ਭਾਜਪਾ ਮਲੇਰਕੋਟਲਾ ਦੀ ਜ਼ਿਲ੍ਹਾ ਟੀਮ ਦਾ ਵਿਸਥਾਰ, ਨਿਰਮਲ ਸਿੰਘ ਬਣੇ ਐਕਸ-ਸਰਵਿਸਮੈਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ
ਮਲੇਰਕੋਟਲਾ, 9 ਅਗਸਤ (ਮੁਹੰਮਦ ਹਨੀਫ਼ ਥਿੰਦ)- ਭਾਜਪਾ ਮਲੇਰਕੋਟਲਾ ਦੀ ਜ਼ਿਲ੍ਹਾ ਟੀਮ ਦਾ ਵਿਸਥਾਰ ਕਰਦਿਆਂ ਪਿੰਡ ਝੁਨੇਰ ਦੇ ਵਸਨੀਕ ਨਿਰਮਲ ਸਿੰਘ ਨੂੰ ਐਕਸ-ਸਰਵਿਸਮੈਨ ਸੈੱਲ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਤ ਕਥੂਰੀਆ ਦੀ ਅਗਵਾਈ ਹੇਠ ਨਿਰਮਲ ਸਿੰਘ ਨੂੰ ਸਿਰੋਪਾਓ ਪਾ ਕੇ ਅਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਵੀਂ ਜ਼ਿੰਮੇਵਾਰੀ ਸੌਂਪੀ ਗਈ।
ਅਜੀਤ ਡੈਸਕ
10-08-2026