ਜ਼ਿਲਾ ਬਾਰ ਸੰਗਰੂਰ ਦੇ ਵਕੀਲ ਚੱਲ ਰਹੇ “ਨੋ ਵਰਕ “ ਅੰਦੋਲਨ ਨੂੰ ਅੱਜ ਇੱਕ ਦਿਨ ਲਈ ਅਸਥਾਈ ਤੌਰ ’ਤੇ ਕਰਨਗੇ ਮੁਲਤਵੀ
ਸੰਗਰੂਰ, 2 ਅਗਸਤ (ਧੀਰਜ ਪਸੋਰੀਆ ) - 7 ਜੁਲਾਈ ਤੋਂ ਨੋ ਵਰਕ ਅੰਦੋਲਨ ਕਰ ਰਹੇ ਜਿਲਾ ਬਾਰ ਸੰਗਰੂਰ ਦੇ ਵਕੀਲ 3 ਅਗਸਤ ਨੂੰ ਆਪਣੇ ਇਸ ਅੰਦੋਲਨ ਨੂੰ ਇੱਕ ਦਿਨ ਲਈ ਅਸਥਾਈ ਤੌਰ ਤੇ ਮੁਲਤਵੀ ਕਰ ਰਹੇ ਹਨ। ਜਿਲਾ ਬਾਰ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਨੇ ਦੱਸਿਆ ਕਿ 3 ਅਗਸਤ ਨੂੰ ਭਾਰਤ ਦੇ ਚੀਫ ਜਸਟਿਸ ਨਾਲ ਇੱਕ ਮਹੱਤਵਪੂਰਨ ਮੀਟਿੰਗ ਨਿਰਧਾਰਿਤ ਕੀਤੀ ਗਈ ਹੈ।
ਸੁਖਜਿੰਦਰ ਸਿੰਘ ਢੀਡਸਾ। (ਸੱਜੇ ) ਸਿਮਨਰਦੀਪ ਸਿੰਘ ਬੱਲਗਣ।
03-08-2026