04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸੁਨਾਮ ਦੇ ਅੰਡਰ ਬ੍ਰਿਜ ’ਚ ਪਾਣੀ ਭਰਨ ਕਾਰਨ ਰਸਤਾ ਹੋਇਆ ਬੰਦ

ਅਜੀਤ ਡੈਸਕ 03-07-2026
ਸੁਨਾਮ ਊਧਮ ਸਿੰਘ ਵਾਲਾ, 2 ਜੁਲਾਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਬੀਤੀ ਰਾਤ ਜਿੱਥੇ ਪਏ ਭਰਵੇਂ ਮੀਂਹ ਕਾਰਨ ਕਿਸਾਨਾਂ ਦੇ ਚਿਹਰੇ ਖਿੜ ਗਏ ਉੱਥੇ ਹੀ ਤੇਜ ਝੱਖੜ ਤੇ ਹਨੇਰੀ ਆਉਣ ਕਾਰਨ ਬਿਜਲੀ ਗੁੱਲ ਹੋ ਗਈ ਅਤੇ ਲੋਕ ਰਾਤ ਭਰ ਹੈਰਾਨ ਹੁੰਦੇ ਰਹੇ। ਮੀਂਹ ਕਾਰਨ ਸਥਾਨਕ ਨਵੀਂ ਅਨਾਜ ਮੰਡੀ, ਸਬਜੀ ਮੰਡੀ, ਇੰਦਰਾ ਬਸਤੀ, ਪਾਵਰਕਾਮ ਦਫਤਰ, ਮਾਰਕਿਟ ਕਮੇਟੀ ਦਫਤਰ ਅਤੇ ਕਚਹਿਰੀਆਂ ਦੇ ਨਾਲ-ਨਾਲ ਸੁਨਾਮ ਸ਼ਹਿਰ ਦੀਆਂ ਕੁਝ ਸੜਕਾਂ ਤੇ ਪਾਣੀ ਖੜ੍ਹ ਗਿਆ। ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਕਾਫੀ ਦਿੱਕਤ ਆਈ। ਇਸ ਦੇ ਨਾਲ ਹੀ ਸਥਾਨਕ ਮੋਦੀ ਮਿੱਲ ਵਾਲਾ ਅੰਡਰ ਬ੍ਰਿਜ ਵੀ ਮੀਂਹ ਦੇ ਪਾਣੀ ਨਾਲ ਭਰ ਗਿਆ। ਜਿਸ ਕਾਰਨ ਰਸਤਾ ਬੰਦ ਹੋ ਗਿਆ ਅਤੇ ਲੋਕਾਂ ਨੂੰ ਬਾਬਾ ਭਾਈ ਮੂਲ ਚੰਦ ਸਾਹਿਬ ਨੇੜਲੇ ਰੇਲਵੇ ਫਾਟਕ ਜਰੀਏ ਆਉਣ-ਜਾਣ ਲਈ ਮਜਬੂਰ ਹੋਣਾ ਪਿਆ। ਕਿਆਰੇ ਭਰ ਪਏ ਮੀਂਹ ਕਾਰਨ ਜਿੱਥੇ ਲੋਕਾਂ ਨੂੰ ਅੱਤ ਦੀ ਗਰਮੀ ਤੋਂ ਭਾਰੀ ਰਾਹਤ ਮਿਲੀ ਹੈ ਉੱਥੇ ਹੀ ਬਿਜਲੀ ਦੇ ਕੱਟਾਂ ਨੂੰ ਲੈਕੇ ਖੇਤੀਬਾੜੀ ਟਿਊਬਵੈਲਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਨਾਂ ਮਿਲਣ ਕਾਰਨ ਖੱਜਲ-ਖੁਵਾਰ ਹੋ ਰਹੇ ਕਿਸਾਨਾਂ ਨੂੰ ਵੀ ਸੁੱਖ ਦਾ ਸਾਹ ਮਿਲਿਆ ਹੈ।
ਪਿਛਲੀ ਖ਼ਬਰ ਗੁੰਮ ਹੋਏ ਦੋ ਜੌੜੇ ਬੱਚਿਆਂ ਨੂੰ ਸੁਨਾਮ ਪੁਲਿਸ ਨੇ 2 ਘੰਟਿਆ ਵਿੱਚ ਲੱਭ ਕੇ ਕੀਤੇ ਮਾਪਿਆ ਦੇ ਹਵਾਲੇ ਅਗਲੀ ਖ਼ਬਰ ਕਾਂਗਰਸ ਪਾਰਟੀ ਵਿੱਚ ਚਰਨਜੀਤ ਸਿੰਘ ਚੰਨੀ ਦੇ ਕੱਦ ਨੂੰ ਅਣਗੌਲਿਆ ਕਰਨਾ ਪਾਰਟੀ ਦੀ ਦਲਿਤ ਵਿਰੋਧੀ ਸੋਚ ਦਾ ਪ੍ਰਤੀਕ -ਜਸਵੀਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।