21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ * ਲੋਕ ਹਮੇਸ਼ਾ ਉੱਚੇ ਕਿਰਦਾਰ ਵਾਲੇ ਲੋਕਾਂ ਨੂੰ ਸਤਿਕਾਰ ਦਿੰਦੇ ਹਨ- ਝੂੰਦਾਂ

ਅਮਰਗੜ੍ਹ, 20 ਅਗਸਤ (ਪਵਿੱਤਰ ਸਿੰਘ) - ਨਗਰ ਪੰਚਾਇਤ ਅਮਰਗੜ੍ਹ ਦੀ ਚੋਣ ਜਿੱਤ ਕੇ ਕੌਂਸਲਰ ਬਣੇ ਅਮਰੀਕ ਸਿੰਘ ਗਿੱਲ ਚੌਧਰੀ ਸੇਠੀ ਰਾਮ ਅਤੇ ਬਲਕਾਰ ਸਿੰਘ ਬੱਗਾ ਵੱਲੋਂ ਗੁਰਦੁਆਰਾ ਸੰਗਤਸਰ ਸਾਹਿਬ ਗਿਆਨੀ ਜੈਲ ਸਿੰਘ ਕਲੋਨੀ ਅਮਰਗੜ੍ਹ ਵਿਖੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਸੰਗਤਾਂ ਦਾ ਧੰਨਵਾਦ ਕਰਦਿਆਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਭਾਵੇਂ ਇੱਕ ਦੂਸਰੇ ਤੋਂ ਅੱਗੇ ਲੰਘਣ ਅਤੇ ਪੈਸੇ ਦੀ ਅੰਨੀ ਦੌੜ ਨਾਲ ਸਮਾਜ ਅੰਦਰ ਕੁਝ ਹੋਣ ਤਾਈਆਂ ਆਈਆਂ ਹਨ ਪਰੰਤੂ ਅੱਜ ਵੀ ਸਾਡੇ ਸਮਾਜ ਦੇ ਲੋਕ ਸੱਚੇ ਤੇ ਉੱਚੇ ਕਿਰਦਾਰ ਵਾਲੇ ਲੋਕਾਂ ਨੂੰ ਹੀ ਮਾਣ ਸਤਿਕਾਰ ਦਿੰਦੇ ਹਨ।

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਬੰਧੀ ਸ਼ਹੀਦੀ ਕਾਨਫਰੰਸ ਲਈ ਹਲਕਾ ਇੰਚਾਰਜ ਜੱਸੀ ਮੰਨਵੀ ਦੀ ਅਗਵਾਈ ਹੇਠ ਸੈਂਕੜੇ ਅਕਾਲੀ ਵਰਕਰਾਂ ਦਾ ਜਥਾ ਰਵਾਨਾ ਹੁੰਦਾ ਹੋਇਆ। ਤਸਵੀਰ: ਜਤਿੰਦਰ ਮੰਨਵੀ 21-08-2026
ਅਮਰਗੜ੍ਹ, 20 ਅਗਸਤ (ਪਵਿੱਤਰ ਸਿੰਘ) - ਨਗਰ ਪੰਚਾਇਤ ਅਮਰਗੜ੍ਹ ਦੀ ਚੋਣ ਜਿੱਤ ਕੇ ਕੌਂਸਲਰ ਬਣੇ ਅਮਰੀਕ ਸਿੰਘ ਗਿੱਲ ਚੌਧਰੀ ਸੇਠੀ ਰਾਮ ਅਤੇ ਬਲਕਾਰ ਸਿੰਘ ਬੱਗਾ ਵੱਲੋਂ ਗੁਰਦੁਆਰਾ ਸੰਗਤਸਰ ਸਾਹਿਬ ਗਿਆਨੀ ਜੈਲ ਸਿੰਘ ਕਲੋਨੀ ਅਮਰਗੜ੍ਹ ਵਿਖੇ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਸੰਗਤਾਂ ਦਾ ਧੰਨਵਾਦ ਕਰਦਿਆਂ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਭਾਵੇਂ ਇੱਕ ਦੂਸਰੇ ਤੋਂ ਅੱਗੇ ਲੰਘਣ ਅਤੇ ਪੈਸੇ ਦੀ ਅੰਨੀ ਦੌੜ ਨਾਲ ਸਮਾਜ ਅੰਦਰ ਕੁਝ ਹੋਣ ਤਾਈਆਂ ਆਈਆਂ ਹਨ ਪਰੰਤੂ ਅੱਜ ਵੀ ਸਾਡੇ ਸਮਾਜ ਦੇ ਲੋਕ ਸੱਚੇ ਤੇ ਉੱਚੇ ਕਿਰਦਾਰ ਵਾਲੇ ਲੋਕਾਂ ਨੂੰ ਹੀ ਮਾਣ ਸਤਿਕਾਰ ਦਿੰਦੇ ਹਨ। ਉਹਨਾਂ ਕਿਹਾ ਕਿ ਸਰਦਾਰ ਅਮਰੀਕ ਸਿੰਘ ਗਿੱਲ,ਬਲਕਾਰ ਸਿੰਘ ਬੱਗਾ ਅਤੇ ਚੌਧਰੀ ਸੇਠੀ ਰਾਮ ਹਮੇਸ਼ਾ ਲੋਕਾਂ ਦੇ ਦੁੱਖ ਸੁੱਖ ਦੇ ਸਾਂਝੀ ਰਹੇ ਹਨ ਅਤੇ ਭਵਿੱਖ ਵਿੱਚ ਵੀ ਇਹ ਇਸ ਨਗਰ ਨੂੰ ਵਿਕਸਿਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਅਦਾ ਕਰਨਗੇ। ਉਹਨਾਂ ਕਿਹਾ ਕਿ ਸਾਡੀ ਸਰਕਾਰ ਅਤੇ ਸਾਡੀ ਪੰਚਾਇਤ ਮੌਕੇ ਇਸ ਕਲੋਨੀ ਅੰਦਰ ਮਿਨੀ ਪੈਲਸ ,ਪੀਣ ਵਾਲੇ ਪਾਣੀ ਦੀ ਉਪਲਬਧਤਾ, ਖੇਡ ਸਟੇਡੀਅਮ, ਗਲੀਆਂ ਨਾਲੀਆਂ ਸਮੇਤ ਹੋਰ ਬਹੁਤ ਸਾਰੇ ਵਿਕਾਸ ਕਾਰਜ ਹੋਏ ਸਨ ਅਤੇ ਭਵਿੱਖ ਵਿੱਚ ਵੀ ਅਸੀਂ ਇਸ ਇਲਾਕੇ ਦੇ ਵਿਕਾਸ ਲਈ ਵਚਨਬੱਧ ਹਾਂ। ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਜਿੰਮੇਵਾਰੀ ਸੈਕਟਰੀ ਦਰਸ਼ਨ ਸਿੰਘ ਵੱਲੋਂ ਨਿਭਾਈ ਗਈ। ਇਸ ਮੌਕੇ ਨਗਰ ਪੰਚਾਇਤ ਅਮਰਗੜ੍ਹ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਬਾਵਾ, ਜ਼ਿਲਾ ਪਰਿਸ਼ਦ ਮੈਂਬਰ ਸੁਖਵੀਰ ਸਿੰਘ ਬਿੱਟੂ ਸਲੇਮਪੁਰ,ਸਾਬਕਾ ਸਰਪੰਚ ਰਾਜਿੰਦਰ ਸਿੰਘ ਟੀਨਾ ਨੰਗਲ, ਕੌਸਲਰ ਜਸਵਿੰਦਰ ਸਿੰਘ ਦੱਦੀ, ਭਾਈ ਮਲਕੀਤ ਸਿੰਘ, ਅਧਿਆਪਕ ਆਗੂ ਕੁਲਵੰਤ ਸਿੰਘ, ਰਣਜੀਤ ਸਿੰਘ ਰਿੰਪਾ, ਪਰਮਿੰਦਰ ਸਿੰਘ ਢਿੱਲੋਂ, ਆੜਤੀ ਤੀਰਥ ਸਿੰਘ ਸੋਹੀ, ਹਰਸ਼ ਸਿੰਗਲਾ, ਠੇਕੇਦਾਰ ਜੋਗਿੰਦਰ ਪਾਲ ਚੌਧਰੀ, ਬਸਪਾ ਦੇ ਹਲਕਾ ਪ੍ਰਧਾਨ ਸੰਤੋਖ ਸਿੰਘ ਰਾਏਪੁਰ, ਰਜਿੰਦਰ ਪਾਲ ਸਿੰਘ ਮੰਨਵੀ, ਸੂਬੇਦਾਰ ਧੌਲ ਸਿੰਘ, ਹਰਿੰਦਰ ਸਿੰਘ ਗਿੱਲ, ਦਿਲਬਾਗ ਸਿੰਘ ਖੇੜੀ ਸੋਢੀਆਂ, ਆੜਤੀ ਹਰਫੂਲ ਸਿੰਘ ਨਿਆਮਤਪੁਰ, ਆੜਤੀ ਪਰਮਜੀਤ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਟੌਹੜਾ, ਠੇਕੇਦਾਰ ਪ੍ਰਗਟ ਸਿੰਘ, ਸੁਰਜੀਤ ਸਿੰਘ ਧਾਲੀਵਾਲ, ਸੂਬੇਦਾਰ ਪਰਮਜੀਤ ਸਿੰਘ, ਨਿਰਮਲ ਸਿੰਘ ਗਿੱਲ, ਗੁਰਿੰਦਰ ਬਬਲੀ, ਚੌਧਰੀ ਰਾਮਪਾਲ, ਚੌਧਰੀ ਵਿਜੇ ਕੁਮਾਰ, ਗੁਰਵੀਰ ਸਿੰਘ ਜੁੱਗੀ,ਬਲਵਿੰਦਰ ਸਿੰਘ ਨਾਮਧਾਰੀ, ਸਾਬਕਾ ਸਰਪੰਚ ਸਤਨਾਮ ਸਿੰਘ ਝੱਲ ਤੋਂ ਇਲਾਵਾ ਵੱਡੀ ਗਿਣਤੀ ‘ਚ ਸੰਗਤਾਂ ਨੇ ਹਾਜ਼ਰੀ ਭਰੀ।
ਪਿਛਲੀ ਖ਼ਬਰ ਫੋਟੋਗ੍ਰਾਫਰਾਂ ਵਲੋਂ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਕੇਕ ਕੱਟ ਕੇ ਮਨਾਉਂਦਿਆਂ ਕੈਮਰੇ ਦੇ ਰਚੇਤਾ ਹੈਨਰੀ ਫਾਕਸ ਤਾਲਬੋਟ ਨੂੰ ਕੀਤ... ਅਗਲੀ ਖ਼ਬਰ ਅੰਜੁਮਨ ਫਰੋਗ-ਏ-ਅਦਬ ਪੰਜਾਬ ਦੀ ਮੀਟਿੰਗ ’ਚ ਨਵੀਂ ਟੀਮ ਦੀ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।