ਗੁਰੂ ਨਾਨਕ ਕਾਲਜ ਵਲੋਂ ਵਿਸ਼ਾਲ ਰੁਜ਼ਗਾਰ ਮੇਲਾ ਕੱਲ੍ਹ
ਦੇਸ਼ ਭਰ ਵਿਚੋਂ 30 ਤੋਂ ਵੱਧ ਨਾਮੀ ਕੰਪਨੀਆਂ/ਉਦਯੋਗ ਹੋਣਗੇ ਸ਼ਾਮਿਲ
ਸੰਗਰੂਰ, 8 ਅਗਸਤ (ਸੁਖਵਿੰਦਰ ਸਿੰਘ ਫੁੱਲ) - ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ (ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਅਗਵਾਈ ਹੇਠ ਰਾਜ ਪੱਧਰੀ ਇੰਡਸਟਰੀ-ਅਕੈਡਮੀਆ ਮੀਟ ਅਤੇ ਰੁਜਗਾਰ ਮੇਲਾ 10 ਅਗਸਤ ਨੂੰ ਕੀਤਾ ਜਾ ਰਿਹਾ ਹੈ।
ਗ
ਗੁਰੂ ਨਾਨਕ ਕਾਲਜ ਦੇ ਪ੍ਰਿੰਸੀਪਲ ਡਾ. ਨਰਿੰਦਰ ਸਿੰਘ।
09-08-2026
ਸੰਗਰੂਰ, 8 ਅਗਸਤ (ਸੁਖਵਿੰਦਰ ਸਿੰਘ ਫੁੱਲ) - ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸਕੱਤਰ ਵਿੱਦਿਆ ਸ. ਸੁਖਮਿੰਦਰ ਸਿੰਘ (ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਅਗਵਾਈ ਹੇਠ ਰਾਜ ਪੱਧਰੀ ਇੰਡਸਟਰੀ-ਅਕੈਡਮੀਆ ਮੀਟ ਅਤੇ ਰੁਜਗਾਰ ਮੇਲਾ 10 ਅਗਸਤ ਨੂੰ ਕੀਤਾ ਜਾ ਰਿਹਾ ਹੈ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਹਮੇਸ਼ਾ ਹੀ ਉਦੇਸ਼ ਰਿਹਾ ਹੈ ਕਿ ਕਮੇਟੀ ਅਧੀਨ ਚੱਲ ਰਹੇ ਅਦਾਰਿਆਂ ਅਤੇ ਇਲਾਕੇ ਦੇ ਹੋਰਨਾਂ ਕਾਲਜਾਂ/ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਮੁਹੱਈਆ ਕਰਵਾਏ ਜਾਣ। ਇਸੇ ਉਦੇਸ਼ ਤਹਿਤ ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕਰਵਾਈ ਜਾ ਰਹੀ ਇਸ ਇੰਡਸਟਰੀ ਮੀਟ-ਕਮ-ਰੁਜਗਾਰ ਮੇਲਾ ਵਿੱਚ ਦੇਸ਼ ਭਰ ਦੀਆਂ 30 ਤੋਂ ਵੱਧ ਨਾਮੀ ਕੰਪਨੀਆਂ ਅਤੇ ਉਦਯੋਗ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਭਰ ਵਿੱਚੋਂ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਪਾਸ ਆਊਟ ਵਿਦਿਆਰਥੀ ਇਸ ਰੁਜ਼ਗਾਰ ਮੇਲੇ ਵਿੱਚ ਭਾਗ ਲੈ ਸਕਦੇ ਹਨ। ਇਸ ਮੌਕੇ ਸ਼ਾਮਿਲ ਵਿਦਿਆਰਥੀਆਂ ਦੀ ਸਿੱਧੇ ਰੂਪ ਵਿੱਚ ਇੰਟਰਵਿਊ ਰਾਹੀਂ ਚੋਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਦਿਆਰਥੀਆਂ ਲਈ ਸਕਿੱਲ (ਹੁਨਰ) ਅਧਾਰਿਤ ਸਿੱਖਿਆ ‘ਤੇ ਜ਼ੋਰ ਦੇਣ ਦੀ ਲੋੜ ਹੈ ਤਾਂ ਜੋ ਭਵਿੱਖ ਵਿਚ ਉਹ ਸਵੈ-ਰੁਜ਼ਗਾਰ ਵੀ ਸ਼ੁਰੂ ਕਰ ਸਕਣ। ਕੋਆਰਡੀਨੇਟਰ ਡਾ. ਨੀਤਿਕਾ ਗੋਇਲ ਨੇ ਦੱਸਿਆ ਕਿ ਇਸ ਇੰਡਸਟਰੀ-ਅਕੈਡਮੀਆ ਮੀਟ ਵਿਚ ਪੰਜਾਬ ਦੇ 1800 ਤੋਂ ਵੱਧ ਵਿਦਿਆਰਥੀਆਂ ਨੂੰ ਰੁਜਗਾਰ ਦੇ ਮੌਕੇ ਮਿਲਣਗੇ। ਇਸ ਮੁਹਿੰਮ ਵਿੱਚ ਅਵਾਈਨ, ਆਈ.ਸੀ.ਆਈ.ਸੀ.ਆਈ. ਬੈਂਕ, ਆਈ.ਮੈਡ ਰਿਸਰਚ, ਆਲਟਰ, ਐੱਨ.ਯੂ. ਆਲਟਰ, ਐੱਲ.ਆਈ.ਸੀ. ਇੰਡੀਆ (ਭਾਰਤੀ ਜੀਵਨ ਬੀਮਾ ਨਿਗਮ), ਐਂਜੀਓਲਾਈਫ ਹੈਲਥਕੇਅਰ, ਐਕਸਿਸ ਬੈਂਕ, ਐਬਸੋਲਿਊਟ ਬਾਰਬੀਕਿਊ, ਐੱਚ.ਡੀ.ਬੀ. ਫਾਇਨੈਂਸ਼ੀਅਲ ਸਰਵਿਸਿਜ਼, ਏ.ਯੂ. ਬੈਂਕ, ਏਅਰਟੈੱਲ, ਏਰੀਅਲ ਟੈਲੀਕਾਮ, ਸਵਾਸਤਿਕ ਲਾਈਫਸਾਇੰਸਿਜ਼, ਸਪੋਰਟਕਿੰਗ, ਫਾਰਲੈਕਸ ਫਾਰਮਾਸਿਊਟੀਕਲਜ਼, ਫਿਊਜ਼ਨ ਬੀ.ਪੀ.ਓ., ਫਲੈਕਸੀਓ, ਫੋਰਗੋ ਫਾਰਮਾਸਿਊਟੀਕਲਜ਼, ਪੇਟੀਐੱਮ ਪੇਮੈਂਟ ਸਰਵਿਸਿਜ਼ ਲਿਮਟਿਡ, ਪੋਜ਼ੀਟਿਵ ਮੈਡੀਕੇਅਰ, ਬਾਰਬੀਕਿਊ ਨੇਸ਼ਨ, ਭਾਰਤ ਫਾਇਨੈਂਸ਼ੀਅਲ ਇਨਕਲੂਜ਼ਨ ਲਿਮਟਿਡ, ਮੈਡੇਵੈਕ ਲਾਈਫਸਾਇੰਸਿਜ਼ ਪ੍ਰਾਈਵੇਟ ਲਿਮਟਿਡ, ਮੁਥੂਟ ਮਾਈਕ੍ਰੋਫਿਨ ਪ੍ਰਾਈਵੇਟ ਲਿਮਟਿਡ, ਮੋਨਾਰਕ, ਜ਼ੈਨਐਕਟਸ ਫਾਰਮਾ, ਜਸਟਡਾਇਲ, ਟੀ.ਸੀ.ਐੱਸ., ਟੈਲੀਪਰਫਾਰਮੈਂਸ, ਟੈੱਕ ਮਹੀਦਰਾ, ਟਾਈਮਜ਼ ਬਾਇਓ ਲੈਬਜ਼, ਡਾ. ਆਈ.ਟੀ.ਐੱਮ., ਡੀ-ਮਾਰਟ, ਦ ਹੋਸਟੈਲਰ, ਲੌਰਪਿਤਾ ਲਾਈਫ ਸਾਇੰਸਿਜ਼, ਰੈੱਕਕਾਰਪ ਅਤੇ ਵੈੱਲਗੋ ਵਰਗੀਆਂ ਪ੍ਰਮੁੱਖ ਕੰਪਨੀਆਂ/ਉਦਯੋਗਾਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ। ਇਸ ਇੰਡਸਟਰੀ ਅਕੈਡਮੀਆ ਮੀਟ ਵਿਚ ਬਾਰਵੀਂ ਪਾਸ ਵਿਦਿਆਰਥੀ ਸ਼ਾਮਿਲ ਹੋ ਸਕਦੇ ਹਨ ਕਿਉਂਕਿ ਇਸ ਵਿੱਚ ਮਾਹਿਰਾਂ ਦੁਆਰਾ ਉਨ੍ਹਾਂ ਨੂੰ ਭਵਿੱਖ ਪ੍ਰਤੀ ਜਾਗਰੂਕ ਕੀਤਾ ਜਾਵੇਗਾ।