08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕਾਸੋ ਸਰਚ ਅਭਿਆਨ ਤਹਿਤ ਅਮਰਗੜ੍ਹ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਸ਼ਿਕੰਜਾ ਕੱਸਿਆ

ਅਜੀਤ ਡੈਸਕ 25-07-2026
ਅਮਰਗੜ੍ਹ, 24 ਜੁਲਾਈ (ਪਵਿੱਤਰ ਸਿੰਘ, ਜਤਿੰਦਰ ਮੰਨਵੀ) - ਪੰਜਾਬ ਸਰਕਾਰ ਵੱਲੋ ਵਿੱਢੀ ਮੁਹਿਮ “ਯੁੱਧ ਨਸ਼ਿਆਂ ਵਿਰੁੱਧ” ਨੂੰ ਅੱਗੇ ਤੋਰਦਿਆਂ ਪੁਲਿਸ ਵਲੋਂ ਜਿਲ੍ਹਾ ਮਲੇਰਕੋਟਲਾ ਦੇ ਚਰਚਿਤ ਪਿੰਡ ਬਾਗੜੀਆਂ ਵਿਖੇ ਕਾਸੋ ਸਰਚ ਅਭਿਆਨ ਤਹਿਤ ਕੁੱਝ ਘਰਾ ਦੀ ਤਲਾਸ਼ੀ ਕੀਤੀ ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਅਤੇ ਡੀ ਐੱਸ ਪੀ ਅਮਰਗੜ੍ਹ ਸੰਜੀਵ ਕਪੂਰ ਦੀ ਅਗਵਾਈ ਹੇਠ ਪਿੰਡ ਬਾਗੜੀਆਂ ਦੇ ਪ੍ਰਭਾਵਿਤ ਇਲਾਕੇ ਨੂੰ ਸੀਲ ਕਰਕੇ ਸ਼ੱਕੀ ਘਰਾ ਦੀ ਤਲਾਸ਼ੀ ਕਰਨ ਮੌਕੇ ਉਚੇਚ ਤੌਰ ਤੇ ਪੁੱਜੇ ਆਈ ਜੀ ਬਲਜੋਤ ਸਿੰਘ ਰਾਠੌਰ ਅਤੇ ਜਿਲਾ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਇਸ ਸਰਚ ਅਭਿਆਨ ਦਾ ਜਾਇਜਾ ਲਿਆ ਅਤੇ ਜਿਲ੍ਹੇ ‘ਚ ਬੰਦ ਨਸ਼ਾ ਤਸਕਰਾ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦਿਆ ਇਲਾਕੇ ਦੇ ਸਾਰੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜਾਂ ਤਾਂ ਇਹ ਕੰਮ ਛੱਡ ਦਿਓ ਜਾਂ ਫਿਰ ਇਹ ਇਲਾਕਾ ਛੱਡ ਦਿਓ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਆਈ. ਜੀ. ਰਠੌਰ ਅਤੇ ਜਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਸਾਡਾ ਇਹ ਅਭਿਆਨ ਜਾਰੀ ਹੈ ਜਿਸ ਤਹਿਤ ਅਸੀ ਪੰਜ ਵਿਅਕਤੀਆਂ ਨੂੰ ਰਾਊਂਡਅੱਪ ਕੀਤਾ ਹੈ ਜਿਨਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਇਸ ਅਭਿਆਨ ਤਹਿਤ ਪਿਛਲੇ ਕੁਝ ਸਮੇਂ ‘ਚ ਅਸੀਂ 16 -17 ਸੌ ਵਿਅਕਤੀਆਂ ਨੂੰ ਫੜ ਚੁੱਕੇ ਹਾਂ ਅਤੇ 11 ਸੌ ਦੇ ਕਰੀਬ ਵਿਅਕਤੀਆਂ ਤੇ ਮੁਕੱਦਮੇ ਦਰਜ ਕੀਤੇ ਜਾ ਚੁੱਕੇ ਹਨ। ਉਨ੍ਹਾ ਕਿਹਾ ਕਿ ਨਸਿਆਂ ਦੀ ਤਸਕਰੀ ਨੂੰ ਰੋਕਣ ਲਈ ਅਸੀ ਕਾਫੀ ਹੱਦ ਤੱਕ ਸਫਲਤਾ ਹਾਸਲ ਕਰ ਲਈ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਕੁੱਝ ਸਮੇਂ ਵਿੱਚ ਹੀ ਇਸ ਅਲਾਮਤ ਨੂੰ ਜੜ੍ਹ ਤੋਂ ਪੁੱਟ ਕੇ ਸੂਬੇ ਨੂੰ ਨਸ਼ਾ ਮੁਕਤ ਕਰ ਲਿਆ ਜਾਵੇਗਾ। ਇਸ ਸਰਚ ਅਭਿਆਨ ਦੌਰਾਨ ਜਿੱਥੇ ਨਸ਼ਾ ਤਸਕਰੀ ਦੇ ਕੇਸਾ ‘ਚ ਜੇਲ੍ਹਾਂ ਕੱਟ ਰਹੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹੁਣ ਇਥੇ ਕੋਈ ਵੀ ਨਸ਼ਾ ਨਹੀ ਵੇਚਦਾ ਉਥੇ ਕਾਮਰੇਡ ਹਰਮੀਤ ਸਿੰਘ ਅਤੇ ਪ੍ਰਦੁਮਣ ਸਿੰਘ ਆਦਿ ਪਿੰਡ ਵਾਸੀਆ ਨੇ ਪੁਲਿਸ ਅਫਸਰਾ ਦੀ ਹਾਜਰੀ ‘ਚ ਕਿਹਾ ਕਿ ਅੱਜ ਵੀ ਸਾਡੇ ਪਿੰਡ ਵਿਚ ਨਸ਼ਾ ਸਰੇਆਮ ਵਿਕਦਾ ਹੈ। ਉਨ੍ਹਾ ਕਿਹਾ ਕਿ ਮੈਂ ਖੁਦ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਨਾਵਾਂ ਦੀ ਸੂਚੀ ਬਣਾ ਕੇ ਪੁਲਿਸ ਅਫਸਰਾ ਨੂੰ ਦਿੱਤੀ ਹੈ ਪਰ ਉਹਨਾ ਖਿਲਾਫ ਕੋਈ ਕਾਰਵਾਈ ਨਹੀ ਹੋਈ। ਉਪਰੋਕਤ ਵਿਅਕਤੀਆਂ ਦੀ ਗੱਲਬਾਤ ਸੁਣਨ ਉਪਰੰਤ ਜ਼ਿਲਾ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਬਗੈਰ ਕਿਸੇ ਡਰ ਅਤੇ ਭੈਅ ਦੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਜਾਵੇ ਤਾਂ ਜੋ ਨਸ਼ਿਆ ਦਾ ਮੁਕੰਮਲ ਤੌਰ ਤੇ ਖਾਤਮਾ ਕਰ ਕੇ ਨਰੌਏ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਪਿਛਲੀ ਖ਼ਬਰ ਬਾਬਾ ਸ਼ਹੀਦ ਸਿੰਘ ਪਬਲਿਕ ਸਕੂਲ ਬਾਲੀਆਂ ਦੀ ਫੁੱਟਬਾਲ ਟੀਮ ਬਣੀ ਚੈਂਪੀਅਨ ਅਗਲੀ ਖ਼ਬਰ 66 ਸਾਲਾ ਵੈਟਰਨ ਅਥਲੀਟ ਸੁਖਦੇਵ ਸ਼ਰਮਾ ਨੇ ਆਸਟ੍ਰੇਲੀਆ ’ਚ ਹਾਫ ਮੈਰਾਥਨ ਦੌੜ ਜਿੱਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।