26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਪੈਨਸ਼ਨਰਜ਼ ਜੁਆਇੰਟ ਫਰੰਟ ਪੈਨਸ਼ਨਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਸੰਗਰੂਰ ਵਿਖੇ 29 ਜੁਲਾਈ ਨੂੰ ਕਰੇਗਾ ਮਹਾਂ ਰੈਲੀ

ਅਜੀਤ ਡੈਸਕ 06-07-2026

ਸੰਗਰੂਰ 5 ਜੁਲਾਈ (ਚੌਧਰੀ ਨੰਦ ਲਾਲ ਗਾਂਧੀ) - ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਸੂਬਾ ਪੱਧਰੀ ਮੀਟਿੰਗ ਸੰਗਰੂਰ ਵਿਖੇ ਪੰਜਾਬ ਪਾਵਰਕਾਮ ਪੈਨਸ਼ਨਰਜ਼ ਦੇ ਦਫ਼ਤਰ ਵਿੱਚ ਸੁਖਦੇਵ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਲੰਧਰ ਵਿਖੇ ਹੋਈ ਜੁਆਇੰਟ ਫਰੰਟ ਦੀ ਕਨਵੈਨਸ਼ਨ ਵਿੱਚ ਵੱਖ ਵੱਖ ਪੈਨਸ਼ਨਰਜ਼ ਜਥੇਬੰਦੀਆਂ ਵੱਲੋਂ ਲਗਾਏ ਗਏ ਕੋਟ ਮੁਤਾਬਕ ਭਰਵੀਂ ਸ਼ਮੂਲੀਅਤ ਤੇ ਤਸੱਲੀ ਪਰਗਟ ਕੀਤੀ। ਕਨਵੈਨਸ਼ਨ ਵਿੱਚ ਕੀਤੇ ਸੰਘਰਸ਼ ਦੇ ਐਲਾਨ ਮੁਤਾਬਕ 29 ਜੁਲਾਈ ਨੂੰ ਸੰਗਰੂਰ ਦੀ ਨਵੀਂ ਦਾਣਾ ਮੰਡੀ ਵਿੱਚ 11 ਵਜੇ ਮਹਾਂ ਰੈਲੀ ਕਰਨ ਉਪਰੰਤ ਵਿਤ ਮੰਤਰੀ ਹਰਪਾਲ ਸਿੰਘ ਚੀਮਾਂ ਦੀ ਕੋਠੀ ਵੱਲ ਮਾਰਚ ਕਰਕੇ ਪੈਨਸ਼ਨਰਾਂ ਦੀਆਂ ਲਟਕਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੇ ਰਵਈਏ ਖ਼ਿਲਾਫ਼ ਆਪਣੇ ਗੁੱਸੇ ਅਤੇ ਰੋਹ ਦਾ ਪ੍ਰਗਟਾਵਾ ਕਰਨ ਦਾ ਫੈਸਲਾ ਕੀਤਾ। ਕਰਮ ਸਿੰਘ ਧਨੋਆ, ਭਜਨ ਸਿੰਘ ਗਿੱਲ, ਅਵਿਨਾਸ਼ ਸ਼ਰਮਾਂ , ਸੁਖਵਿੰਦਰ ਸਿੰਘ ਸੈਣੀ , ਸੁਰਿੰਦਰ ਰਾਮ ਕੁੱਸਾ , ਰਾਜ ਕੁਮਾਰ ਅਰੋੜਾ , ਸੀਤਾ ਰਾਮ ਸ਼ਰਮਾਂ ‘ ਦਰਸ਼ਨ ਸਿੰਘ ਨਾਰਥ , ਸ਼ਿਵ ਕੁਮਾਰ ਤਿਵਾੜੀ, ਨਾਹਰ ਸਿੰਘ , ਦੇਵ ਰਾਜ , ਪ੍ਰੇਮਚੰਦ ਪੰਜੋਲਾ ਅਤੇ ਭੁਪਿੰਦਰ ਸਿੰਘ ਜੱਸੀ ਨੇ ਕਿਹਾ ਕਿ 17 ਜੁਲਾਈ ਨੂੰ ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ + ਸਾਂਝਾ ਮੁਲਾਜਮ ਮੰਚ ਅਤੇ ਆਜ਼ਾਦ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਜਾ ਰਹੀ ਚਿਤਾਵਨੀ ਰੈਲੀ ਵਿੱਚ ਵੀ ਵਧ ਚੜ੍ਹ ਕੇ ਪੂਰੀ ਗਿਣਤੀ ਵਿੱਚ ਸੁਮੂਲੀਅਤ ਕੀਤੀ ਜਾਵੇਗੀ, ਉਹਨਾਂ ਨੇ ਕਿਹਾ ਕਿ 1 ਤੋਂ 11 ਜੁਲਾਈ ਤੱਕ ਮੰਤਰੀਆਂ ਵਿਧਾਇਕਾਂ ਦੇ ਘਰਾਂ ਵੱਲ ਮਾਰਚ ਕਰਨ ਦੇ ਸਾਂਝੇ ਪ੍ਰੋਗਰਾਮ ਵਿੱਚ ਵੀ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ। ਪ੍ਰਬੰਧਕੀ ਕਮੇਟੀ ਵਿੱਚ ਅਵਿਨਾਸ਼ ਸ਼ਰਮਾਂ ਅਤੇ ਇੰਦਰਜੀਤ ਸਿੰਘ ਸੰਗਰੂਰ, ਰਾਜ ਕੁਮਾਰ ਅਰੋੜਾ ਅਤੇ ਭੁਪਿੰਦਰ ਸਿੰਘ ਜੱਸੀ (ਪੈਨਸ਼ਨਰਜ਼ ਕਨਫੈਡਰੇਸ਼ਨ) , ਹਰਦੇਵ ਸਿੰਘ ਜਵੰਧਾ ਅਤੇ ਜੈ ਦੇਵ ਸ਼ਰਮਾਂ (ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ) ਅਤੇ ਪੰਜਾਬ ਪੁਲੀਸ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਅਮਰਜੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਸ਼ਾਮਲ ਕੀਤੇ ਗਏ। 20 ਜੁਲਾਈ ਨੂੰ ਆਨਲਾਈਨ ਮੀਟਿੰਗ ਕਰਕੇ 29 ਜੁਲਾਈ ਦੇ ਪ੍ਰਬੰਧ ਅਤੇ ਸਰਕਾਰ ਵੱਲੋਂ ਮਹਿੰਗਾਈ ਭੱਤੇ ਅਤੇ ਬਕਾਏ ਦੇ ਕੋਰਟ ਕੇਸਾਂ ਸਬੰਧੀ ਸਰਕਾਰ ਦੇ ਰਵਈਏ, ਪ੍ਰਗਤੀ ਦਾ ਜਾਇਜਾ ਲਿਆ ਜਾਵੇਗਾ। ਅੱਜ ਦੀ ਮੀਟਿੰਗ ਵਿੱਚ ਆਰਐਲ ਪਾਂਧੀ, ਹਰਵਿੰਦਰ ਸਿੰਘ ਭੱਠਲ, ਅਵਿਨਾਸ਼ ਚੰਦ ਸ਼ਰਮਾ, ਜੰਟ ਸਿੰਘ ਭੁੱਲਰ ਸੋਹੀਆਂ, ਰਵਿੰਦਰ ਗੁੱਡੂ ਅਤੇ ਹੋਰ ਬਹੁਤ ਸਾਥੀ ਆਗੂ ਸ਼ਾਮਲ ਹੋਏ।

ਪਿਛਲੀ ਖ਼ਬਰ ਪਹਿਲਾਂ ਅਧਿਕਾਰੀ ਬਦਲੇ, ਫਿਰ ਬਦਲੀਆਂ ਰੱਦ ਤੇ ਮੁੜ ਬਦਲਣ ਨਾਲ ਖੇਤੀਬਾੜੀ ਵਿਭਾਗ ਦੇ ਮਾੜੇ ਪ੍ਰਬੰਧਾਂ ਦੀ ਖੁੱਲ੍ਹੀ ਪੋਲ... ਅਗਲੀ ਖ਼ਬਰ ਚੰਡੀਗੜ੍ਹ ਧਰਨੇ ਨੂੰ ਲੈ ਕੇ ਕਿਸਾਨਾਂ ਵਲੋਂ ਤਿਆਰੀਆਂ ਸਿਖਰਾਂ ’ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।