ਸੰਗਰੂਰ ’ਚ ਜਿਸਮ ਫਰੋਸੀ ਦਾ ਧੰਦਾ ਕਰਵਾਉਣ ਵਾਲੇ ਹੋਟਲ ਮਾਲਕ ਅਤੇ ਮੈਨੇਜਰ ਸਮੇਤ ਇੱਕ ਔਰਤ ਗ੍ਰਿਫ਼ਤਾਰ
ਸੰਗਰੂਰ, 14 ਅਗਸਤ (ਦਮਨਜੀਤ ਸਿੰਘ) - ਸਥਾਨਕ ਪਟਿਆਲਾ ਰੋਡ ਸਥਿਤ ਮਿਲਟਰੀ ਏਰੀਏ ਦੇ ਸਾਹਮਣੇ ਬਣੇ ਸਕਾਰਪਿਓ ਗੈੱਸਟ ਹਾਊਸ ਦੇ ਮਾਲਕ, ਮੈਨੇਜਰ ਅਤੇ ਇੱਕ ਔਰਤ ਉੱਤੇ ਥਾਣਾ ਸਿਟੀ ਸੰਗਰੂਰ ਪੁਲਿਸ ਵੱਲੋਂ ਜਿਸਮ ਫਰੋਸੀ ਦਾ ਧੰਦਾ ਕਰਵਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਥਾਣਾ ਸਿਟੀ ਮੁਖੀ ਇੰਸ: ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਕੱਲ੍ਹ ਸ਼ਾਮ ਸਮੇਂ ਸਥਾਨਕ ਬੀ.
ਸੰਗਰੂਰ, 14 ਅਗਸਤ (ਦਮਨਜੀਤ ਸਿੰਘ) - ਸਥਾਨਕ ਪਟਿਆਲਾ ਰੋਡ ਸਥਿਤ ਮਿਲਟਰੀ ਏਰੀਏ ਦੇ ਸਾਹਮਣੇ ਬਣੇ ਸਕਾਰਪਿਓ ਗੈੱਸਟ ਹਾਊਸ ਦੇ ਮਾਲਕ, ਮੈਨੇਜਰ ਅਤੇ ਇੱਕ ਔਰਤ ਉੱਤੇ ਥਾਣਾ ਸਿਟੀ ਸੰਗਰੂਰ ਪੁਲਿਸ ਵੱਲੋਂ ਜਿਸਮ ਫਰੋਸੀ ਦਾ ਧੰਦਾ ਕਰਵਾਉਣ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਥਾਣਾ ਸਿਟੀ ਮੁਖੀ ਇੰਸ: ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਬੀਤੀ ਕੱਲ੍ਹ ਸ਼ਾਮ ਸਮੇਂ ਸਥਾਨਕ ਬੀ.ਐੱਸ.ਐੱਨ.ਐੱਲ. ਪਾਰਕ ਨੇੜੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਸਥਾਨਕ ਫੁਆਰਾ ਚੌਂਕ ਤੋਂ ਪਟਿਆਲਾ ਰੋਡ ਉੱਤੇ ਮਿਲਟਰੀ ਏਰੀਏ ਦੇ ਸਾਹਮਣੇ ਬਣੇ ਇੱਕ ਸਕਾਰਪਿਓ ਗੈੱਸਟ ਹਾਊਸ ਨਾਂਅ ਦਾ ਹੋਟਲ ਖੁੱਲ੍ਹਿਆ ਹੋਇਆ ਹੈ, ਜਿਸ ਦਾ ਮਾਲਕ ਪਵਨ ਕੁਮਾਰ ਵਾਸੀ ਨਿਰਮਾਣਾ ਅਤੇ ਹੋਟਲ ਦੇ ਮੈਨੇਜਰ ਸੁਸ਼ੀਲ ਡਾਡਾ ਵਾਸੀ ਹਾਂਸੀ ਵੱਲੋਂ ਹੋਟਲ ਵਿੱਚ ਇੱਕ ਔਰਤ ਅਮਰਜੀਤ ਕੌਰ ਵਾਸੀ ਫਰੈਂਡਜ਼ ਕਲੋਨੀ ਤੋਂ ਜਿਸਮ ਫਰੋਸੀ ਦਾ ਧੰਦਾ ਕਰਵਾਇਆ ਜਾਂਦਾ ਹੈ ਅਤੇ ਇਸ ਔਰਤ ਵੱਲੋਂ ਦਿਨ ਵਿੱਚ ਵੱਖ ਵੱਖ ਗਾਹਕਾਂ ਨੂੰ ਅਟੈਂਡ ਕੀਤਾ ਜਾਂਦਾ ਹੈ ਜਿਸ ਤੋਂ ਹੋਣ ਵਾਲੀ ਕਮਾਈ ਨੂੰ ਇਹ ਆਪਸ ਵਿੱਚ ਵੰਡ ਲੈਂਦੇ ਹਨ ਜੇਕਰ ਹੋਟਲ ਵਿੱਚ ਲੱਗੇ ਰਜਿਸਟਰ ਦੀਆਂ ਐਂਟਰੀਆਂ ਚੈੱਕ ਕੀਤੀਆਂ ਜਾਣ ਤਾਂ ਸਾਰੀ ਸਚਾਈ ਸਾਹਮਣੇ ਆ ਜਾਵੇਗੀ ਅਤੇ ਹੁਣੇ ਹੀ ਛਾਪੇਮਾਰੀ ਕਰਨ ਉੱਤੇ ਇਹ ਕਾਬੂ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਤਲਾਹ ਦੇ ਆਧਾਰ ਉੱਤੇ ਪਵਨ ਕੁਮਾਰ ਹੋਟਲ ਮਾਲਕ, ਮੈਨੇਜਰ ਸੁਸ਼ੀਲ ਡਾਡਾ ਅਤੇ ਅਮਰਜੀਤ ਕੌਰ ਖ਼ਿਲਾਫ਼ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਦਰਜ਼ ਕੀਤਾ ਗਿਆ। ਇੰਸ: ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਕੱਦਮਾ ਦਰਜ਼ ਕਰ ਕੇ ਉਨ੍ਹਾਂ ਵੱਲੋਂ ਸੰਬੰਧਤ ਹੋਟਲ ਉੱਤੇ ਛਾਪੇਮਾਰੀ ਕੀਤੀ ਗਈ ਜਿੱਥੋਂ ਹੋਟਲ ਮਾਲਕ ਪਵਨ ਕੁਮਾਰ, ਮੈਨੇਜਰ ਸੁਸ਼ੀਲ ਡਾਡਾ ਅਤੇ ਅਮਰਜੀਤ ਕੌਰ ਨਾਂਅ ਦੀ ਔਰਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।