09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਬਿਜਲੀ ਕਾਮਿਆਂ ਨੇ ਹੜਤਾਲ ਦੌਰਾਨ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 23-07-2026

ਸੁਨਾਮ ਊਧਮ ਸਿੰਘ ਵਾਲਾ, 22 ਜੁਲਾਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) – ਪਾਵਰਕਾਮ ਮੁਲਾਜਮਾਂ ਵਲੋਂ ਪੀ ਐਸ ਈ ਬੀ ਇੰਮਪਲਾਇਜ ਜੁਆਇੰਟ ਫੋਰਮ,ਬਿਜਲੀ ਮੁਲਾਜਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੇ ਈ, ਐਮ ਯੂ ਓ, ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੱਦੇ ਤੇ ਸਮੂਹਿਕ ਛੁੱਟੀ ਦੌਰਾਨ ਅੱਜ 33 ਕੇ ਵੀ ਸੁਨਾਮ ਵਿੱਖੇ ਰੋਸ਼ ਰੈਲੀ ਕੀਤੀ ਗਈ। ਇਸ ਸਮੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖਿਲਾਫ ਜੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਸਾਥੀ ਲਖਵਿੰਦਰ ਸਿੰਘ, ਪਿ੍ਤਪਾਲ ਸਿੰਘ, ਕਾ ਮੋਹਣ ਲਾਲ, ਕਿ੍ਸ਼ਨ ਕਾਂਤ, ਰਜਿੰਦਰ ਕੁਮਾਰ, ਅਜੇ ਕੁਮਾਰ, ਜਬਲਾ ਸਿੰਘ, ਨਰਿੰਦਰ ਸ਼ਰਮਾਂ, ਜਗਦੇਵ ਸਿੰਘ ਬਾਹੀਆ, ਸੁਰੇਸ਼ ਕੁਮਾਰ, ਰਵੀ ਸ਼ਰਮਾ, ਜਗਰਾਜ ਸਿੰਘ, ਜਗਸੀਰ ਸੇਰੋਂ, ਕਿ੍ਸ਼ਨ ਬੱਤਰਾ, ਸੁਰਿੰਦਰ ਸਿੰਘ ਬਾਕਸਰ, ਦਿਲਬਾਗ ਸਿੰਘ, ਜਗਸੀਰ ਸਿੰਘ ਆਦਿ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਤੋਂ ਮੁਲਾਜਮ ਦੀਆਂ 2020 ਦਾ ਕੇਂਦਰੀ ਪੇਅ ਸਕੇਲ ਦਾ ਨੋਟੀਫਿਕੇਸ਼ਨ ਰੱਦ ਕਰਨ, ਆਰ ਟੀ ਐਮ, ਸੇਵਾਦਾਰ ਤੋਂ ਪਦ ਉੱਨਤ ਹੋਏ ਕਰਮਚਾਰੀਆਂ ਨੂੰ ਪੇਅ ਬੈੰਡ ਦਾ ਲਾਭ ਦੇਣ, ਕੱਚੇ ਕਾਮੇ ਪੱਕੇ ਕਰਨ, ਡੀ ਏ ਦੀਆਂ ਕਿਸ਼ਤਾਂ ਜਾਰੀ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਆਦਿ ਜਾਇਜ ਮੰਗਾਂ ਮੰਨਣ ਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ ਜੇਕਰ ਪਾਵਰਕਾਮ ਮੈਨੇਜਮੈਂਟ ਨੇ ਮੀਟਿੰਗ ਦੇ ਕੇ ਮੰਗਾ ਦਾ ਹੱਲ ਨਾ ਕੀਤਾ ਤਾਂ ਸਘੰਰਸ਼ ਨੂੰ ਹੋਰ ਤਿੱਖਾ ਕੀੱਤਾ ਜਾਵੇਗਾ।

ਪਿਛਲੀ ਖ਼ਬਰ ਜ਼ਿਲ੍ਹਾ ਬਾਰ ਦੇ ਉੱਘੇ ਵਕੀਲ ਸੁਰਜੀਤ ਸਿੰਘ ਗਰੇਵਾਲ ਸਮੇਤ 23 ਵਕੀਲਾਂ ਨੇ ਕੀਤੀ ਭੁੱਖ ਹੜਤਾਲ ਅਗਲੀ ਖ਼ਬਰ ਕਿਸਾਨਾਂ ਵਲੋਂ ਅੱਜ ਤੋਂ ਇੰਡੀਅਨ ਬੈਂਕ ਗੰਢੂਆਂ ਅੱਗੇ ਪੱਕਾ ਮੋਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।