08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਗੁਰਬਖ਼ਸ਼ਪੁਰਾ ਦੇ ਚੀਮਾ ਪਰਿਵਾਰ ਨੇ ਕੈਨੇਡਾ ਤੋਂ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ

ਅਜੀਤ ਡੈਸਕ 28-07-2026
ਸ਼ੇਰਪੁਰ, 27 ਜੁਲਾਈ (ਦਰਸ਼ਨ ਸਿੰਘ ਖੇੜੀ) - ਇਲਾਕੇ ਦੀ ਧਾਰਮਿਕ ਸਖਸੀਅਤ ਸੰਤ ਬਾਬਾ ਹਾਕਮ ਸਿੰਘ ਗੰਡਾ ਸਿੰਘ ਵਾਲਾ ਦੇ ਬਹੁਤ ਹੀ ਲਾਇਕ ਪੋਤਰੇ ਅਤੇ ਭਾਈ ਗੁਰਪ੍ਰੀਤ ਸਿੰਘ ਗੰਡਾ ਸਿੰਘ ਵਾਲਾ (ਯੂਐਸਏ) ਦੇ ਹੋਣਹਾਰ ਫਰਜ਼ੰਦ ਭਾਈ ਗੁਰਇਕਪ੍ਰੀਤ ਸਿੰਘ ਗੰਡਾ ਸਿੰਘ ਵਾਲਾ (ਯੂਐਸਏ) ਦੀ ਅਚਾਨਕ ਹੋਈ ਮੌਤ ਨੇ ਦੇਸ਼ ਵਿਦੇਸ਼ ਵਿੱਚ ਸਨੇਹੀਆਂ ਦੇ ਦਿਲਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਸਬੰਧੀ ਕੈਨੇਡਾ ਤੋਂ ਗੱਲਬਾਤ ਕਰਦਿਆਂ ਗੁਰਮੇਲ ਸਿੰਘ ਚੀਮਾਂ ਗੰਡਾ ਸਿੰਘ ਵਾਲਾ ਦੇ ਸਪੁੱਤਰ ਮਨਿੰਦਰ ਸਿੰਘ ਚੀਮਾ (ਕੈਨੇਡਾ) ਨੇ ਕਿਹਾ ਕਿ ਉਹ ਸਿੱਖ ਪੰਥ ਦਾ ਅਨਮੋਲ ਹੀਰਾ ਸੀ।ਉਸ ਨੌਜਵਾਨ ਦੀਆਂ ਬਚਪਨ ਤੋਂ ਸਿੱਖ਼ੀ ਪ੍ਰਤੀ ਰੁਚੀਆਂ ਤੋਂ ਇਹ ਸਿੱਧ ਹੁੰਦਾ ਹੈ ਕਿ ਉਹ ਉਮਰ ਤੋਂ ਵੀ ਕਈ ਗੁਣਾਂ ਸਿਆਣਾ ਸੀ। ਉਸ ਦੀਆਂ ਵਾਇਰਲ ਹੋਈਆਂ ਵੀਡੀਓਜ਼ ਸਾਡੇ ਨੌਜਵਾਨ ਪੀੜ੍ਹੀ ਲਈ ਵਰਦਾਨ ਸਾਬਿਤ ਹੋਣਗੀਆਂ। ਉਸਨੇ ਸਿੱਖ ਪ੍ਰੰਪਰਾਵਾਂ,ਧਾਰਮਿਕ ਰਹੁਰੀਤਾਂ,ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਤੇ ਪਹਿਰਾ ਦਿੰਦਿਆਂ ਇਹ ਦਰਸਾਉਣ ਦਾ ਯਤਨ ਕੀਤਾ ਕਿ ਜੇਕਰ ਮਨੁੱਖ ਨੇ ਆਪਣੀ ਜ਼ਿੰਦਗੀ ਦੇ ਅਮੁੱਲੇ ਮੁਕਾਮ ਤੇ ਪਹੁੰਚਣਾ ਹੈ ਤਾਂ ਆਪਣੀ ਮਹਾਨ ਵਿਰਾਸਤ ਤੇ ਪਹਿਰਾ ਦੇਣ ਲਈ ਸੁਹਿਰਦਤਾ ਅਪਨਾਉਣੀ ਪਵੇਗੀ।ਇਸੇ ਤਰ੍ਹਾਂ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਸੰਸਦੀ ਸਕੱਤਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ,ਜਥੇਦਾਰ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਮਹਿਲ ਕਲਾਂ, ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ, ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ,ਰਣਜੀਤ ਸਿੰਘ ਰੰਧਾਵਾ ਹਲਕਾ ਇੰਚਾਰਜ ਧੂਰੀ, ਬੀਬੀ ਹਰਚੰਦ ਕੌਰ ਘਨੌਰੀ,ਉੱਘੇ ਸਮਾਜਸੇਵੀ ਬੀਬੀ ਜਗਜੀਤ ਕੌਰ ਚਹਿਲ ਖੇੜੀ ਕਲਾਂ,ਅਤਰ ਸਿੰਘ ਚਹਿਲ ਖੇੜੀ ਕਲਾਂ,ਚੇਅਰਮੈਨ ਰਾਜਵਿੰਦਰ ਸਿੰਘ ਰਾਜ ਸਰਪੰਚ ਸ਼ੇਰਪੁਰ,ਸੰਤ ਬਾਬਾ ਜਗਜੀਤ ਸਿੰਘ ਕਲੇਰਾਂ, ਬਾਬਾ ਰਾਜਵਰਿੰਦਰ ਸਿੰਘ ਟਿੱਬਾ,ਰਿਟਾਇਰਡ ਡੀ ਐਸ ਪੀ ਬਲਦੇਵ ਸਿੰਘ ਕਾਲਾ ਬਰਨਾਲਾ,ਜਥੇਦਾਰ ਲਾਭ ਸਿੰਘ ਗੰਡੇਵਾਲ, ਗੁਰਮੇਲ ਸਿੰਘ ਚੀਮਾ, ਸਾਬਕਾ ਸਰਪੰਚ ਹਾਕਮ ਸਿੰਘ, ਹਰਪਾਲ ਸਿੰਘ ਪੋਪੀ ਫੋਜ਼ੀ,ਭੰਤ ਸਿੰਘ,ਗੋਰਾ ਸਿੰਘ, ਸੁਭਾਸ਼ ਚੰਦ ਗੰਡੇਵਾਲ, ਰਾਕੇਸ਼ ਕੁਮਾਰ ਸ਼ੇਰਪੁਰ, ਸਮਾਜਸੇਵੀ ਆਗੂ ਅਮਰਜੀਤ ਸਿੰਘ ਖਹਿਰਾ, ਜਗੀਰ ਸਿੰਘ,ਹੰਸਾਂ ਸਿੰਘ ਗੰਡੇਵਾਲ,ਜਗਸੀਰ ਸਿੰਘ ,ਪੂਰਨ ਸਿੰਘ, ਬੂਟਾ ਸਿੰਘ,ਡਾਕਟਰ ਲਖਵਿੰਦਰ ਸਿੰਘ ਟਿੱਬਾ, ਗੁਰਜੰਟ ਸਿੰਘ ਸੰਧੂ ਪ੍ਰਧਾਨ, ਸਾਬਕਾ ਸਰਪੰਚ ਮਹਿਤਾਬ ਸਿੰਘ,ਗੁਰਪ੍ਰੀਤ ਸਿੰਘ ਚੀਮਾ, ਕੁਲਦੀਪ ਸਿੰਘ ਜਾਤੀਕਾ, ਮਨਦੀਪ ਸਿੰਘ ਜਾਤੀਕਾ, ਹਾਕਮ ਸਿੰਘ ਪੰਚ, ਕਰਨੈਲ ਸਿੰਘ ਖਾਲਸਾ, ਗੁਰਵਿੰਦਰ ਸਿੰਘ ਗੁਰੀ ਗੰਡਾ ਸਿੰਘ ਵਾਲਾ, ਬਹਾਦਰ ਸਿੰਘ ਘਨੌਰੀ,ਗਗਨਦੀਪ ਸਿੰਘ ਗੰਡੇਵਾਲ, ਗੁਰਪ੍ਰੀਤ ਸਿੰਘ ਗੁਰੀ ਪੰਚਾਇਤ ਮੈਂਬਰ, ਕਿਸਾਨ ਆਗੂ ਬੂਟਾ ਸਿੰਘ,ਸਤਵੰਤ ਸਿੰਘ ਸੰਮਤੀ ਮੈਂਬਰ,ਬਾਬਾ ਚਮਕੌਰ ਸਿੰਘ,ਨਾਜਰ ਸਿੰਘ, ਬੇਅੰਤ ਸਿੰਘ ਦਸੌਦਾ ਸਿੰਘ ਵਾਲਾ, ਅਮਰਜੀਤ ਸਿੰਘ ਗਾਂਧੀ, ਪ੍ਰਿੰਸੀਪਲ ਹਰਪ੍ਰੀਤ ਸਿੰਘ ਢਿੱਲੋਂ,ਯੂਥ ਆਗੂ ਗੁਰਜੀਤ ਸਿੰਘ ਈਸਾਪੁਰ,ਕਰਮਜੀਤ ਸਿੰਘ ਪ੍ਰਧਾਨ ਗੰਡੇਵਾਲ, ਨਛੱਤਰ ਸਿੰਘ ਆੜਤੀਆਂ ਖੇੜੀ, ਸਵਿੰਦਰਪਾਲ ਸਿੰਘ ਰਾਜੂ ਖੇੜੀ, ਸਾਬਕਾ ਵਿਧਾਇਕ ਰਾਜ ਸਿੰਘ ਖੇੜੀ, ਨੰਬਰਦਾਰ ਅਜੀਤਪਾਲ ਸਿੰਘ ਪੰਜਗਰਾਈਆਂ, ਜਗਦੇਵ ਸਿੰਘ ਬਦੇਸ਼ਾ, ਜਸਵਿੰਦਰ ਸਿੰਘ ਦੀਦਾਰਗੜ, ਨਾਜ਼ਮ ਸਿੰਘ ਹੇੜੀਕੇ, ਸੁਰਿੰਦਰ ਸਿੰਘ ਸ਼ਿੰਦਾ ਬੜੀ, ਸਾਬਕਾ ਸਰਪੰਚ ਮਨਪ੍ਰੀਤ ਸਿੰਘ ਬਦੇਸ਼ਾ, ਸਾਬਕਾ ਸਰਪੰਚ ਗੁਰਦੀਪ ਸਿੰਘ ਅਲੀਪੁਰ ਖ਼ਾਲਸਾ, ਸੁਖਮਿੰਦਰ ਸਿੰਘ ਧਾਲੀਵਾਲ ਸ਼ੇਰਪੁਰ ਆਦਿ ਆਗੂ ਮੌਜੂਦ ਸਨ। ਉਨ੍ਹਾਂ ਨਮਿਤ ਪਾਠ ਦੇ ਭੋਗ, ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦਿਨ ਵੀਰਵਾਰ 30 ਜੁਲਾਈ ਨੂੰ ਬਾਬਾ ਜੋਰਾ ਸਿੰਘ ਪਬਲਿਕ ਸਕੂਲ ਗੰਡਾ ਸਿੰਘ ਵਾਲਾ (ਸੰਗਰੂਰ) ਵਿਖੇ 12 ਤੋਂ 1 ਵਜੇ ਤੱਕ ਹੋਵੇਗਾਂ।
ਪਿਛਲੀ ਖ਼ਬਰ ਨਾਜਾਇਜ਼ ਅਸਲ੍ਹੇ ਸਮੇਤ ਮਲੇਰਕੋਟਲਾ ਪੁਲਿਸ ਨੇ 4 ਵਿਅਕਤੀ ਕੀਤੇ ਕਾਬੂ ਅਗਲੀ ਖ਼ਬਰ ਰਾਕੇਸ਼ ਸਿੰਗਲਾ ਅਗਰਵਾਲ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ ਤੇ ਸ਼ੀਸ਼ਪਾਲ ਗਰਗ ਵਿਧਾਨ ਸਭਾ ਹਲਕਾ ਲਹਿਰਗਾਗਾ ਦੇ ਚੇਅਰਮੈਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।