ਸੰਗਰੂਰ ’ਚ ਸਫ਼ਾਈ ਸੇਵਕਾਂ ਨੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਅੱਗੇ ਲਗਾਇਆ ਕੂੜੇ ਦਾ ਢੇਰ
ਸੰਗਰੂਰ, 3 ਅਗਸਤ (ਦਮਨਜੀਤ ਸਿੰਘ)–ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਆਰੰਭੀ ਗਈ ਕੰਮਛੱਡ ਹੜਤਾਲ ਦੇ ਅੱਜ 27ਵੇਂ ਦਿਨ ਸੰਗਰੂਰ ਵਿੱਚ ਸਫ਼ਾਈ ਸੇਵਕਾਂ ਵੱਲੋਂ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਅੱਗੇ ਕੂੜੇ ਦੇ ਢੇਰ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਰਤ ਬੇਦੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਹੜਤਾਲ ਦੌਰਾਨ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫ਼ਸਰ ਅਸ਼ਵਨੀ ਕੁਮਾਰ ਵੱਲੋਂ ਸ਼ਹਿਰ ਵਿੱਚੋਂ ਕੁੱਝ ਥਾਵਾਂ ਤੋਂ ਧੱਕੇ ਨਾਲ ਕੂੜੇ ਦੇ ਡੰਪ ਚੁਕਵਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਨਾਲ ਨਾਲ ਹੜਤਾਲ ਉੱਤੇ ਚੱਲ ਰਹੇ ਸੀਵਰਮੈਨਾਂ ਅਤੇ ਕੁੱਝ ਹੋਰ ਮੁਲਾਜ਼ਮਾਂ ਨੂੰ ਫ਼ੋਨ ਕਰ ਕਰ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋ ਗਈ ਹੈ ਇਸ ਲਈ ਉਹ ਕੰਮ ਉੱਤੇ ਵਾਪਸ ਪਰਤ ਆਉਣ।
ਸੰਗਰੂਰ, 3 ਅਗਸਤ (ਦਮਨਜੀਤ ਸਿੰਘ)–ਸਫ਼ਾਈ ਸੇਵਕ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਆਰੰਭੀ ਗਈ ਕੰਮਛੱਡ ਹੜਤਾਲ ਦੇ ਅੱਜ 27ਵੇਂ ਦਿਨ ਸੰਗਰੂਰ ਵਿੱਚ ਸਫ਼ਾਈ ਸੇਵਕਾਂ ਵੱਲੋਂ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਅੱਗੇ ਕੂੜੇ ਦੇ ਢੇਰ ਲਗਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ । ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਰਤ ਬੇਦੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਹੜਤਾਲ ਦੌਰਾਨ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫ਼ਸਰ ਅਸ਼ਵਨੀ ਕੁਮਾਰ ਵੱਲੋਂ ਸ਼ਹਿਰ ਵਿੱਚੋਂ ਕੁੱਝ ਥਾਵਾਂ ਤੋਂ ਧੱਕੇ ਨਾਲ ਕੂੜੇ ਦੇ ਡੰਪ ਚੁਕਵਾਉਣ ਦੀਆਂ ਕੋਸ਼ਿਸ਼ਾਂ ਕਰਨ ਦੇ ਨਾਲ ਨਾਲ ਹੜਤਾਲ ਉੱਤੇ ਚੱਲ ਰਹੇ ਸੀਵਰਮੈਨਾਂ ਅਤੇ ਕੁੱਝ ਹੋਰ ਮੁਲਾਜ਼ਮਾਂ ਨੂੰ ਫ਼ੋਨ ਕਰ ਕਰ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਖ਼ਤਮ ਹੋ ਗਈ ਹੈ ਇਸ ਲਈ ਉਹ ਕੰਮ ਉੱਤੇ ਵਾਪਸ ਪਰਤ ਆਉਣ। ਭਰਤ ਬੇਦੀ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਵੱਲੋਂ ਲੋਕ ਹਿਤਾਂ ਨੂੰ ਮੁੱਖ ਰੱਖਦਿਆਂ ਸ਼ਹਿਰ ਸੰਗਰੂਰ ਵਿੱਚੋਂ 3-4 ਕੂੜੇ ਦੇ ਡੰਪ ਚੁੱਕਣ ਲਈ ਸਹਿਮਤੀ ਦੇ ਦਿੱਤੀ ਸੀ ਪਰ ਇਨ੍ਹਾਂ ਡੰਪਾਂ ਤੋਂ ਇਲਾਵਾ ਕਾਰਜ ਸਾਧਕ ਅਫ਼ਸਰ ਅਸ਼ਵਨੀ ਕੁਮਾਰ ਸਰਕਾਰ ਅਤੇ ਵਿਧਾਇਕਾ ਸੰਗਰੂਰ ਅੱਗੇ ਆਪਣੀ ਛਵੀ ਉੱਚੀ ਚੁੱਕਣ ਦੇ ਮਕਸਦ ਨਾਲ ਸ਼ਹਿਰ ਵਿੱਚੋਂ ਕੁੱਝ ਹੋਰ ਕੂੜੇ ਦੇ ਡੰਪਾਂ ਨੂੰ ਧੱਕੇ ਨਾਲ ਚੁਕਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਿਸ ਦਾ ਸਫ਼ਾਈ ਸੇਵਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅੱਜ ਇਸੇ ਵਿਰੋਧ ਦੇ ਚੱਲਦਿਆਂ ਸਫ਼ਾਈ ਸੇਵਕਾਂ ਨੇ ਦਫ਼ਤਰ ਨਗਰ ਕੌਂਸਲ ਸੰਗਰੂਰ ਵਿੱਚ ਬਣੇ ਕਾਰਜ ਸਾਧਕ ਅਫ਼ਸਰ ਦੇ ਕਮਰੇ ਅੱਗੇ ਕੂੜੇ ਦੇ ਢੇਰ ਲਗਾ ਕੇ ਰੋਸ ਜਾਹਿਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਸੰਗਰੂਰ ਦੇ ਹੋਰਨਾਂ ਅਧਿਕਾਰੀਆਂ ਵੱਲੋਂ ਜਦ ਸਫ਼ਾਈ ਸੇਵਕਾਂ ਨੂੰ ਬੇਨਤੀ ਕੀਤੀ ਗਈ ਕਿ ਦਫ਼ਤਰ ਦੇ ਵਿੱਚੋਂ ਵਿੱਚ ਲਗਾਏ ਗਏ ਕੂੜੇ ਦੇ ਢੇਰ ਨੂੰ ਸਾਫ਼ ਕਰਵਾ ਦਿੱਤਾ ਜਾਵੇ ਕਿਉਂਕਿ ਕਾਰਜ ਸਾਧਕ ਅਫ਼ਸਰ ਤਾਂ ਅੱਜ ਕਿਸੇ ਅਦਾਲਤੀ ਕਾਰਵਾਈ ਲਈ ਪੰਜਾਬ ਹਰਿਆਣਾ ਹਾਈਕੋਰਟ ਗਏ ਹੋਏ ਹਨ। ਭਰਤ ਬੇਦੀ ਨੇ ਕਿਹਾ ਕਿ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਵਿੱਚ ਮੌਜੂਦ ਨਾ ਹੋਣ ਅਤੇ ਹੋਰਨਾਂ ਅਧਿਕਾਰੀਆਂ ਦੀ ਬੇਨਤੀ ਨੂੰ ਸਵੀਕਾਰ ਕਰਦਿਆਂ ਸਫ਼ਾਈ ਸੇਵਕਾਂ ਵੱਲੋਂ ਦਫ਼ਤਰ ਵਿੱਚ ਲਗਾਏ ਕੂੜੇ ਦੇ ਢੇਰਾਂ ਨੂੰ ਚੁੱਕ ਲਿਆ ਗਿਆ। ਇਸ ਮਾਮਲੇ ਸੰਬੰਧੀ ਨਗਰ ਕੌਂਸਲ ਸੰਗਰੂਰ ਦੇ ਕਾਰਜ ਸਾਧਕ ਅਫ਼ਸਰ ਨਾਲ ਫ਼ੋਨ ਰਾਹੀ ਸੰਪਰਕ ਰਾਹੀਂ ਤਾਂ ਉਨ੍ਹਾਂ ਵੱਲੋਂ ਫ਼ੋਨ ਨਹੀਂ ਚੁੱਕਿਆ ਗਿਆ।