10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਪੰਜਾਬੀ ਲੋਕ ਰਾਜ ਪਾਰਟੀ ਵੀ ਚੋਣਾਂ ਲਈ ਤਿਆਰ

ਸੰਗਰੂਰ, 9 ਅਗਸਤ (ਚੌਧਰੀ ਨੰਦ ਲਾਲ ਗਾਂਧੀ) – ਪੰਜਾਬੀ ਲੋਕ ਰਾਜ ਪਾਰਟੀ ਵੱਲੋਂ ਹਰਨਵਜੋਤ ਕੌਰ ਗੌਂਸਲ ਨੂੰ ਪਾਰਟੀ ਦੇ ਇਸਤਰੀ ਵਿੰਗ ਦਾ ਜ਼ਿਲ੍ਹਾ ਸੰਗਰੂਰ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਇਸਤਰੀ ਵਿੰਗ ਦੇ ਸੂਬਾ ਪ੍ਰਧਾਨ ਡਾ: ਸਿਮਰਤ ਸੰਧੂ ਸਮੁੰਦਰੀ ਨੇ ਦੱਸਿਆ ਕਿ ਬੀਬਾ ਗੌਂਸਲ ਨੂੰ ਆਪਣੀ ਟੀਮ ਬਨਾਉਣ ਦਾ ਅਧਿਕਾਰ ਦੇ ਦਿੱਤਾ ਗਿਆ ਹੈ।

ਅਜੀਤ ਡੈਸਕ 10-08-2026
ਸੰਗਰੂਰ, 9 ਅਗਸਤ (ਚੌਧਰੀ ਨੰਦ ਲਾਲ ਗਾਂਧੀ) – ਪੰਜਾਬੀ ਲੋਕ ਰਾਜ ਪਾਰਟੀ ਵੱਲੋਂ ਹਰਨਵਜੋਤ ਕੌਰ ਗੌਂਸਲ ਨੂੰ ਪਾਰਟੀ ਦੇ ਇਸਤਰੀ ਵਿੰਗ ਦਾ ਜ਼ਿਲ੍ਹਾ ਸੰਗਰੂਰ ਲਈ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਇਸਤਰੀ ਵਿੰਗ ਦੇ ਸੂਬਾ ਪ੍ਰਧਾਨ ਡਾ: ਸਿਮਰਤ ਸੰਧੂ ਸਮੁੰਦਰੀ ਨੇ ਦੱਸਿਆ ਕਿ ਬੀਬਾ ਗੌਂਸਲ ਨੂੰ ਆਪਣੀ ਟੀਮ ਬਨਾਉਣ ਦਾ ਅਧਿਕਾਰ ਦੇ ਦਿੱਤਾ ਗਿਆ ਹੈ। ਇਸ ਮੌਕੇ ਮੌਜੂਦ ਪਰਮਿੰਦਰ ਸਿੰਘ ਐਡਵੋਕੇਟ ਸੀਨੀਅਰ ਮੀਤ ਪ੍ਰਧਾਨ ਅਤੇ ਡਾ: ਜਗਤਾਰ ਸਿੰਘ ਭੰਗੂ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਬਠਿੰਡਾ ਨੇ ਦੱਸਿਆ ਕਿ ਪਾਰਟੀ ਦੀ ਸਥਾਪਨਾ ਕਰਨਾ ਸਮੇਂ ਦੀ ਲੋੜ ਸੀ ਕਿਉਂਕਿ ਕਾਂਗਰਸ, ਅਕਾਲੀ ਦਲ, ਭਾਜਪਾ ਅਤੇ ਹੁਣ ਆਮ ਆਦਮੀ ਪਾਰਟੀ ਲੋਕਾਂ ਦੀ ਪਰਖ ਉੱਤੇ ਖਰੀਆਂ ਨਹੀਂ ਉਤਰੀਆਂ। ਉਨ੍ਹਾਂ ਕਿਹਾ ਕਿ ਰਾਜ ਦੀਆਂ ਸਮੱਸਿਆਵਾਂ ਲਗਾਤਾਰ ਵਧ ਰਹੀਆਂ ਹਨ ਅਤੇ ਇਨ੍ਹਾਂ ਪਾਰਟੀਆਂ ਦੇ ਆਗੂ ਇਨ੍ਹਾਂ ਸਮੱਸਿਆਵਾਂ ਦੀ ਚਿੰਤਾ ਕਰਨ ਦੀ ਥਾਂ ਆਪਣੇ ਨਿੱਜੀ ਹਿਤਾਂ ਦੀ ਪੂਰਤੀ ਲਈ ਲੱਗੇ ਹੋਏ ਹਨ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾ ਲਈ ਤਿਆਰੀ ਆਰੰਭ ਕਰ ਦਿੱਤੀ ਗਈ ਹੈ।
ਪਿਛਲੀ ਖ਼ਬਰ ਡਾ. ਰੂਪ ਸਿੰਘ ਸ਼ੇਰੋਂ ਸ਼੍ਰੋ. ਅ. ਦ. ਪੁਨਰ ਸੁਰਜੀਤ ਦੇ ਬਣੇ ਮੀਤ ਪ੍ਰਧਾਨ ਅਗਲੀ ਖ਼ਬਰ ਮੁਫ਼ਤ ਵਿਸ਼ਾਲ ਮੈਡੀਕਲ ਅਤੇ ਜਾਂਚ ਕੈਂਪ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।