08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਹਰਦਿੱਤਪੁਰਾ ਸਭਾ ਦੇ ਸਕੱਤਰ ਵਲੋਂ 20 ਕਿਸਾਨਾਂ ਦੇ ਕਰੀਬ 9 ਲੱਖ 77 ਤੋਂ ਵੱਧ ਰੁਪਏ ਸਭਾ ਵਿਚ ਜਮਾਂ ਨਾ ਕਰਾਉਣ ’ਤੇ ਮਾਰੀ ਠੱਗੀ

ਅਜੀਤ ਡੈਸਕ 25-07-2026
ਭਵਾਨੀਗੜ੍ਹ, 24 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪਿੰਡ ਹਰਦਿੱਤਪੁਰਾ ਦੀ ਸਭਾ ਦੇ ਸਕੱਤਰ ਵਲੋਂ 20 ਕਿਸਾਨਾਂ ਤੋਂ ਕਰੀਬ 9 ਲੱਖ 77 ਹਜ਼ਾਰ ਰੁਪਏ ਲੈ ਕੇ ਸਭਾ ਦੇ ਰਿਕਾਰਡ ਵਿਚ ਦਰਜ਼ ਨਾ ਕਰਨ ਅਤੇ ਨਾ ਹੀ ਸਭਾ ਨਾਲ ਸਬੰਧਿਤ ਬੈਂਕ ਵਿਚ ਜ਼ਮਾ ਕਰਵਾਉਣ ਨੂੰ ਲੈ ਕੇ ਠੱਗੀ ਮਾਰ ਦੇਣ ’ਤੇ ਪੁਲਿਸ ਵਲੋਂ ਸਕੱਤਰ ਖਿਲਾਫ਼ ਮਾਮਲਾ ਦਰਜ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਪਿੰਡ ਹਰਦਿੱਤਪੁਰਾ ਦੇ ਕਿਸਾਨ ਧਰਮ ਸਿੰਘ, ਮਦਨ ਸਿੰਘ , ਗੁਲਾਬ ਸਿੰਘ ਅਤੇ ਹੋਰ ਕਿਸਾਨਾਂ ਨੇ ਸਕੱਤਰ ਕਿਰਨਪ੍ਰੀਤ ਸਿੰਘ ਖਿਲਾਫ਼ ਦਰਜ਼ ਹੋਈ ਐਫ ਆਈ ਆਰ ਦੀ ਕਾਪੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ‘ਦੀ ਹਰਦਿੱਤਪੁਰਾ ਐਮ ਪੀ ਸੀ ਏ ਐਸ ਐਸ ਲਿਮਟਿਡ’ ਦਾ ਸਕੱਤਰ ਕਿਰਨਪ੍ਰੀਤ ਸਿੰਘ ਜੋ ਕਿਸਾਨਾਂ ਤੋਂ ਸਭਾ ਦੇ ਪੈਸੇ ਲੈ ਕੇ ਉਨ੍ਹਾਂ ਨੂੰ ਰਸੀਦ ਤਾਂ ਦੇ ਦਿੰਦਾ ਸੀ, ਪਰ ਉਹ ਪੈਸੇ ਉਸ ਨੇ ਵਿਭਾਗ ਨੂੰ ਜਮਾਂ ਨਾ ਕਰਾਉਂਦਿਆਂ ਅਤੇ ਬੈਂਕ ਵਿਚ ਵੀ ਇਹ ਪੈਸੇ ਜ਼ਮਾਂ ਨਾ ਕਰਾ ਕੇ ਸਭਾ ਅਤੇ ਕਿਸਾਨਾਂ ਨਾਲ ਵੱਡੀ ਠੱਗੀ ਮਾਰੀ ਹੈ। ਉਕਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਇਸ ਦੀ ਸ਼ਿਕਾਇਤ ਵਿਭਾਗ ਨੂੰ ਕੀਤੀ, ਜਿਸ ਦੌਰਾਨ ਵਿਭਾਗ ਵਲੋਂ ਪੁਲਿਸ ਵਲੋਂ ਦਰਜ਼ ਐਫ.ਆਈ .ਆਰ ਮੁਤਾਵਿਕ 3 ਮੈਂਬਰੀ ਕਮੇਟੀ ਬਣਾ ਕੇ ਇਸ ਦਾ ਪੜਤਾਲੀਆ ਰਿਪੋਰਟ ਵਿਭਾਗ ਨੂੰ ਪੇਸ਼ ਕੀਤੀ, ਜਿਸ ਵਿਚ ਉਕਤ ਸਕੱਤਰ ਵਲੋਂ ਕਥਿਤ ਤੌਰ ’ਤੇ ਕਿਸਾਨਾਂ ਨਾਲ ਕੀਤਾ ਗਬਨ ਪਾਇਆ ਗਿਆ। ਪੁਲਿਸ ਵਲੋਂ ਦਰਜ਼ ਰਿਪੋਰਟ ਮੁਤਾਵਿਕ ਉਕਤ ਸਕੱਤਰ ਨੇ ਕਿਸਾਨ ਅਮਰੀਕ ਸਿੰਘ, ਗੁਰਪ੍ਰੀਤ ਸਿੰਘ, ਧਰਮ ਸਿੰਘ, ਦਰਸ਼ਨ ਸਿੰਘ, ਮਦਨ ਸਿੰਘ, ਪਰਗਟ ਸਿੰਘ, ਸੁਰਜੀਤ ਸਿੰਘ, ਮੇਜ਼ਰ ਸਿੰਘ, ਕ੍ਰਿਸ਼ਨ ਕੁਮਾਰ, ਗੁਰਤੇਜ ਸਿੰਘ, ਬਲਕਾਰ ਸਿੰਘ, ਚਮਕੌਰ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ, ਕਰਮ ਸਿੰਘ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਜਰਨੈਲ ਸਿੰਘ, ਕਰਮ ਸਿੰਘ ਅਤੇ ਚਮਕੌਰ ਸਿੰਘ ਆਦਿ ਤੋਂ ਪੈਸੇ ਤਾਂ ਲੈ ਕੇ ਰਸੀਦ ਦੇ ਦਿੱਤੀ, ਪਰ ਉਹ ਪੈਸੇ ਜੋ ਸਾਰੇ ਕਿਸਾਨਾਂ ਦੇ ਕਰੀਬ 9 ਲੱਖ 77 ਹਜ਼ਾਰ 761 ਰੁਪਏ ਬਣਦੇ ਹਨ, ਨੂੰ ਨਾ ਤਾਂ ਸਭਾ ਦੇ ਰਿਕਾਰਡ ਵਿਚ ਦਰਜ਼ ਕੀਤਾ ਅਤੇ ਨਾ ਹੀ ਸਭਾ ਨਾਲ ਸਬੰਧਿਤ ਬੈਂਕ ਵਿਚ ਜਮਾਂ ਕਰਵਾਏ, ਜਿਸ ਕਾਰਨ ਵਿਭਾਗ ਨੇ ਇਸ ਨੂੰ ਗਬਨ ਦਾ ਮਾਮਲਾ ਮੰਨਦਿਆਂ ਵਿਭਾਗ ਦੇ ਸਹਾਇਕ ਰਜਿਸਟਰਾਰ ਸਿੰਘ ਰਾਜਪਰੋਹਿਤ ਨੇ ਇਸ ਮਾਮਲੇ ਦੀ ਪੂਰੀ ਰਿਪੋਰਟ ਜਿਲ੍ਹਾ ਪੁਲਿਸ ਮੁਖੀ ਨੂੰ ਭੇਜਦਿਆਂ ਸਕੱਤਰ ’ਤੇ ਕਾਰਵਾਈ ਦੀ ਮੰਗ ਕੀਤੀ। ਜ਼ਿਲ੍ਹਾ ਪੁਲਿਸ ਮੁਖੀ ਇਸ ਦੀ ਪੂਰੀ ਪੜਤਾਲ ਕਰਦਿਆਂ ਥਾਣਾ ਭਵਾਨੀਗੜ੍ਹ ਨੂੰ ਸਕੱਤਰ ’ਤੇ ਮਾਮਲਾ ਦਰਜ਼ ਕਰਨ ਦੀ ਹਿਦਾਇਤ ਕਰਨ ’ਤੇ ਪੁਲਿਸ ਨੇ ਕਰਨਪ੍ਰੀਤ ਸਿੰਘ ਸਕੱਤਰ ’ਤੇ ਮਾਮਲਾ ਦਰਜ਼ ਕਰਦਿਆਂ ਅਗਲੀ ਪੜਤਾਲ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਦੋਂ ਸਹਾਇਕ ਰਜਿਸਟਰਾਰ ਸਿੰਘ ਰਾਜਪਰੋਹਿਤ ਨਾਲ ਗੱਲ ਕਰਨ ਲਈ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੋਬਾਈਲ ਨਾ ਚੁੱਕਣ ਕਾਰਨ ਗੱਲਬਾਤ ਨਹੀਂ ਹੋ ਸਕੀ। ਸਕੱਤਰ ਕਿਰਨਪ੍ਰੀਤ ਸਿੰਘ ਗੱਲ ਕਰਨ ਲਈ ਮੋਬਾਈਲ ਮਿਲਾਇਆ ਤਾਂ ਮੋਬਾਈਲ ਬੰਦ ਆ ਰਿਹਾ ਸੀ। ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਜਸਵੀਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦਰਜ਼ ਹੋਏ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਕਤ ਸਕੱਤਰ ਸਬੰਧੀ ਪੜਤਾਲ ਕੀਤੀ ਜਾ ਰਹੀ ਹੈ, ਉਹ ਇਥੋਂ ਕਿਤੇ ਹੋਰ ਰਹਿਣ ਲੱਗ ਗਿਆ, ਜਿਸ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਪਿਛਲੀ ਖ਼ਬਰ ਸੁਨਾਮ ’ਚ ਇਨਸਾਫ ਪਸੰਦ ਜਥੇਬੰਦੀਆਂ ਵਲੋਂ ਰੋਸ ਮਾਰਚ ਅਗਲੀ ਖ਼ਬਰ ਸਿਹਤ ਕਾਮਿਆਂ ਵਲੋਂ 7 ਨੂੰ ਮੋਹਾਲੀ ’ਚ ਸੂਬਾ ਪੱਧਰੀ ਮਹਾਂ ਰੈਲੀ - ਮੰਗਵਾਲ, ਗੰਢੂਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।