ਅਧਿਆਪਕ ਦਲ ਪੰਜਾਬ ਵਲੋਂ ਡੀ.ਪੀ.ਆਈ . (ਸੈਕੰਡਰੀ) ਸਕੱਤਰ ਸਿੰਘ ਬੱਲ ਨਾਲ ਅਹਿਮ ਮੀਟਿੰਗ
ਧੂਰੀ, 20 ਅਗਸਤ (ਲਖਵੀਰ ਸਿੰਘ ਧਾਂਦਰਾ) - ਅਧਿਆਪਕ ਦਲ ਪੰਜਾਬ ਦੇ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ, ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ, ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂੰ ਅਤੇ ਸੂਬਾ ਇੰਚਾਰਜ ਗੁਰਸਿਮਰਤ ਸਿੰਘ ਜਖੇਪਲ ਦੀ ਅਗਵਾਈ ਹੇਠ ਸਟੇਟ ਕਮੇਟੀ ਅਤੇ ਜਿਲਾ ਅਹੁਦੇਦਾਰਾਂ ਵੱਲੋਂ ਡੀ. ਪੀ.
ਕ
ਕਸਬਾ ਸ਼ੇਰਪੁਰ ਵਿਖੇ ਤੀਆਂ ਦੇ ਮੇਲੇ ਦਾ ਰਸਮੀ ਆਗਾਜ਼ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਬੀਬੀ ਸੋਨੀਆ ਮਾਨ,ਚੇਅਰਮੈਨ ਰਾਜ ਤੇ ਨਾਲ ਹੋਰ ਆਗੂ। ਤਸਵੀਰ- ਦਰਸ਼ਨ ਸਿੰਘ ਖੇੜੀ
ਪਿੰਡ ਘਨੌਰੀ ਕਲਾਂ ਵਿਖੇ ਧੀਆਂ ਦੇ ਤੀਆਂ ਮੇਲੇ ਦਾ ਰਸਮੀ ਆਗਾਜ਼ ਕਰਦੇ ਹੋਏ ਭਾਜਪਾ ਆਗੂ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਨਾਲ ਹੋਰ ਆਗੂ। ਤਸਵੀਰ- ਦਰਸ਼ਨ ਸਿੰਘ ਖੇੜੀ
ਅਧਿਆਪਕ ਦਲ ਪੰਜਾਬ ਵਲੋਂ ਡੀ.ਪੀ.ਆਈ (ਸੈਕੰਡਰੀ) ਸ: ਸਕੱਤਰ ਸਿੰਘ ਬੱਲ ਨਾਲ ਕੀਤੀ ਗਈ ਮੀਟਿੰਗ ਦਾ ਦ੍ਰਿਸ਼। ਤਸਵੀਰ : ਲਖਵੀਰ ਸਿੰਘ ਧਾਂਦਰਾ
21-08-2026
ਧੂਰੀ, 20 ਅਗਸਤ (ਲਖਵੀਰ ਸਿੰਘ ਧਾਂਦਰਾ) - ਅਧਿਆਪਕ ਦਲ ਪੰਜਾਬ ਦੇ ਸੂਬਾ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ, ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ, ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂੰ ਅਤੇ ਸੂਬਾ ਇੰਚਾਰਜ ਗੁਰਸਿਮਰਤ ਸਿੰਘ ਜਖੇਪਲ ਦੀ ਅਗਵਾਈ ਹੇਠ ਸਟੇਟ ਕਮੇਟੀ ਅਤੇ ਜਿਲਾ ਅਹੁਦੇਦਾਰਾਂ ਵੱਲੋਂ ਡੀ.