06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਹਲਕਾ ਸੰਗਰੂਰ ਦੇ ਪਿੰਡ ਖਿਲਰੀਆਂ ਸਮੇਤ 6 ਪਿੰਡਾਂ ਦੇ ਛੱਪੜਾਂ ਦੇ ਓਵਰਫਲੋ ਹੋ ਕੇ ਗੰਦੇ ਪਾਣੀ ਦਾ ਗਲੀਆਂ ਮੁਹੱਲਿਆਂ ’ਚ ਵੜਨ ਦਾ ਮੁੱਦਾ ਵਿਧਾਨ ਸਭਾ ’ਚ ਉੱਠਿਆ

ਸੰਗਰੂਰ, 5 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਲਗਾਤਾਰ ਹਲਕੇ ਦੇ ਮੁੱਦਿਆਂ ਨੂੰ ਚੁੱਕ ਰਹੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਲਕੇ ਦੇ ਪਿੰਡ ਖਿਲਰੀਆਂ, ਨੱਕਟੇ,ਡੇਲੇਵਾਲ, ਸ਼ਾਹਪੁਰ,ਖੇੜੀ ਗਿੱਲਾਂ ਅਤੇ ਮਾਝਾ ਦਾ ਮੁੱਦਾ ਉਠਾਉਂਦਿਆਂ ਕਿ ਇਨ੍ਹਾਂ ਪਿੰਡਾਂ ਦੇ ਛੱਪੜਾਂ ਦਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਹੈ। ਇਸ ਗੰਦੇ ਪਾਣੀ ਦੇ ਗਲੀਆਂ ਮੁਹੱਲਿਆਂ ਵਿੱਚ ਦਾਖਲ ਹੋਣ ਨਾਲ ਫੈਲਦੀ ਬਦਬੂ ਕਾਰਨ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ।

ਅਜੀਤ ਡੈਸਕ 06-08-2026
ਸੰਗਰੂਰ, 5 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਲਗਾਤਾਰ ਹਲਕੇ ਦੇ ਮੁੱਦਿਆਂ ਨੂੰ ਚੁੱਕ ਰਹੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਹਲਕੇ ਦੇ ਪਿੰਡ ਖਿਲਰੀਆਂ, ਨੱਕਟੇ,ਡੇਲੇਵਾਲ, ਸ਼ਾਹਪੁਰ,ਖੇੜੀ ਗਿੱਲਾਂ ਅਤੇ ਮਾਝਾ ਦਾ ਮੁੱਦਾ ਉਠਾਉਂਦਿਆਂ ਕਿ ਇਨ੍ਹਾਂ ਪਿੰਡਾਂ ਦੇ ਛੱਪੜਾਂ ਦਾ ਪਾਣੀ ਓਵਰਫਲੋਅ ਹੋ ਕੇ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ ਹੈ। ਇਸ ਗੰਦੇ ਪਾਣੀ ਦੇ ਗਲੀਆਂ ਮੁਹੱਲਿਆਂ ਵਿੱਚ ਦਾਖਲ ਹੋਣ ਨਾਲ ਫੈਲਦੀ ਬਦਬੂ ਕਾਰਨ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ।ਮਾਮਲੇ ਦੀ ਅਤਿ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਲੋਕਾਂ ਨੂੰ ਇਸ ਮੁਸ਼ਕਲ ਤੋਂ ਨਿਜਾਤ ਦਿਵਾਏ ਜਾਵੇ।ਵਿਧਾਇਕਾ ਭਰਾਜ ਨੇ ਤਾਂ ਇਥੋਂ ਤੱਕ ਕਿਹਾ ਕਿ ਜੇਕਰ ਖੜੇ ਗੰਦੇ ਪਾਣੀ ਨੇੜਲੇ ਘਰਾਂ ਵਿੱਚ ਵਰਤੇ ਜਾ ਰਹੇ ਪਾਣੀ ਦੇ ਸੈਂਪਲਾਂ ਦੀ ਜਾਂਚ ਕਰਵਾਈ ਜਾਵੇ ਤਾਂ ਸੈਂਪਲਾਂ ਦੀ ਰਿਪੋਰਟ ਮਨੁੱਖੀ ਜ਼ਿੰਦਗੀ ਲਈ ਖਾਤਰਨਾਕ ਸਾਬਤ ਹੋਵੇਗੀ।