04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕਾਂਗਰਸ ਪਾਰਟੀ ਵਿੱਚ ਚਰਨਜੀਤ ਸਿੰਘ ਚੰਨੀ ਦੇ ਕੱਦ ਨੂੰ ਅਣਗੌਲਿਆ ਕਰਨਾ ਪਾਰਟੀ ਦੀ ਦਲਿਤ ਵਿਰੋਧੀ ਸੋਚ ਦਾ ਪ੍ਰਤੀਕ -ਜਸਵੀਰ

ਅਜੀਤ ਡੈਸਕ 03-07-2026
ਸੰਗਰੂਰ, 2 ਜੁਲਾਈ (ਧੀਰਜ ਪਸੋਰੀਆ) – ਕਾਂਗਰਸ ਪਾਰਟੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਾਜਨੀਤਿਕ ਕੱਦ ਦੇ ਨਾਲ ਨਾਲ ਉਨ੍ਹਾਂ ਦੀ ਸੂਬੇ ਵਿੱਚ ਵਧੀ ਹੋਈ ਲੋਕ ਪ੍ਰਿਯਤਾ ਨੂੰ ਨਜ਼ਰ ਅੰਦਾਜ਼ ਕਰਨਾ ਕਾਂਗਰਸ ਦੀ ਦਲਿਤਾਂ ਪ੍ਰਤੀ ਮਾੜੀ ਸੋਚ ਦਾ ਪ੍ਰਤੀਕ ਹੈ।ਇਹ ਪ੍ਰਗਟਾਵਾ ਕਰਦਿਆਂ ਹੋਇਆਂ ਦਲਿਤ ਭਾਈਚਾਰੇ ਦੇ ਆਗੂ ਅਤੇ ਪੰਚਾਇਤ ਯੂਨੀਅਨ ਦੇ ਸਾਬਕਾ ਜਿਲਾ ਪ੍ਰਧਾਨ ਜਸਵੀਰ ਸਿੰਘ ਛੰਨਾ ਨੇ ਕਿਹਾ ਹੈ ਕਿ ਅੱਜ ਚਰਨਜੀਤ ਸਿੰਘ ਚੰਨੀ ਦੀ ਪੰਜਾਬ ਵਿੱਚ ਐਨੀ ਜਿਆਦਾ ਲੋਕ ਪ੍ਰਿਯਤਾ ਵੱਧ ਗਈ ਹੈ ਕਿ ਕਾਂਗਰਸੀਆਂ ਦੇ ਨਾਲ ਨਾਲ ਹਰ ਵਿਰੋਧੀ ਪਾਰਟੀ ਦੀ ਜੁਬਾਨ ਤੇ ਚਰਨਜੀਤ ਸਿੰਘ ਚੰਨੀ ਦਾ ਨਾਮ ਆਉਂਦਾ ਹੈ ਪਰ ਕਾਂਗਰਸ ਪਾਰਟੀ ਵੱਲੋਂ ਨਾ ਤਾਂ ਉਨ੍ਹਾਂ ਨੂੰ ਕਾਂਗਰਸ ਪਾਰਟੀ ਦਾ ਪ੍ਰਧਾਨ ਐਲਾਨਨਾ ਅਤੇ ਨਾ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਨਾ ਕਾਂਗਰਸ ਦੀ ਦਲਿਤਾਂ ਪ੍ਰਤੀ ਮਾੜੀ ਸੋਚ ਨੂੰ ਪ੍ਰਗਟਾਉਂਦਾ ਹੈ। ਦਲਿਤ ਭਾਈਚਾਰੇ ਦੇ ਆਗੂ ਨੇ ਕਿਹਾ ਕਿ ਪੰਜਾਬ ਦਾ ਦਲਿਤ ਭਾਈਚਾਰਾ ਹੁਣ ਜਾਗ ਪਿਆ ਹੈ ਇਹੀ ਕਾਰਨ ਹੈ ਕਿ ਸੂਬੇ ਵਿੱਚ ਕਾਂਗਰਸ ਦਾ ਪਤਨ ਸ਼ੁਰੂ ਹੋ ਗਿਆ ਹੈ।
ਪਿਛਲੀ ਖ਼ਬਰ ਸੁਨਾਮ ਦੇ ਅੰਡਰ ਬ੍ਰਿਜ ’ਚ ਪਾਣੀ ਭਰਨ ਕਾਰਨ ਰਸਤਾ ਹੋਇਆ ਬੰਦ ਅਗਲੀ ਖ਼ਬਰ ਜ਼ਿਲ੍ਹਾ ਮਾਲੇਰਕੋਟਲਾ ’ਚ ਭਾਰੀ ਮੀਂਹ/ਝੋਨੇ ਦੀ ਲਵਾਈ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।