ਪੀ.ਆਈ. (ਸੈਕੰਡਰੀ) ਸਕੱਤਰ ਸਿੰਘ ਬੱਲ ਨਾਲ ਬਹੁਤ ਸੁਖਾਵੇਂ ਮਾਹੌਲ ਵਿੱਚ ਮੀਟਿੰਗ ਕੀਤੀ ਗਈ ਅਤੇ ਅਧਿਆਪਕਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਮੌਕੇ ਜਥੇਬੰਦੀ ਵਲੋਂ ਅਧਿਆਪਕਾਂ ਦੀਆਂ ਤਰੱਕੀਆਂ ਸਬੰਧੀ ਕੀਤੀ ਗਈ ਮੰਗ ਸਬੰਧੀ ਡੀਪੀ ਆਈ ਵੱਲੋਂ ਭਰੋਸਾ ਦਿੱਤਾ ਗਿਆ ਕਿ ਇੱਕ ਮਹੀਨੇ ਦੇ ਅੰਦਰ ਲੈਕਚਰਾਰ ਤੋਂ ਪ੍ਰਿੰਸੀਪਲ ਦੀਆਂ ਤਰੱਕੀਆਂ ਪਹਿਲ ਦੇ ਆਧਾਰ ਤੇ ਕਰ ਦਿੱਤੀਆਂ ਜਾਣਗੀਆਂ ਅਤੇ ਨਾਲ ਹੀ ਮਾਸਟਰ ਕੇਡਰ ਤੋਂ ਲੈਕ ਚਰਾਰ ਅਤੇ ਮੁੱਖ ਅਧਿਆਪਕ ਦੀਆਂ ਤਰੱਕੀਆਂ ਵੀ ਕਰ ਦਿੱਤੀਆਂ ਜਾਣਗੀਆਂ ਅਤੇ ਇਸ ਤੋਂ ਬਾਅਦ ਮਾਸਟਰ ਕੇਡਰ ਦੀ ਭਰਤੀ ਦੇ ਨਾਲ ਨਾਲ ਪ੍ਰਾਇਮਰੀ ਕੇਡਰ ਤੋ ਮਾਸਟਰ ਕੇਡਰ ਦੀਆਂ ਤਰੱਕੀਆਂ ਵੀ ਜਲਦੀ ਕੀਤੀਆਂ ਜਾਣਗੀਆਂ। ਇਸ ਮੌਕੇ ਜਥੇਬੰਦੀ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਹਨਾਂ ਵਿਸ਼ਵਾਸ ਦਿਵਾਇਆ ਕਿ ਬਾਰਡਰ ਏਰੀਏ ਦੀਆਂ ਅਸਾਮੀਆਂ ਪਹਿਲ ਦੇ ਆਧਾਰ ਤੇ ਭਰੀਆਂ ਜਾਣਗੀਆਂ ਅਤੇ ਬਾਰਡਰ ਏਰੀਏ ਦੀ ਵੱਖਰੀ ਸੀਨੀਆਰਤਾ ਸੂਚੀ ਵੀ ਬਣਾਈ ਜਾਵੇਗੀ, ਬਦਲੀਆਂ ਸਮੇਂ 50% ਸਟਾਫ ਦੀ ਸ਼ਰਤ ਤੇ ਪੁਨਰ ਵਿਚਾਰ ਦਾ ਭਰੋਸਾ ਦਿੰਦੇ ਹੋਏ ਤਰੱਕੀਆਂ ਦੌਰਾਨ ਇਹਨਾਂ ਸਟੇਸ਼ਨਾਂ ਨੂੰ ਪਹਿਲ ਦੇ ਅਧਾਰ ਤੇ ਭਰਨ ਦਾ ਭਰੋਸਾ ਦਿੱਤਾ ਗਿਆ , ਅਧਿਆਪਕਾਂ ਦੀ ਪੰਦਰਾਂ ਦਿਨ ਦੀ ਵਿਦੇਸ਼ ਛੁੱਟੀ ਮਨਜ਼ੂਰ ਕਰਨ ਦੇ ਅਧਿਕਾਰ ਡੀਡੀਓ ਅਤੇ ਇਕ ਮਹੀਨੇ ਦੀ ਛੁੱਟੀ ਦੇ ਅਧਿਕਾਰ ਡੀ ਈ ਓ ਪੱਧਰ ਤੇ ਜਾਰੀ ਕਰਨ ਸਬੰਧੀ ਵੀ ਪੁਨਰ ਵਿਚਾਰ ਕਰਨ ਦਾ ਭਰੋਸਾ ਦਿੱਤਾ ਗਿਆ, ਸਕੂਲ ਆਫ ਐਮੀਨੈਂਸ ਅਤੇ ਪੀ ਐਮ ਸ੍ਰੀ ਸਕੂਲਾਂ ਦੀਆਂ ਅਸਾਮੀਆਂ ਵੀ ਪਹਿਲ ਦੇ ਅਧਾਰ ਤੇ ਭਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਅਧਿਆਪਕਾਂ ਦੀਆਂ ਹੋਰ ਮੰਗਾਂ ਅਤੇ ਮਸਲਿਆਂ ਸਬੰਧੀ ਵੀ ਵਿਚਾਰ ਚਰਚਾ ਹੋਈ ਜਿਸ ਦੌਰਾਨ ਡੀਪੀ ਆਈ ਸਕੱਤਰ ਸਿੰਘ ਬੱਲ ਵੱਲੋਂ ਸੰਜੀਦਗੀ ਨਾਲ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਟੇਟ ਕਮੇਟੀ ਅਹੁਦੇਦਾਰ ਰਾਜਦੀਪ ਸਿੰਘ ਬਰੇਟਾ, ਭੁਪਿੰਦਰ ਸਿੰਘ ਨਾਗਰਾ,ਆਤਮਜੀਤ ਸਿੰਘ ਢਿੱਲੋਂ, ਵਰਿੰਦਰ ਸਿੰਘ ਕੰਬੋਜ, ਰਵਿੰਦਰ ਸਿੰਘ ਗਿੱਲ, ਤਰਪਿੰਦਰ ਸਿੰਘ ਭੱਟੀਵਾਲ, ਰਜਨੀਸ਼ ਕੁਮਾਰ, ਰਵਿੰਦਰ ਸਿੰਘ ਦੁੱਗਰੀ, ਭੁਪਿੰਦਰ ਸਿੰਘ,ਜਸਵਿੰਦਰ ਸਿੰਘ ਮਾਨਾਂਵਾਲਾ, ਬਲਬੀਰ ਸਿੰਘ ਧਾਮੀ , ਕੁਲਵਿੰਦਰ ਸਿੰਘ ਬਰਾੜ, ਕੁਲਦੀਪ ਸਿੰਘ ਵਿਰਕ, ਜਸਬੀਰ ਸਿੰਘ ਮੁੰਡਾ ਪਿੰਡ ਅਤੇ ਜ਼ਿਲ੍ਹਾ ਅਹੁਦੇਦਾਰ ਦਿਲਬਾਗ ਸਿੰਘ ਪੱਡਾ, ਗੁਰਬਚਨ ਸਿੰਘ ਮੋਹਾਲੀ, ਬਲਬੀਰ ਸਿੰਘ, ਰਾਜਦੀਪ ਸਿੰਘ, ਪ੍ਰਿੰਸੀਪਲ ਸ਼ਿੰਗਾਰਾ ਸਿੰਘ, ਸੁਰਿੰਦਰ ਸਿੰਘ ਜੌਹਲ, ਜਸਪਾਲ ਸਿੰਘ ਢੀਂਡਸਾ, ਦਲਵਿੰਦਰ ਝਿੱਕਾ, ਮਨੋਹਰ ਸਿੰਘ ਬੈਂਸ, ਹਰਪਾਲ ਸਿੰਘ, ਜਸਪਾਲ ਸਿੰਘ, ਦਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਆਗੂ ਹਾਜ਼ਰ ਸਨ।