ਵਿਧਾਇਕਾ ਭਰਾਜ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਦੇ ਛੱਪੜਾਂ ਨੂੰ ਛੇ ਸੱਤ ਸਾਲ ਪਹਿਲਾਂ ਸੀਂਚੇਵਾਲ ਮਾਡਲ ਵਿੱਚ ਬਦਲਿਆ ਗਿਆ ਸੀ ਪਰ ਇਸ ਮਾਡਲ ਤਹਿਤ ਛੱਪੜਾਂ ਦਾ ਸਾਇਜ ਛੋਟਾ ਕਰ ਦਿੱਤਾ ਗਿਆ ਸੀ ਜਿਸ ਨਾਲ ਇਨ੍ਹਾਂ ਦੀ ਸਮਰੱਥਾ ਘੱਟ ਗਈ। ਸਮੇਂ ਦੇ ਨਾਲ ਆਬਾਦੀ ਵਧ ਰਹੀ ਹੈ ਛੱਪੜਾਂ ਵਿੱਚ ਆਉਣ ਵਾਲਾ ਪਾਣੀ ਲਗਾਤਾਰ ਵਧ ਰਿਹਾ ਹੈ। ਇਨ੍ਹਾਂ ਛੱਪੜਾਂ ਵਿੱਚੋਂ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਹੋਣ ਕਾਰਨ ਪਾਣੀ ਉਥੇ ਹੀ ਖੜਾ ਰਹਿੰਦਾ ਹੈ ਅਤੇ ਓਵਰਫਲੋਅ ਹੋ ਕੇ ਗਲੀਆਂ ਵਿੱਚ ਚਲਾ ਜਾਂਦਾ ਹੈ ਜਿਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਪਾਣੀ ਦੀ ਨਿਕਾਸੀ ਲਈ ਕੋਈ ਪਾਇਪ ਲਾਇਨ ਪਾ ਕੇ ਇਸ ਨੂੰ ਨਿਕਾਸੀ ਨਾਲਿਆਂ ਵਿੱਚ ਸੁੱਟੇ ਜਾਣ ਦਾ ਪ੍ਰਬੰਧ ਕੀਤਾ ਜਾਵੇ।ਵਿਧਾਇਕਾ ਭਰਾਜ ਵੱਲੋਂ ਉਠਾਏ ਗਏ ਸਵਾਲ ਦੇ ਜਵਾਬ ਵਿੱਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਸੀਚੇਵਾਲ ਮਾਡਲ ਨਾਲ ਡੀ ਵਾਟਰਿੰਗ ਕਰਵਾ ਕੇ ਓਵਰਫਲੋ ਹੋ ਰਹੇ ਪਾਣੀ ਦੇ ਨਿਕਾਸ ਦੇ ਪ੍ਰਬੰਧ ਕੀਤੇ ਗਏ ਹਨ। ਛੱਪੜਾਂ ਦਾ ਇਹ ਪਾਣੀ ਖੇਤੀ ਲਈ ਵਰਤਿਆ ਜਾ ਸਕਦਾ ਹੈ ਪਰ ਇਹ ਕੰਮ ਭੂਮੀ ਵਿਭਾਗ ਨੇ ਕਰਨਾ ਹੈ। ਮੰਤਰੀ ਨੇ ਕਿਹਾ ਕਿ ਵਿਧਾਇਕਾ ਨਰਿੰਦਰ ਕੌਰ ਭਰਾਜ ਦੀ ਇਸ ਸਬੰਧੀ ਸਬੰਧਤ ਵਿਭਾਗ ਨਾਲ ਬੈਠਕ ਕਰਵਾ ਕੇ ਇੰਨਾ ਪਿੰਡਾਂ ਦੇ ਛੱਪੜਾਂ ਦੇ ਪਾਣੀ ਲਈ ਨਿਕਾਸੀ ਪ੍ਰਬੰਧ ਕਰਵਾ ਦਿੱਤੇ ਜਾਣਗੇ।
ਪਿਛਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਨਾਲ ਸੰਬੰਧਿਤ ਕਰਮਚਾਰੀ 15 ਨੂੰ ਫਿਰੋਜ਼ਪੁਰ ਵਿਖੇ ਮੁੱਖ ਮੰਤਰੀ ਖ਼ਿਲਾਫ਼ ਕਰਨਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਟਰੱਕ ਹੇਠਾਂ ਆਉਣ ਨਾਲ ਇਕ ਔਰਤ ਦੀ ਮੌਤ, 2 ਔਰਤਾਂ ਵਾਲ-ਵਾਲ ਬਚੀਆਂ ਮ੍ਰਿਤਕ ਦੇ ਭੋਗ ਤੋਂ ਵਾਪਸ ਘਰ ਜਾਣ ਸਮੇਂ ਹੋਇਆ ਹਾਦਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।