ਵਿਧਾਇਕਾ ਨਰਿੰਦਰ ਕੌਰ ਭਰਾਜ ਨੇ 139 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੰਗਰੂਰ ਦੀਆਂ ਤਿੰਨ ਮਹੱਤਵਪੂਰਨ ਸੜਕਾਂ ਦਾ ਰੱਖਿਆ ਨੀਂਹ ਪੱਥਰ
ਸੰਗਰੂਰ, 2 ਅਗਸਤ (ਧੀਰਜ ਪਸ਼ੌਰੀਆ) - ਸੰਗਰੂਰ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਹੋਰ ਮਜਬੂਤ ਕਰਨ ਦੇ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਤਿੰਨ ਮਹੱਤਵਪੂਰਨ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਨੀਹ ਪੱਥਰ ਰੱਖੇ ਗਏ। ਇਸ ਉਪਰੰਤ ਵਿਧਾਇਕਾ ਭਰਾਜ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਰੂਰ ਸ਼ਹਿਰ ਦੀਆਂ ਤਿੰਨ ਮਹੱਤਵਪੂਰਨ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਨੀਹ ਪੱਥਰ ਰੱਖੇ ਗਏ ਹਨ ਜਿਨਾਂ ਵਿੱਚ ਆਰਮੀ ਸਕੂਲ ਵਾਲੀ ਸੜਕ ਜਿਸ ਤੇ 15.
ਸੰਗਰੂਰ, 2 ਅਗਸਤ (ਧੀਰਜ ਪਸ਼ੌਰੀਆ) - ਸੰਗਰੂਰ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਹੋਰ ਮਜਬੂਤ ਕਰਨ ਦੇ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਵਿਧਾਇਕਾ ਨਰਿੰਦਰ ਕੌਰ ਭਰਾਜ ਵੱਲੋਂ ਨਗਰ ਕੌਂਸਲ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਨੂੰ ਨਾਲ ਲੈ ਕੇ ਸ਼ਹਿਰ ਦੀਆਂ ਤਿੰਨ ਮਹੱਤਵਪੂਰਨ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਨੀਹ ਪੱਥਰ ਰੱਖੇ ਗਏ। ਇਸ ਉਪਰੰਤ ਵਿਧਾਇਕਾ ਭਰਾਜ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਗਰੂਰ ਸ਼ਹਿਰ ਦੀਆਂ ਤਿੰਨ ਮਹੱਤਵਪੂਰਨ ਸੜਕਾਂ ਦੇ ਨਿਰਮਾਣ ਕਾਰਜਾਂ ਦੇ ਨੀਹ ਪੱਥਰ ਰੱਖੇ ਗਏ ਹਨ ਜਿਨਾਂ ਵਿੱਚ ਆਰਮੀ ਸਕੂਲ ਵਾਲੀ ਸੜਕ ਜਿਸ ਤੇ 15.79 ਲੱਖ ਰੁਪਏ ਖਰਚ ਆਉਣਗੇ, ਇਸੇ ਤਰ੍ਹਾਂ ਅਫਸਰ ਕਲੋਨੀ ਦੀ 22 ਬਿਘੇ ਵਾਲੀ ਸੜਕ ਜਿਸ ਤੇ 66.90 ਲੱਖ ਰੁਪਏ ਖਰਚ ਆਉਣਗੇ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਤੀਜੀ ਸੜਕ ਰਣਬੀਰ ਕਾਲਜ ਤੋਂ ਸੁਨਾਮੀ ਗੇਟ ਤੱਕ ਹੈ,ਇਸ ਸੜਕ ਤੇ 56.28 ਲੱਖ ਰੁਪਏ ਖਰਚ ਆਉਣਗੇ। ਇਸ ਤਰ੍ਹਾਂ ਇਹਨਾਂ ਤਿੰਨੇ ਸੜਕਾਂ ਤੇ ਇਕ ਕਰੋੜ 38 ਲੱਖ 97 ਹਜਾਰ ਰੁਪਏ ਖਰਚ ਆਉਣਗੇ। ਇਨਾ ਸੜਕਾਂ ਦੇ ਬਣਨ ਨਾਲ ਸੰਗਰੂਰ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਨੂੰ ਹੋਰ ਮਜਬੂਤੀ ਮਿਲੇਗੀ ਅਤੇ ਲੋਕਾਂ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਆਵਾਜਾਈ ਮਿਲੇਗੀ। ਵਿਧਾਇਕਾ ਭਰਾਜ ਨੇ ਕਿਹਾ ਕਿ ਸੰਗਰੂਰ ਸ਼ਹਿਰ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜਿੱਥੇ ਸ਼ਹਿਰ ਦੇ ਸੀਵਰੇਜ ਨਿਕਾਸੀ ਦੇ ਪ੍ਰਬੰਧਾਂ ਨੂੰ ਮਜਬੂਤ ਕੀਤਾ ਜਾ ਰਿਹਾ ਹੈ ਉੱਥੇ ਸਾਫ ਪੀਣ ਵਾਲਾ ਪਾਣੀ,ਸਟਰੀਟ ਲਾਈਟਾਂ, ਗੱਲ ਕੀ ਸ਼ਹਿਰ ਵਾਸੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਲਈ ਉਹ ਪੂਰੀ ਤਰਾਂ ਬਚਨਵੱਧ ਹਨ।