30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਤਿੰਨ ਪਿੰਡਾਂ ਨੂੰ ਜੋੜਨ ਵਾਲੀ ਨਵੀਂ ਸੜਕ ਬਣਾਉਣ ਲਈ ਵਿਧਾਇਕ ਪੰਡੋਰੀ ਤੇ ਚੇਅਰਮੈਨ ਰਾਜ ਦਾ ਕੀਤਾ ਧੰਨਵਾਦ

ਅਜੀਤ ਡੈਸਕ 10-07-2026
ਸ਼ੇਰਪੁਰ, 9 ਜੁਲਾਈ ( ਦਰਸ਼ਨ ਸਿੰਘ ਖੇੜੀ)-ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਅਧੀਨ ਪਿੰਡ ਅਲੀਪੁਰ ਖ਼ਾਲਸਾ ਅਤੇ ਮਾਹਮਦਪੁਰ ਤੋਂ ਰਾਮ ਨੱਗਰ ਛੰਨਾਂ ਤੱਕ ਲਗਪਗ 10 ਕਿੱਲੋਮੀਟਰ ਨਵੀਂ ਸੜਕ ਬਣਾਉਣ ਦੀ ਸ਼ੁਰੂਆਤ ਮੌਕੇ ਆਪ ਨੇਤਾ ਸਰਪੰਚ ਗੁਰਦੀਪ ਸਿੰਘ ਅਲੀਪੁਰ ਖ਼ਾਲਸਾ ਸਾਬਕਾ ਸੰਮਤੀ ਮੈਂਬਰ ਦੀ ਅਗਵਾਈ ਹੇਠ ਤਿੰਨਾਂ ਪਿੰਡਾਂ ਦੇ ਪਤਵੰਤਿਆਂ ਨੇ ਲੱਡੂ ਵੰਡੇ ਅਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਚੇਅਰਮੈਨ ਸਰਪੰਚ ਰਾਜਵਿੰਦਰ ਸਿੰਘ ਰਾਜ ਦਾ ਧੰਨਵਾਦ ਕੀਤਾ। ਅਜੀਤ ਨਾਲ ਗੱਲਬਾਤ ਕਰਦਿਆਂ ਆਪ ਆਗੂ ਸਾਬਕਾ ਸਰਪੰਚ ਅਲੀਪੁਰ ਖ਼ਾਲਸਾ ਨੇ ਦੱਸਿਆ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਤਿੰਨਾਂ ਪਿੰਡਾਂ ਨੂੰ ਜੋੜਨ ਵਾਲੀ ਇਹ ਨਵੀਂ ਨਕੋਰ ਸੜਕ ਬਣੇਗੀ। ਉਨ੍ਹਾਂ ਅੱਗੇ ਕਿਹਾ ਕਿ ਇਤਿਹਾਸਕ ਕਸਬਾ ਸ਼ੇਰਪੁਰ ਅਤੇ ਮਾਲੇਰਕੋਟਲਾ ਨੂੰ ਜੋੜਨ ਨਾਲ ਇਲਾਕਾ ਸ਼ੇਰਪੁਰ ਨੂੰ ਸਮੇਂ ਦੀ ਬੱਚਤ ਅਤੇ ਦੂਰੀ ਘਟੇਗੀ।ਇਸ ਸੜਕ ਬਣਨ ਨਾਲ ਵਿਉਪਾਰੀ ਵਰਗ ਅਤੇ ਆਮ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮੁਹਈਆ ਹੋਵੇਗੀ।ਇਸ ਮੌਕੇ ਧੰਨਵਾਦ ਕਰਨ ਵਾਲੇ ਪਤਵੰਤੇ ਸੱਜਣਾਂ ‘ਚ ਸਰਪੰਚ ਗੁਰਮੀਤ ਸਿੰਘ ਮਾਹਮਦਪੁਰ, ਸਾਬਕਾ ਸਰਪੰਚ ਗਰੀਬ ਸਿੰਘ ਛੰਨਾਂ, ਬਲਵੰਤ ਸਿੰਘ ਮਾਹਮਦਪੁਰ, ਪ੍ਰਦੀਪ ਸਿੰਘ ੳਐਸਡੀ, ਨਿਰਭੈ ਸਿੰਘ, ਨਿਰਮਲ ਸਿੰਘ, ਹਰਵਿੰਦਰ ਸਿੰਘ, ਹਰਮੇਲ ਸਿੰਘ, ਗੁਰਕਿਰਨ ਸਿੰਘ, ਜਗਮੇਲ ਸਿੰਘ ਆਦਿ ਆਗੂ ਮੌਜੂਦ ਸਨ।
ਪਿਛਲੀ ਖ਼ਬਰ ਭੀਮ ਆਰਮੀ ਭਾਰਤੀ ਏਕਤਾ ਮਿਸ਼ਨ ਦਾ ਵਫਦ ਅਧਿਕਾਰੀ ਨੂੰ ਮਿਲਿਆ ਅਗਲੀ ਖ਼ਬਰ ਸੰਗਰੂਰ ਦੇ ਪਿੰਡ ਮੰਗਵਾਲ ਤੋਂ ਮਿਲਿਆ ਸ਼੍ਰੋਮਣੀ ਅਕਾਲੀ ਦਲ ਨੂੰ ਭਰਵਾਂ ਹੁੰਗਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।