09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਕਿਸਾਨਾਂ ਵਲੋਂ ਅੱਜ ਤੋਂ ਇੰਡੀਅਨ ਬੈਂਕ ਗੰਢੂਆਂ ਅੱਗੇ ਪੱਕਾ ਮੋਰਚਾ

ਅਜੀਤ ਡੈਸਕ 23-07-2026

ਸੁਨਾਮ ਊਧਮ ਸਿੰਘ ਵਾਲਾ, 22 ਜੁਲਾਈ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਪ੍ਰੈਸ ਸਕੱਤਰ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਪ੍ਰੈਸ ਬਿਆਨ ਜਰੀਏ ਕਿਹਾ ਕਿ ਜੋ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਜਿਲ੍ਹਾ ਅਤੇ ਬਲਾਕ ਪੱਧਰ ਸਮੇਤ ਪਿੰਡ ਇਕਾਈਆਂ ਵਲੋਂ ਜਥੇਬੰਦੀ ਦੇ ਨਾਂਅ ਤੇ ਵੱਖ-ਵੱਖ ਬੈਂਕਾਂ ਵਿਚ ਖਾਤੇ ਖੁੱਲ੍ਹੇ ਜਾ ਰਹੇ ਹਨ।ਜਿਸ ਨੂੰ ਲੈਕੇ ਬਹੁਤ ਸਾਰੀਆਂ ਬੈਂਕਾਂ ਵਿਚ ਖਾਤੇ ਖੁੱਲ੍ਹ ਚੁੱਕੇ ਹਨ ਜਦੋਂ ਕਿ ਇੰਡੀਅਨ ਬੈਂਕ ਗੰਢੂਆਂ ਦੇ ਅਧਿਕਾਰੀਆਂ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਹਾਂ ਦੇ ਨਾਂਅ ਤੇ ਖਾਤਾ ਖੋਲਣ ਤੋਂ ਕੋਰਾ ਜਵਾਬ ਦਿੱਤਾ ਜਾ ਰਿਹਾ ਹੈ।ਜਿਸ ਨੂੰ ਲੈਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਵਲੋਂ ਅੱਜ 23 ਜੁਲਾਈ ਤੋਂ ਇੰਡੀਅਨ ਬੈਂਕ ਗੰਢੂਆਂ ਦੀ ਸਾਖਾ ਅੱਗੇ ਪੱਕਾ ਮੋਰਚਾ ਲਾਉਣ ਦਾ ਫੈਸਲਾ ਕੀਤਾ ਗਿਆ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਵਲੋਂ ਇੰਡੀਅਨ ਬੈਂਕ ਗੰਢੂਆਂ ਸਾਖਾ ਅੱਗੇ ਪੱਕਾ ਮੋਰਚਾ ਖਾਤਾ ਖੁਲਵਾਉਣ ਤੱਕ ਜਾਰੀ ਰਹੇਗਾ।

ਪਿਛਲੀ ਖ਼ਬਰ ਬਿਜਲੀ ਕਾਮਿਆਂ ਨੇ ਹੜਤਾਲ ਦੌਰਾਨ ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਦਿੱਲੀ ਵਿੱਚ ਵਿਦਿਆਰਥੀਆਂ ਉੱਪਰ ਹੋਏ ਲਾਠੀਚਾਰਜ ਦੇ ਰੋਸ ਵਜੋਂ ਜ਼ਿਲ੍ਹਾ ਕਾਂਗਰਸ ਨੇ ਗਾਗਾ ਦੀ ਅਗਵਾਈ ਵਿੱਚ ਕੱਢਿਆ ਮੋਮਬੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।