05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2026

ਜ਼ਿਲ੍ਹਾ ਸਿੱਖਿਆ ਅਫਸਰ ਦੀਆਂ ਰੋਜ਼ਾਨਾ ਦੀਆਂ ਮੀਟਿੰਗਾਂ ਤੋਂ ਅੱਕੇ ਅਧਿਆਪਕ ਜਥੇਬੰਦੀ ਨੇ ਚੁੱਕੇ ਸਵਾਲ

ਅਜੀਤ ਡੈਸਕ 21-07-2026
ਸੰਗਰੂਰ, 20 ਜੁਲਾਈ (ਧੀਰਜ ਪਸੋਰੀਆ) - ਡੈਮੋਕਰੇਟਿਕ ਟੀਚਰਜ ਫਰੰਟ ਨੇ ਜਿਲ੍ਹਾ ਸਿੱਖਿਆ ਅਫਸਰ ਦੇ ਸਖ਼ਤ ਰਵਈਏ ਸਵਯਤੇ ਸਵਾਲ ਚੁੱਕਦਿਆਂ ਕਿਹਾ ਕਿ ਸਮੁੱਚੇ ਜਿਲੇ ਵਿੱਚ ਅਧਿਆਪਕਾਂ ਵਿੱਚ ਹਮੇਸ਼ਾ ਡਰ ਬਣਿਆ ਰਹਿੰਦਾ ਹੈ। ਫਰੰਟ ਦੇ ਆਗੂਆਂ ਨੇ ਕਿਹਾ ਹੈ ਕਿ ਕੁਝ ਸਕੂਲ ਮੁਖੀਆਂ ਦੇ ਦੱਸਣ ਅਨੁਸਾਰ ਜ਼ਿਲਾ ਸਿੱਖਿਆ ਅਫਸਰ ਸੰਗਰੂਰ ਵੱਲੋਂ ਜੁਲਾਈ ਦਾ ਅੱਧਾ ਮਹੀਨਾ ਲੰਘਣ ਦੇ ਬਾਵਜੂਦ ਵੀ ਸਕੂਲ ਮੁਖੀਆਂ ਨੂੰ ਦਾਖਲਾ ਮਹਿਮ ਤੇਜ਼ ਕਰਨ ਅਤੇ ਦਾਖਲਿਆਂ ਵਿੱਚ ਵਾਧਾ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਇਸਦੇ ਨਾਲ ਹੀ ਮਹੀਨਾਵਰ ਮੀਟਿੰਗ ਦੇ ਬਹਾਨੇ ਸਕੂਲ ਮੁਖੀਆਂ ਦੇ ਬਹੁਤ ਹੀ ਸਖਤ ਤੇ ਰੁੱਖਾ ਵਿਵਹਾਰ ਕੀਤਾ ਜਾਂਦਾ ਹੈ। ਪੀੜਤ ਅਧਿਆਪਕ ਜ਼ਿਲਾ ਸਿੱਖਿਆ ਅਫਸਰ ਦੇ ਇਸ ਰਵਈਏ ਤੋਂ ਨਾਰਾਜ਼ ਜਾਪਦੇ ਹਨ। ਸਕੂਲ ਮੁਖੀਆਂ ਦੇ ਦੱਸਣ ਦੇ ਅਨੁਸਾਰ ਅਜੇ 17 ਜੁਲਾਈ 2026 ਨੂੰ ਵੀ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਮੀਟਿੰਗ ਹੋਈ ਸੀ, ਕੱਲ ਫੇਰ 21 ਤਰੀਕ ਨੂੰ ਲਹਿਰਾ ਮੂਨਕ ਬਲਾਕ ਦੀ ਸਕੂਲ ਮੁਖੀਆਂ ਦੀ ਮੀਟਿੰਗ ਨੀਲ ਕੋਠੀ ਸੰਗਰੂਰ ਵਿਖੇ ਰੱਖੀ ਗਈ ਹੈ। ਪੀੜਤਾਂ ਅਧਿਆਪਕਾਂ ਦਾ ਦੋਸ ਹੈ ਇੱਕ ਤਾਂ ਪਹਿਲਾਂ ਹੀ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਚੱਲ ਰਹੀ ਹੈ ਕਿਉਂਕਿ ਹਰੇਕ ਸਕੂਲ ਵਿੱਚੋਂ ਲਗਭਗ ਤਿੰਨ ਤੋਂ ਚਾਰ ਅਧਿਆਪਕ ਐਸਆਈਆਰ ਵਿੱਚ ਉਲਝੇ ਹੋਏ ਹਨ ਉਪਰੋਂ ਸਕੂਲ ਮੁਖੀਆਂ ਨੂੰ ਵੀ ਮੀਟਿੰਗ ਦੇ ਬਹਾਨੇ ਲਗਭਗ 60-60 ਕਿਲੋਮੀਟਰ ਦੂਰ ਬੁਲਾ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ। ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਆਗੂਆਂ ਜ਼ਿਲਾ ਪ੍ਰਧਾਨ ਸੁਖਵਿੰਦਰ ਗਿਰ, ਜਨਰਲ ਸਕੱਤਰ ਅਮਨ ਵਿਸ਼ਿਸ਼ਟ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸਕੂਲ ਮੁਖੀਆਂ ਨਾਲ ਵਿਵਹਾਰ ਕਰਨਾ ਤੇ ਉਨ੍ਹਾਂ ਤੇ ਬੇਲੋੜਾ ਦਬਾਅ ਪਾਉਣਾ ਗ਼ਲਤ ਹੈ। ਉਨਾਂ ਕਿਹਾ ਕਿ ਮੀਟਿੰਗ ਆਨਲਾਈਨ ਵੀ ਕੀਤੀ ਜਾ ਸਕਦੀ ਹੈ।
ਪਿਛਲੀ ਖ਼ਬਰ ਸਫਾਈ ਕਾਮਿਆਂ ਦੀ ਹੜਤਾਲ ਕਾਰਨ ਲਹਿਰਾਗਾਗਾ ’ਚ ਗੰਦਗੀ ਦੇ ਢੇਰ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਭਗਵਾਨਪੁਰਾ ਵਿਖੇ ਲੋਕ ਮਿਲਣੀ ਦੌਰਾਨ ਵਿਧਾਇਕ ਪੰਡੋਰੀ ਨੇ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।