03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਦਸਤਾਰ ਤੇ ਦੁਮਾਲੇ ਮੁਕਾਬਲੇ ਕਰਵਾਏ

ਸੁਨਾਮ ਊਧਮ ਸਿੰਘ ਵਾਲਾ, 2 ਅਗਸਤ (ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਸਿੱਖ ਨੌਜਵਾਨ ਸਭਾ ਸੁਨਾਮ ਵਲੋਂ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦੇ ਮੰਤਵ ਨਾਲ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਅਤੇ ਦੁਮਾਲੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਦੂਰ ਦੁਰਾਡੇ ਤੋਂ ਆਏ ਵੱਡੀ ਗਿਣਤੀ ਵਿਚ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ ਸ਼ਹੀਦ ਊਧਮ ਸਿੰਘ ਸਿੱਖ ਨੌਜਵਾਨ ਸਭਾ ਦੇ ਪ੍ਰਧਾਨ ਚਮਕੌਰ ਸਿੰਘ ਨੇ ਦੱਸਿਆ ਕਿ ਸਥਾਨਕ ਸ਼ਹੀਦ ਊਧਮ ਸਿੰਘ ਕੰਪਲੈਕਸ (ਧਰਮਸ਼ਾਲਾ) ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਸੀਨੀਅਰ ਗਰੁੱਪ 15 ਤੋਂ 20 ਸਾਲ ਤੱਕ ਜਸਦੀਪ ਸਿੰਘ ਨਮੋਲ ਨੇ ਪਹਿਲਾ,ਗੁਰਜੱਸ ਸਿੰਘ ਪਟਿਆਲਾ ਦੂਜਾ ਅਤੇ ਅਰਸ਼ਪ੍ਰੀਤ ਸਿੰਘ ਸੁਨਾਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਅਜੀਤ ਡੈਸਕ 03-08-2026
ਸੁਨਾਮ ਊਧਮ ਸਿੰਘ ਵਾਲਾ, 2 ਅਗਸਤ (ਭੁੱਲਰ, ਧਾਲੀਵਾਲ) - ਸ਼ਹੀਦ ਊਧਮ ਸਿੰਘ ਸਿੱਖ ਨੌਜਵਾਨ ਸਭਾ ਸੁਨਾਮ ਵਲੋਂ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਨ ਦੇ ਮੰਤਵ ਨਾਲ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਰ ਅਤੇ ਦੁਮਾਲੇ ਮੁਕਾਬਲੇ ਕਰਵਾਏ ਗਏ।ਜਿਸ ਵਿਚ ਦੂਰ ਦੁਰਾਡੇ ਤੋਂ ਆਏ ਵੱਡੀ ਗਿਣਤੀ ਵਿਚ ਬੱਚਿਆਂ ਅਤੇ ਨੌਜਵਾਨਾਂ ਨੇ ਭਾਗ ਲਿਆ ਸ਼ਹੀਦ ਊਧਮ ਸਿੰਘ ਸਿੱਖ ਨੌਜਵਾਨ ਸਭਾ ਦੇ ਪ੍ਰਧਾਨ ਚਮਕੌਰ ਸਿੰਘ ਨੇ ਦੱਸਿਆ ਕਿ ਸਥਾਨਕ ਸ਼ਹੀਦ ਊਧਮ ਸਿੰਘ ਕੰਪਲੈਕਸ (ਧਰਮਸ਼ਾਲਾ) ਗੁਰਦੁਆਰਾ ਪਾਤਸ਼ਾਹੀ ਪਹਿਲੀ ਵਿਖੇ ਸੀਨੀਅਰ ਗਰੁੱਪ 15 ਤੋਂ 20 ਸਾਲ ਤੱਕ ਜਸਦੀਪ ਸਿੰਘ ਨਮੋਲ ਨੇ ਪਹਿਲਾ,ਗੁਰਜੱਸ ਸਿੰਘ ਪਟਿਆਲਾ ਦੂਜਾ ਅਤੇ ਅਰਸ਼ਪ੍ਰੀਤ ਸਿੰਘ ਸੁਨਾਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਜੂਨੀਅਰ ਗਰੁੱਪ 7 ਤੋਂ 14 ਸਾਲ ਤੱਕ ਸਾਹਿਬਦੀਪ ਸਿੰਘ ਕਲੌਦੀ ਨੇ ਪਹਿਲਾ,ਹਰਜੋਤ ਸਿੰਘ ਸੰਗਰੂਰ ਦੂਜਾ ਅਤੇ ਰਾਜਵੀਰ ਸਿੰਘ ਲਹਿਰਾਗਾਗਾ ਨੇ ਤੀਜਾ ਸਥਾਨ ਹਾਸਲ ਕੀਤਾ ਜਦੋਂ ਕਿ ਦੁਮਾਲੇ ਓਪਨ ਮੁਕਾਬਲੇ ਵਿੱਚ ਪ੍ਰਿੰਸ ਸਿੰਘ ਵਲੋਂ ਪਹਿਲਾ ਅਕਾਸ਼ਦੀਪ ਸਿੰਘ ਦੂਜਾ ਅਤੇ ਰਣਵੀਰ ਸਿੰਘ ਨੇ ਤੀਜਾ ਸਥਾਨ ਲਿਆ। ਉਕਤ ਮੁਕਾਬਲਿਆਂ ਵਿਚ ਪਹਿਲਾ,ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਨੂੰ ਕ੍ਰਮਵਾਰ 2100,1500 ਅਤੇ 1000 ਰੁਪਏ ਦਾ ਨਕਦ ਇਨਾਮ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੀ ਡੀਲ ਵਾਲੀਆ,ਬਲਰਾਜ ਸਿੰਘ,ਅਕਾਸ਼ ਜੰਮੂ ਅਤੇ ਹਰਪ੍ਰੀਤ ਸਿੰਘ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪਿੰਡ ਦੇ ਵਿਕਾਸ ਕਾਰਜਾਂ ਲਈ ਵਿਧਾਇਕ ਡਾ. ਰਹਿਮਾਨ ਵਲੋਂ 13 ਲੱਖ ਦੀ ਗ੍ਰਾਂਟ ਭੇਟ ਅਗਲੀ ਖ਼ਬਰ ਖੂਨਦਾਨ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।