19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਤੀਆਂ ਦੌਰਾਨ ਸੱਭਿਆਚਾਰਕ ਵੰਨਗੀਆਂ ਦੀ ਕੀਤੀ ਖੂਬਸੂਰਤ ਪੇਸ਼ਕਾਰੀ

ਸੰਗਰੂਰ, 17 ਅਗਸਤ (ਸੁਖਵਿੰਦਰ ਸਿੰਘ ਫੁੱਲ)–ਸ਼ਹਿਰੀ ਦੀ ਨਾਮਵਰ ਸ਼ਖ਼ਸੀਅਤ ਡਾ. ਹਰਪ੍ਰੀਤ ਕੌਰ ਖਾਲਸਾ ਦੇ ਨਿਵਾਸ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਦੌਰਾਨ ਗਿੱਧੇ ਅਤੇ ਲੋਕ ਨਾਚ ਦੀ ਸ਼ਾਨਦਾਰ ਝਲਕ ਵੇਖਣ ਨੂੰ ਮਿਲੀ।

ਅਜੀਤ ਡੈਸਕ 18-08-2026
ਸੰਗਰੂਰ, 17 ਅਗਸਤ (ਸੁਖਵਿੰਦਰ ਸਿੰਘ ਫੁੱਲ)–ਸ਼ਹਿਰੀ ਦੀ ਨਾਮਵਰ ਸ਼ਖ਼ਸੀਅਤ ਡਾ. ਹਰਪ੍ਰੀਤ ਕੌਰ ਖਾਲਸਾ ਦੇ ਨਿਵਾਸ ਵਿਖੇ ਮਨਾਏ ਗਏ ਤੀਆਂ ਦੇ ਤਿਉਹਾਰ ਦੌਰਾਨ ਗਿੱਧੇ ਅਤੇ ਲੋਕ ਨਾਚ ਦੀ ਸ਼ਾਨਦਾਰ ਝਲਕ ਵੇਖਣ ਨੂੰ ਮਿਲੀ। ਸਥਾਨਕ ਪੂਨੀਆ ਕਲੋਨੀ ਹੋਏ ਇਸ ਸਮਾਗਮ ਦੌਰਾਨ ਗੀਤਾਂ, ਗਿੱਧੇ ਅਤੇ ਲੋਕ ਨਾਚ ਦੀ ਖੂਬਸੂਰਤ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਨਾਲ ਨੱਚਣ ਲਈ ਮਜ਼ਬੂਰ ਕਰ ਦਿੱਤਾ। ਸਮਾਗਮ ਵਿਚ ਸਾਬਕਾ ਮੰਤਰੀ ਬਿਕਰਮਜੀਤ ਸਿੰਘ ਖਾਲਸਾ ਆਪਣੇ ਪਰਿਵਾਰ ਸਮੇਤ ਪਹੁੰਚੇ ਹੋਏ ਸਨ ਜਿੱਥੇ ਸਾਬਕਾ ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਮਨਜੀਤ ਸਿੰਘ ਸਾਬਕਾ ਸਿਵਲ ਸਰਜਨ, ਡਾ. ਹਰਪ੍ਰੀਤ ਕੌਰ ਰੇਖੀ, ਡਾ. ਰਮਨ, ਡਾ. ਆਸਥਾ, ਡਾ. ਸੁਰਭੀ, ਡਾ. ਈਸਾ ਗਰੇਵਾਲ, ਡਾ. ਰਮਿੰਦਰ, ਡਾ. ਮਨਜੀਤ ਕੌਰ, ਡਾ. ਸੋਨੀਕਾ, ਡਾ. ਰਸ਼ਪਿੰਦਰ ਕੌਰ, ਡਾ. ਜੋਤੀ ਗੁਪਤਾ, ਸੇਨੂ ਬਰਾੜ ਅਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।
ਪਿਛਲੀ ਖ਼ਬਰ ਅਹਿਮਦਗੜ੍ਹ ਵਿਖੇ ਸੈਣ ਭਾਈਚਾਰੇ ਵਲੋ ਸੈਣ ਸਮਾਜ ਵੈਲਫੇਅਰ ਬੋਰਡ ਪੰਜਾਬ ਚੇਅਰਮੈਨ ਪੱਲਨ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਲਾਈਫ ਗਾਰਡ ਨਰਸਿੰਗ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।