿੰਘ ਦੀ ਅਗਵਾਈ ਹੇਠ ਤੀਜ (ਤੀਆਂ) ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਸਮਾਗਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾਂ ਦੀ ਧਰਮਪਤਨੀ ਸਬੀਨਾ ਅਰੋੜਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ ।

ਅਜੀਤ ਡੈਸਕ 23-08-2026
ਜਖੇਪਲ, 22 ਅਗਸਤ (ਮੇਜਰ ਸਿੰਘ ਸਿੱਧੂ) - ਪਿੰਡ ਜਖੇਪਲ ਚਾਓਬਾਸ ਵਿਖੇ ਸਰਪੰਚ ਗੁਰਚਰਨ ਸਿੰਘ ਦੀ ਅਗਵਾਈ ਹੇਠ ਤੀਜ (ਤੀਆਂ) ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ । ਸਮਾਗਮ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾਂ ਦੀ ਧਰਮਪਤਨੀ ਸਬੀਨਾ ਅਰੋੜਾ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਾਮਿਲ ਹੋਏ । ਸਰਪੰਚ ਗੁਰਚਰਨ ਸਿੰਘ ਤੇ ਪਿੰਡ ਦੀਆਂ ਨੂੰਹਾਂ-ਧੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ । ਲੋਕ ਕਲਾਕਾਰ ਪੰਮੀ ਬਾਈ ਨੇ ਆਪਣੇ ਜੱਦੀ ਪਿੰਡ ਦੀਆਂ ਤੀਆਂ ਵਿੱਚ ਆਪਣੀਆਂ ਪ੍ਰਸਿੱਧ ਬੋਲੀਆਂ ਪਾ ਕੇ ਰੰਗ ਬੰਨਿਆਂ । ਸਰਪੰਚ ਗੁਰਚਰਨ ਸਿੰਘ ਨੇ ਕਿਹਾ ਕਿ ਇਹ ਤਿਉਹਾਰ ਸੱਭਿਆਚਾਰ ਦੀ ਰੁਹ ਹੈ, ਸਾਡਾ ਮਕਸਦ ਆਪਣੀਆਂ ਧੀਆਂ ਭੈਣਾ ਨੂੰ ਵਿਰਾਸਤ ਨਾਲ ਜੋੜਨਾ ਹੈ ਤੇ ਪੰਚਾਇਤ ਵੱਲੋਂ ਅੱਗੇ ਵੀ ਅਜਿਹੇ ਸਾਡੇ ਵਿਰਸੇ ਨਾਲ ਜੁੜੇ ਸੱਭਿਆਚਾਰਕ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ । ਇਸ ਮੌਕੇ ਹਜਾਰਾਂ ਦੀ ਗਿਣਤੀ ਵਿੱਚ ਪਿੰਡ ਦੀਆਂ ਨੂੰਹਾਂ-ਧੀਆਂ ਵੱਲੋ ਗਿੱਧਾ, ਫੁਲਕਾਰੀ, ਪੀਘਾਂ ਤੇ ਤੀਆਂ ਦੇ ਲੋਕ ਗੀਤ ਪੇਸ਼ ਕਰਕੇ ਖੂਬ ਰੰਗ ਬੰਨ੍ਹਿਆ । ਪੰਚਾਇਤ ਵੱਲੋਂ ਮੁੱਖ ਮਹਿਮਾਨ ਸਬੀਨਾ ਅਰੋੜਾ ਦਾ ਸਨਮਾਨ ਵੀ ਕੀਤਾ ਗਿਆ । ਇਸ ਪ੍ਰੋਗਰਾਮ ਦੀ ਰੂਪ ਰੇਖਾ ਬਿਮਲਜੀਤ ਕੌਰ ਡਾਇਰੈਕਟਰ ਸਿੱਧੂ ਸੈਲੂਨ ਤੇ ਅਕੈਡਮੀ ਵੱਲੋਂ ਉਲੀਕੀ ਗਈ,ਉਨ੍ਹਾਂ ਕਿਹਾ ਕਿ ਸਿੱਧੂ ਸੈਲੂਨ ਹਮੇਸ਼ਾਂ ਔਰਤਾਂ ਦੀ ਖੂਬਸੁਰਤੀ ਤੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਬਚਨਬੱਧ ਹੈ । ਔਰਤਾਂ ਵੱਲੋਂ ਪਿੰਡ ਦੀ ਗਰਾਮ ਪੰਚਾਇਤ ’ਤੇ ਮਾਣ ਜਿਤਾਇਆ ਗਿਆ ਕਿ ਇਸ ਪੰਜਾਬੀ ਵਿਰਾਸਤ ਨੂੰ ਸੋਹਣੇ ਢੰਗ ਨਾਲ ਜਿਉਂਦਾ ਰੱਖਿਆ ਹੈ । ਪੰਚਾਇਤ ਵੱਲੋਂ ਸਮਾਗਮ ਵਿੱਚ ਜਲੇਬੀਆਂ ਦਾ ਲੰਗਰ ਵੀ ਲਗਾਇਆਂ ਗਿਆ । ਇਸ ਮੌਕੇ ਸਰਪੰਚ ਗੁਰਚਰਨ ਸਿੰਘ,ਉਨ੍ਹਾਂ ਦੀ ਧਰਮਪਤਨੀ ਲੱਛਮੀ ਦੇਵੀ, ਲੈਕ. ਤੇ ਪ੍ਰਿੰਸੀਪਲ ਸੁਖਪਾਲ ਸਿੰਘ ਸਿੱਧੂ, ਮੈਡਮ ਰਾਜ ਕੌਰ, ਮਨਜੀਤ ਕੌਰ ਔਲਖ, ਬਿਮਲਜੀਤ ਕੌਰ ਸਿੱਧੂ, ਡਾ. ਹਰਪ੍ਰੀਤ ਕੌਰ, ਲੋਕ ਕਲਾਕਾਰ ਪੰਮੀ ਬਾਈ,ਰਿਟਾ.ਇੰਸਪੈਕਟਰ ਰਾਜ ਕੁਮਾਰ,ਬਲਾਕ ਸੰਮਤੀ ਮੈਬਰ ਸੁਖਦੇਵ ਸਿੰਘ, ਆਪ ਆਗੂ ਜਸਪਾਲ ਸਿੰਘ, ਜਰਨੈਲ ਸਿੰਘ ਮਾਨੇ ਕਾ,ਐਸ.ਐਮ.ਸੀ. ਚੇਅਰਮੈਨ ਬਲਵਿੰਦਰ ਸਿੰਘ ਧੁਲੇ ਕਾ,ਪੰਚ ਮੇਵਾ ਸਿੰਘ,ਅਮਰੀਕ ਸਿੰਘ, ਗੁਰਪਿਆਰ ਸਿੰਘ ਗੁਰੀਆ, ਭੋਲਾ ਸਿੰਘ, ਦਰਸ਼ਨ ਸਿੰਘ, ਸੁਖਚੈਨ ਸਿੰਘ, ਨੈਬ ਸਿੰਘ, ਜਗਤਾਰ ਸਿੰਘ ਸਾਰੇ ਪੰਚਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੀਆਂ ਨੂੰਹਾਂ-ਧੀਆਂ ਤੇ ਮੋਹਤਵਰ ਵਿਅੱਕਤੀ ਹਾਜਰ ਸਨ ।
ਪਿਛਲੀ ਖ਼ਬਰ ਘੱਗਰ ’ਚ ਪਾਣੀ ਵਧਿਆ, ਸਹਾਇਕ ਨਦੀਆਂ ਦਾ ਪੱਧਰ ਘਟਣ ਲੱਗਾ; ਹੜ੍ਹ ਦਾ ਖਤਰਾ ਫਿਲਹਾਲ ਟਲਿਆ ਅਗਲੀ ਖ਼ਬਰ ਜੀ.ਟੀ.ਬੀ. ਸਕੂਲ ਬਰੜ੍ਹਵਾਲ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਬੈਡਮਿੰਟਨ ਮੁਕਾਬਲਿਆਂ ’ਚ ਗੱਡੇ ਝੰਡੇ, ਸਟੇਟ ਲਈ ਹੋਈ ਚੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।