ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਦੀਆਂ ਮੰਗਾਂ ਸਬੰਧੀ ਅਮਨ ਅਰੋੜਾ ਨੂੰ ਦਿੱਤਾ ਮੰਗ-ਪੱਤਰ
ਲੌਂਗੋਵਾਲ, 8 ਅਗਸਤ( ਸ ਸ ਖੰਨਾ, ਵਿਨੋਦ) - ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਪੱਤੀ ਝਾੜੋ ਵਿਖੇ ਬਣੇ ਕਮਿਊਨਿਟੀ ਸੈਂਟਰ ਵਿਚ ਰੱਖੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਜਿੱਥੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਲੌਂਗੋਵਾਲ ਦੇ ਕਿਸਾਨਾਂ ਨੂੰ ਅੱਜ ਤੱਕ “ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਆਉਣੇ ਸ਼ੁਰੂ ਨਹੀਂ ਹੋਏ” ਇਸ ਮਾਮਲੇ ਤੇ ਫੌਰੀ ਗੌਰ ਕੀਤਾ ਜਾਵੇ, ਇਸੇ ਤਰ੍ਹਾਂ ਪਿੰਡ ਵਿੱਚ ਲੰਮੇ ਸਮੇਂ ਤੋਂ ਹੱਡਾਰੋੜੀ ਨਹੀਂ ਹੈ ਜਿਸ ਕਾਰਨ ਪਸ਼ੂ ਪਾਲਕਾਂ ਨੂੰ ਪਸ਼ੂ ਦੀ ਮੌਤ ਹੋਣ ਤੇ ਪੱਲਿਓਂ ਪੈਸੇ ਦੇ ਕੇ ਪ੍ਰਾਈਵੇਟ ਠੇਕੇਦਾਰਾਂ ਨੂੰ ਮੁਰਦਾ ਪਸ਼ੂ ਚੁਕਵਾਉਣੇ ਪੈਂਦੇ ਹਨ, ਹੱਡਾਰੋੜੀ ਦਾ ਫੌਰੀ ਪ੍ਰਬੰਧ ਕੀਤਾ ਜਾਵੇ ਅਤੇ ਨਾਲ ਹੀ ਸਰਕਾਰੀ ਹਸਪਤਾਲ ਲੌਂਗੋਵਾਲ ਵਿਖੇ ਲੰਮੇ ਸਮੇਂ ਤੋਂ ਐਮਰਜੈਂਸੀ ਬੰਦ ਪਈ ਹੈ। ਖਾਲੀ ਪੋਸਟਾਂ ਤੁਰੰਤ ਭਰ ਕੇ ਐਮਰਜੈਂਸੀ ਚਾਲੂ ਕਰਨ ਦੀ ਮੰਗ ਕੀਤੀ ਗਈ ਇਲਾਕੇ ਵਿੱਚ ਨਕਲੀ ਕੀੜੇਮਾਰ ਦਵਾਈਆਂ,ਖਾਦਾਂ ਦੀ ਵਿਕਰੀ ਦੇ ਕੰਟਰੋਲ ਲਈ ਲਗਾਤਾਰ ਚੈਕਿੰਗ ਯਕੀਨੀ ਬਣਾਉਣ ਅਤੇ ਪਟਵਾਰਖਾਨੇ ਦੀ ਇਮਾਰਤ ਨੂੰ ਤਬਦੀਲ ਕਰਕੇ ਸਬ ਤਹਿਸੀਲ ਦਫਤਰ ਵਿੱਚ ਹੀ ਲਿਆਂਦੇ ਜਾਣ ਦੀ ਮੰਗ ਵੀ ਕੀਤੀ।
ਕ
ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਦੀਆਂ ਮੰਗਾਂ ਸਬੰਧੀ ਅਮਨ ਅਰੋੜਾ ਨੂੰ ਦਿੱਤਾ ਮੰਗ-ਪੱਤਰ
09-08-2026
