03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਆਬਾਨ ਪਬਲਿਕ ਸਕੂਲ ਵਿਖੇ ਸੁੰਦਰ ਲਿਖਾਈ ਮੁਕਾਬਲਾ ਕਰਵਾਇਆ

ਮਲੇਰਕੋਟਲਾ, 2 ਅਗਸਤ (ਮੁਹੰਮਦ ਹਨੀਫ਼ ਥਿੰਦ) - ਆਬਾਨ ਪਬਲਿਕ ਸਕੂਲ ਮਲੇਰਕੋਟਲਾ ਵਿਖੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਨਰਸਰੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ।

ਅਜੀਤ ਡੈਸਕ 03-08-2026
ਮਲੇਰਕੋਟਲਾ, 2 ਅਗਸਤ (ਮੁਹੰਮਦ ਹਨੀਫ਼ ਥਿੰਦ) - ਆਬਾਨ ਪਬਲਿਕ ਸਕੂਲ ਮਲੇਰਕੋਟਲਾ ਵਿਖੇ ਵਿਦਿਆਰਥੀਆਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਨਰਸਰੀ ਜਮਾਤ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਨੇ ਭਾਗ ਲਿਆ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮਕਸਦ ਵਿਦਿਆਰਥੀ ਵਿਚ ਸੁੰਦਰ ਲਿਖਾਈ ਲਿਖਣ ਦੀ ਭਾਵਨਾ ਵਿਚ ਵਾਧਾ ਕਰਨਾ ਸੀ। ਇਸ ਮੁਕਾਬਲੇ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਹਰੇਕ ਜਮਾਤ ‘ਚੋਂ ਸਭ ਤੋਂ ਵੱਧ ਸੁੰਦਰ ਲਿਖਾਈ ਲਿਖਣ ਵਾਲੇ ਵਿਦਿਆਰਥੀ ਅਲਗਾਜ, ਮੁਹੰਮਦ ਉਸਮਾਨ, ਨਾਵੈਦ ਅਲੀ, ਅਬਦੁੱਲਾਹ, ਆਲੀਆ, ਮਹੁੰਮਦ ਹਮਾਦ, ਅਲੀਆ, ਸੂੲੈਬ ਖ਼ਾਨ, ਜ਼ੀਨਤ, ਕਿਰਨ ਯਾਦਵ, ਅਬਦੁੱਲ ਰਹਿਮਾਨ, ਮੁਹੰਮਦ ਆਸਿਫ, ਮੁਹੰਮਦ ਸਮੀਰ, ਮੁਹੰਮਦ ਤੋਸੀਫ਼, ਅਲੀਨਾ ਰਹੇ ਹਨ। ਵੱਖ-ਵੱਖ ਜਮਾਤਾਂ ‘ਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੂਲ ਅਧਿਆਪਕਾਂ ਨੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਮੁਕਾਬਲਿਆਂ ਵਿਚ ਲਗਾਤਾਰ ਭਾਗ ਲੈਂਦੇ ਰਹਿਣਾ ਚਾਹੀਦਾ ਹੈ।
ਪਿਛਲੀ ਖ਼ਬਰ ਓਲਾ ਸਕੂਟਰੀ ਮਾਮਲੇ ’ ਚ ਕਿਸਾਨਾਂ ਦਾ ਧਰਨਾ , ਕੱਲ੍ਹ ਤੱਕ ਹੱਲ ਦਾ ਭਰੋਸਾ ਅਗਲੀ ਖ਼ਬਰ ਸੱਤ ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸ਼ਹੀਦ ਫੌਜੀ ਦੇ ਪਰਿਵਾਰ ਨੂੰ ਮਿਲਿਆ ਇਨਸਾਫ਼ ਸੰਗਰੂਰ ਦੀ ਸਥਾਈ ਲੋਕ ਅਦਾਲਤ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।