22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਡਾਇਰੈਕਟਰ ਉਚੇਰੀ ਸਿੱਖਿਆ ਵੱਲੋਂ ਡਾ. ਪਰਮਾਰ ਦੀਆਂ ਦੋ ਪੁਸਤਕਾਂ ਲੋਕ ਅਰਪਣ

ਸੰਗਰੂਰ, 21 ਅਗਸਤ (ਸੁਖਵਿੰਦਰ ਸਿੰਘ ਫੁੱਲ) - ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ,ਪੰਜਾਬ ਸ. ਕੁਲਵੰਤ ਸਿੰਘ (ਆਈ.

ਅਜੀਤ ਡੈਸਕ 22-08-2026
ਸੰਗਰੂਰ, 21 ਅਗਸਤ (ਸੁਖਵਿੰਦਰ ਸਿੰਘ ਫੁੱਲ) - ਡਾਇਰੈਕਟਰ ਉਚੇਰੀ ਸਿੱਖਿਆ ਵਿਭਾਗ ,ਪੰਜਾਬ ਸ. ਕੁਲਵੰਤ ਸਿੰਘ (ਆਈ.ਏ.ਐਸ .) ਵੱਲੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਉੱਘੇ ਚਿੰਤਕ ਡਾ. ਸੁਖਵਿੰਦਰ ਸਿੰਘ ਪਰਮਾਰ ਦੀਆਂ ਦੋ ਪੁਸਤਕਾਂ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੋਕ ਅਰਪਣ ਕੀਤੀਆਂ ਗਈਆਂ। ਪੁਸਤਕਾਂ ਸਬੰਧੀ ਗੱਲਬਾਤ ਕਰਦਿਆਂ ਡਾ.ਪਰਮਾਰ ਨੇ ਦੱਸਿਆ ਕਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਜੁੜੀਆਂ ਦੋਵੇਂ ਪੁਸਤਕਾਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ :ਸਿਧਾਂਤਕ ਅਤੇ ਵਿਵਹਾਰਕ ਪਰਿਪੇਖ ,ਯੂ.ਜੀ.ਸੀ. ਐਨ.ਟੀ.ਏ. ਨੈ ਨੈੱਟ ਪ੍ਰਸ਼ਨ ਪੱਤਰ,ਉਚੇਰੀ ਸਿੱਖਿਆ ਹਾਸਿਲ ਕਰ ਰਹੇ ਵਿਦਿਆਰਥੀਆਂ ਲਈ ਗਹਿਨ ਅਧਿਐਨ ਵਾਸਤੇ ਪੂਰੀ ਤਰ੍ਹਾਂ ਸਹਾਇਕ ਹਨ। ਡਾਇਰੈਕਟਰ ਕੁਲਵੰਤ ਸਿੰਘ(ਆਈ.ਏ.ਐਸ.)ਨੇ ਡਾ.ਪਰਮਾਰ ਨੂੰ ਦੋਵੇਂ ਪੁਸਤਕਾਂ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀ, ਭਾਸ਼ਾ ਸਾਹਿਤ ਤੇ ਸੱਭਿਆਚਾਰ ਦੇ ਡੂੰਘੇ ਦੇ ਅਧਿਐਨ ਨਾਲ ਜੁੜੇ ਬਹੁਤ ਘੱਟ ਵਿਦਵਾਨ ਹਨ, ਡਾ.ਪਰਮਾਰ ਦਾ ਇਹ ਕੰਮ ਬਹੁਤ ਸਲਾਹੁਣਯੋਗ ਹੈ। ਇਸ ਮੌਕੇ ਮੈਡਮ ਰਵਿੰਦਰ ਕੌਰ ,ਸੀਰਤ ਗੁਰਨਾਜ ਕੌਰ, ਮੈਡਮ ਸਵਲੀਨ ,ਸੁਖਮਿੰਦਰ ਸਿੰਘ, ਨਵਨੀਤ ਸਿੰਘ, ਪਰਮਜੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗੁਦਾਮਾਂ ਦੀ ਸੁਸਰੀ ਤੋਂ ਤੰਗ ਪਿੰਡ ਧੌਲਾ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਖਨੌਰੀ ਦੀ ਵਿਸ਼ਵਕਰਮਾ ਟਰੱਕ ਮਾਰਕੀਟ ’ਚ ਮੀਂਹ ਬਣਿਆ ਮੁਸੀਬਤ, ਸੰਗਰੂਰ -ਦਿੱਲੀ ਮੁੱਖ ਮਾਰਗ ’ਤੇ ਗੋਡੇ-ਗੋਡੇ ਪਾਣੀ ਨੇ ਬਣ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।