08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਚੌਥੇ ਦਿਨ ਵੀ ਜਾਰੀ ਰਿਹਾ ਬਿਜਲੀ ਮੁਲਾਜ਼ਮਾਂ ਦਾ ਸੰਘਰਸ਼

ਅਜੀਤ ਡੈਸਕ 25-07-2026
ਲਹਿਰਾਗਾਗਾ, 24 ਜੁਲਾਈ (ਅਸ਼ੋਕ ਗਰਗ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ) ਦੇ ਮੁਲਾਜ਼ਮਾਂ ਦਾ ਸੰਘਰਸ਼ ਲਗਾਤਾਰ ਚੌਥੇ ਦਿਨ ਵੀ ਜਾਰੀ ਰਿਹਾ। ਇਸ ਦੌਰਾਨ ਬਿਜਲੀ ਬੋਰਡ ਦੇ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ ‘ਤੇ ਰਹੇ। ਆਗੂਆਂ ਨੇ ਐਲਾਨ ਕੀਤਾ ਕਿ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 25 ਅਤੇ 26 ਜੁਲਾਈ ਨੂੰ ਵੀ ਸਮੂਹਿਕ ਛੁੱਟੀ ਕੀਤੀ ਜਾਵੇਗੀ। ਡਵੀਜ਼ਨ ਲਹਿਰਾਗਾਗਾ ਵਿਖੇ ਹੋਏ ਰੋਸ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਪੂਰਨ ਸਿੰਘ ਖਾਈ, ਜਸਵਿੰਦਰ ਸਿੰਘ ਪਿਸੌਰ, ਸੁਰਿੰਦਰ ਮੋਹਨ, ਮਹਿੰਦਰ ਸਿੰਘ ਲਹਿਰਾ, ਰਾਮਚੰਦਰ ਸਿੰਘ ਖਾਈ, ਕਰਮਜੀਤ ਸਿੰਘ ਨੰਗਲਾ, ਹਰਪ੍ਰੀਤ ਸਿੰਘ ਮੂਨਕ, ਬਲਵਿੰਦਰ ਸਿੰਘ ਬੱਲਰਾਂ, ਭੁਪਿੰਦਰ ਸਿੰਘ ਕਾਕਾ, ਗੁਰਛੈਬਰ ਸਿੰਘ ਪਿਸੌਰ, ਪ੍ਰਦੀਪ ਲਹਿਰਾ, ਮਨਪ੍ਰੀਤ ਸਿੰਘ, ਖੁਸ਼ਦੀਪ ਸਿੰਘ ਲਹਿਰਾ, ਹਰਦੀਪ ਸਿੰਘ ਖਾਈ, ਜਗਸੀਰ ਸਿੰਘ ਰਾਮਗੜ੍ਹ ਅਤੇ ਸੁਰੇਸ਼ ਕੁਮਾਰ ਮੂਨਕ ਨੇ ਕਿਹਾ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ।
ਪਿਛਲੀ ਖ਼ਬਰ ਖਨੌਰੀ ਦੀ ਹੋਣਹਾਰ ਧੀ ਰੋਮਨ ਬਾਂਗੜ ਨੇ ਯੂ.ਕੇ. ਵਿੱਚ ਚਮਕਾਇਆ ਨਾਂਅ ਅਗਲੀ ਖ਼ਬਰ ਵਿਦਿਆਰਥੀਆਂ ਉੱਤੇ ਹੋਏ ਲਾਠੀਚਾਰਜ ਦੇ ਰੋਹ ਵਿੱਚ ਜਥੇਬੰਦੀਆਂ ਨੇ ਬਰਨਾਲਾ ਕੈਂਚੀਆਂ ਵਿਖੇ ਨਰਿੰਦਰ ਮੋਦੀ ਦਾ ਫੂਕਿਆ ਪੁਤਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।