03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਨਸ਼ੀਲੀਆਂ ਗੋਲੀਆਂ ਨਾਲ ਇਕ ਔਰਤ ਸਮੇਤ ਦੋ ਪੁਲਿਸ ਅੜਿੱਕੇ

ਅਜੀਤ ਡੈਸਕ 19-07-2026
ਸੁਨਾਮ ਊਧਮ ਸਿੰਘ ਵਾਲਾ,18 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) – ਸੁਨਾਮ ਪੁਲਿਸ ਵਲੋਂ ਇਕ ਔਰਤ ਸਮੇਤ ਦੋ ਜਣਿਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਗੁਰਸ਼ਰਨ ਸਿੰਘ ਵਲੋਂ ਸਮੇਤ ਪੁਲਿਸ ਪਾਰਟੀ ਗਸਤ ਅਤੇ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਚੈਕਿੰਗ ਦੌਰਾਨ ਸੁਨਾਮ-ਜਵੰਧਾ ਸੜਕ ਤੇ ਸੂਏ ਦੀ ਪਟੜੀ ਤੋਂ ਸ਼ੱਕ ਦੇ ਅਧਾਰ ਤੇ ਇਕ ਔਰਤ ਅਤੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ। ਜਿੰਨ੍ਹਾਂ ਕੋਲੋਂ 90 ਨਸ਼ੀਲੀਆਂ ਗੋਲੀਆਂ ਮਾਰਕਾ ਐਲਪਰਾਜੋਲਮ ਬਰਾਮਦ ਕੀਤੀਆਂ ਗਈਆਂ।ਗ੍ਰਿਫਤਾਰ ਕੀਤੀ ਗਈ ਔਰਤ ਦੀ ਪਛਾਣ ਰੱਜੀ ਅਤੇ ਵਿਅਕਤੀ ਦੀ ਪਛਾਣ ਸੁਖਵਿੰਦਰ ਸਿੰਘ ਉਰਫ ਸੁੱਖਾ ਦੋਵੇਂ ਵਾਸੀਆਨ ਸੁਨਾਮ ਵਜੋਂ ਹੋਈ। ਪੁਲਿਸ ਵਲੋਂ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਦਿੱਤੀ ਗਈ ਹੈ।
ਪਿਛਲੀ ਖ਼ਬਰ ਸੂਬਾ ਪੱਧਰੀ ਸਮਾਗਮ ਵਿੱਚ ਚਮਕੇ ਕੈਂਬਿਰਜ ਇੰਟਰਨੈਸ਼ਨਲ ਸਕੂਲ ਦੇ ਦੋ ਵਿਦਿਆਰਥੀ ਅਗਲੀ ਖ਼ਬਰ ਐੱਸ.ਯੂ.ਐੱਸ ਕਾਲਜ ਮਹਿਲਾਂ ਚੌਕ ਦਾ ਬੀ.ਕਾਮ ਸਮੈਸਟਰ ਪੰਜਵਾਂ ਦਾ ਨਤੀਜਾ ਰਿਹਾ ਸੌ ਫ਼ੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।