ਲੌਂਗੋਵਾਲ, 8 ਅਗਸਤ( ਸ ਸ ਖੰਨਾ, ਵਿਨੋਦ) - ਅੱਜ ਕੈਬਨਿਟ ਮੰਤਰੀ ਅਮਨ ਅਰੋੜਾ ਪੱਤੀ ਝਾੜੋ ਵਿਖੇ ਬਣੇ ਕਮਿਊਨਿਟੀ ਸੈਂਟਰ ਵਿਚ ਰੱਖੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਜਿੱਥੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਲੌਂਗੋਵਾਲ ਦੇ ਕਿਸਾਨਾਂ ਨੂੰ ਅੱਜ ਤੱਕ “ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੇ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਆਉਣੇ ਸ਼ੁਰੂ ਨਹੀਂ ਹੋਏ” ਇਸ ਮਾਮਲੇ ਤੇ ਫੌਰੀ ਗੌਰ ਕੀਤਾ ਜਾਵੇ, ਇਸੇ ਤਰ੍ਹਾਂ ਪਿੰਡ ਵਿੱਚ ਲੰਮੇ ਸਮੇਂ ਤੋਂ ਹੱਡਾਰੋੜੀ ਨਹੀਂ ਹੈ ਜਿਸ ਕਾਰਨ ਪਸ਼ੂ ਪਾਲਕਾਂ ਨੂੰ ਪਸ਼ੂ ਦੀ ਮੌਤ ਹੋਣ ਤੇ ਪੱਲਿਓਂ ਪੈਸੇ ਦੇ ਕੇ ਪ੍ਰਾਈਵੇਟ ਠੇਕੇਦਾਰਾਂ ਨੂੰ ਮੁਰਦਾ ਪਸ਼ੂ ਚੁਕਵਾਉਣੇ ਪੈਂਦੇ ਹਨ, ਹੱਡਾਰੋੜੀ ਦਾ ਫੌਰੀ ਪ੍ਰਬੰਧ ਕੀਤਾ ਜਾਵੇ ਅਤੇ ਨਾਲ ਹੀ ਸਰਕਾਰੀ ਹਸਪਤਾਲ ਲੌਂਗੋਵਾਲ ਵਿਖੇ ਲੰਮੇ ਸਮੇਂ ਤੋਂ ਐਮਰਜੈਂਸੀ ਬੰਦ ਪਈ ਹੈ। ਖਾਲੀ ਪੋਸਟਾਂ ਤੁਰੰਤ ਭਰ ਕੇ ਐਮਰਜੈਂਸੀ ਚਾਲੂ ਕਰਨ ਦੀ ਮੰਗ ਕੀਤੀ ਗਈ ਇਲਾਕੇ ਵਿੱਚ ਨਕਲੀ ਕੀੜੇਮਾਰ ਦਵਾਈਆਂ,ਖਾਦਾਂ ਦੀ ਵਿਕਰੀ ਦੇ ਕੰਟਰੋਲ ਲਈ ਲਗਾਤਾਰ ਚੈਕਿੰਗ ਯਕੀਨੀ ਬਣਾਉਣ ਅਤੇ ਪਟਵਾਰਖਾਨੇ ਦੀ ਇਮਾਰਤ ਨੂੰ ਤਬਦੀਲ ਕਰਕੇ ਸਬ ਤਹਿਸੀਲ ਦਫਤਰ ਵਿੱਚ ਹੀ ਲਿਆਂਦੇ ਜਾਣ ਦੀ ਮੰਗ ਵੀ ਕੀਤੀ। ਆਗੂਆਂ ਨੇ ਕੈਬਨਿਟ ਮੰਤਰੀ ਤੋਂ ਮੰਗ ਕੀਤੀ ਕਿ ਉਪਰੋਕਤ ਮਾਮਲੇ ਬਹੁਤ ਹੀ ਗੰਭੀਰ ਹਨ ਇਹਨਾਂ ਨੂੰ ਸਰਕਾਰ ਫੌਰੀ ਹੱਲ ਕਰੇ ਜੇਕਰ ਉਪਰੋਕਤ ਮਾਮਲਿਆਂ ਤੇ ਜਲਦੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਜਥੇਬੰਦੀ ਬਾਕੀ ਲੋਕਾਂ ਤੇ ਜਥੇਬੰਦੀਆਂ ਨੂੰ ਨਾਲ ਲੈ ਕੇ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਕਰਮਜੀਤ ਸਿੰਘ ਸਤੀਪੁਰਾ,ਸਕੱਤਰ ਸਤਵੰਤ ਸਿੰਘ ਦੁਲਟ,ਹਾਕਮ ਸਿੰਘ, ਇਕਾਈ ਪ੍ਰਧਾਨ ਹਰਦੇਵ ਸਿੰਘ ਦੁਲਟ,ਕਾਲਾ ਸਿੰਘ ਨਿੱਕਾ ਸਿੰਘ ਆਦਿ ਮੌਜੂਦ ਸਨ।