15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਮੰਗਾਂ ਨੂੰ ਲੈ ਕੇ ਐਨ.ਐਚ.ਐਮ. ਕਾਮੇ ਅੱਜ ਫਿਰੋਜ਼ਪੁਰ ਵਿੱਚ ਸੂਬਾ ਪੱਧਰੀ ਸਮਾਗਮ ਦੌਰਾਨ ਸ਼ਾਂਤੀਪੂਰਵਕ ਕਰਨਗੇ ਪ੍ਰਦਰਸ਼ਨ

ਸੰਗਰੂਰ, 14 ਅਗਸਤ (ਅਮਨਦੀਪ ਸਿੰਘ ਬਿੱਟਾ, ਚੌਧਰੀ ਨੰਦ ਲਾਲ ਗਾਂਧੀ) – ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਦੇ ਸੱਦੇ ਉੱਤੇ ਸੰਗਰੂਰ ਵਿੱਚ ਐਨ. ਐਚ.

ਅਜੀਤ ਡੈਸਕ 15-08-2026
ਸੰਗਰੂਰ, 14 ਅਗਸਤ (ਅਮਨਦੀਪ ਸਿੰਘ ਬਿੱਟਾ, ਚੌਧਰੀ ਨੰਦ ਲਾਲ ਗਾਂਧੀ) – ਨੈਸ਼ਨਲ ਹੈਲਥ ਮਿਸ਼ਨ ਯੂਨੀਅਨ ਦੇ ਸੱਦੇ ਉੱਤੇ ਸੰਗਰੂਰ ਵਿੱਚ ਐਨ.ਐਚ.ਐਮ. ਅਧੀਨ ਕੰਮ ਕਰਦੇ ਸਟਾਫ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਦੋ ਦਿਨਾਂ ਦੀ ਸੰਕੇਤਕ ਹੜਤਾਲ ਕੀਤੀ ਗਈ। ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ, ਵਰਿੰਦਰ ਸਿੰਘ ਸਮੇਤ ਹੋਰ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਉਨ੍ਹਾਂ ਦੀ ਜਾਇਜ ਮੰਗਾਂ ਨਾ ਮੰਨੇ ਜਾਣ ਦੇ ਰੋਸ ਵਜੋਂ ਜ਼ਿਲ੍ਹਾ ਹੈੱਡ ਕੁਆਟਰ ਉੱਪਰ ਇਕੱਤਰ ਹੋ ਕੇ ਸਰਕਾਰ ਅਤੇ ਸਿਹਤ ਵਿਭਾਗ ਖਿਲਾਫ ਰੋਸ ਪ੍ਰਗਟਾ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ। ਬੁਲਾਰਿਆਂ ਨੇ ਮੰਗ ਕੀਤੀ ਕਿ ਠੇਕੇ ਉੱਤੇ ਤਾਇਨਾਤ ਸਮੂਹ ਕਰਮਚਾਰੀਆਂ ਨੂੰ ਪਹਿਲ ਦੇ ਆਧਾਰ ਉੱਤੇ ਬਰਾਬਰ ਕੰਮ ਬਰਾਬਰ ਤਨਖਾਹ, ਗਰੈਚੂਇਟੀ ਅਤੇ ਸੇਵਾਵਾਂ ਵਿੱਚ ਉਮਰ ਦਾ ਵਾਧਾ ਕੀਤਾ ਜਾਵੇ। ਚਿਤਾਵਨੀ ਭਰੇ ਰੌਅ ਵਿੱਚ ਬੁਲਾਰਿਆਂ ਨੇ ਕਿਹਾ ਕਿ ਜੇ ਸਰਕਾਰ ਉਨ੍ਹਾਂ ਦੀ ਜਾਇਜ ਮੰਗਾਂ ਮੰਨਣ ਤੋਂ ਇਨਕਾਰ ਕਰਦੀ ਹੈ ਤਾਂ 15 ਅਗਸਤ ਨੂੰ ਆਜਾਦੀ ਦਿਹਾੜੇ ਉੱਤੇ ਫਿਰੋਜਪੁਰ ਵਿਖੇ ਸੂਬਾ ਪੱਧਰੀ ਪ੍ਰੋਗਰਾਮ ਵਿੱਚ ਸ਼ਾਂਤੀਪੂਰਵਕ ਰੋਸ ਪ੍ਰਦਸ਼ਨ ਕਰਦਿਆਂ ਸਰਕਾਰ ਦੇ ਲਾਰਿਆਂ ਦੀ ਪੋਲ ਖੋਲੀ ਜਾਵੇਗੀ ਅਤੇ ਹੜਤਾਲ ਅਨਿਸ਼ਚਤ ਸਮੇਂ ਲਈ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਮੁਲਾਜ਼ਮਾ ਨੇ ਸਿਵਲ ਸਰਜਨ ਸੰਗਰੂਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਪਿਛਲੀ ਖ਼ਬਰ ਕੇਂਦਰੀ ਏਜੰਸੀਆਂ ਦੀ ਕਰਵਾਈ ਤੋਂ ਡਰੀ ਆਮ ਆਦਮੀ ਪਾਰਟੀ ਦੇ ਆਗੂ ਬੌਖਲਾਹਟ ਵਿਚ ਆਏ - ਪੂਨੀਆ ਅਗਲੀ ਖ਼ਬਰ ਸੇਵਾ ਕੇਂਦਰ ਸੁਵਿਧਾਵਾਂ ਦੇਣ ਲਈ ਲਗਾਇਆ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।