04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ <br/>

ਅਜੀਤ ਡੈਸਕ 16-06-2026
ਚੀਮਾ ਮੰਡੀ, 15 ਜੂਨ (ਗੁਰਜੀਤ ਸਿੰਘ ਚਹਿਲ, ਜਗਰਾਜ ਮਾਨ) - ਗੁਰਦੁਆਰਾ ਨਾਨਕਸਰ ਚੀਮਾ ਮੰਡੀ ਵਿਖੇ ਮੱਸਿਆ ਦੇ ਦਿਹਾੜੇ ਮੌਕੇ ਡਾਕਟਰ ਮਨਪ੍ਰੀਤ ਸਿੰਘ ਗਲੋਬਲ ਆਈ ਹਸਪਤਾਲ ਸੰਗਰੂਰ ਵਲੋਂ ਹਰਜਿੰਦਰ ਸਿੰਘ ਅਤੇ ਸੁਮੀਤ ਸਿੰਘ ਦੀ ਟੀਮ ਨੇ ਅੱਖਾਂ ਦਾ ਮੁਫ਼ਤ ਕੈਂਪ ਮੁਫ਼ਤ ਚੈੱਕ ਅੱਪ ਕੈਂਪ ਲਗਾਇਆ ਗਿਆ, ਜਿਸ ਦੌਰਾਨ ਤਕਰੀਬਨ 200 ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕਰਕੇ ਉਨ੍ਹਾਂ ਨੂੰ ਲੋੜੀਂਦੀ ਦਵਾਈ, ਮੁਫ਼ਤ ਐਨਕਾਂ ਵੰਡੀਆਂ ਅਤੇ ਅਪਰੇਸ਼ਨ ਕਰਵਾਉਣ ਦੀ ਸਲਾਹ ਵੀ ਦਿੱਤੀ ਗਈ | ਇਸ ਮੌਕੇ ਗੁਰਦੁਆਰਾ ਨਾਨਕਸਰ ਚੀਮਾ ਦੇ ਰਿਸੀਵਰ ਜਥੇਦਾਰ ਦਲਬਾਰਾ ਸਿੰਘ ਚੀਮਾ, ਹਰਦੇਵ ਸਿੰਘ ਸੋਹਲ, ਸਤਿਗੁਰ ਸਿੰਘ ਗੇਹਲਿਆਂ ਵਾਲਾ, ਗੁਰਜੰਟ ਸਿੰਘ ਨੰਬਰਦਾਰ, ਮੀਤਾ ਸਿੰਘ ਫਫੜਾ,ਜਰਨੈਲ ਸਿੰਘ ਮੈਨੇਜਰ, ਮਨਪ੍ਰੀਤ ਸਿੰਘ ਮਣੀ,ਜਸਵੀਰ ਸਿੰਘ ਤੇ ਕੇਵਲ ਸਿੰਘ ਨੰਦਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਓ.ਐਸ.ਡੀ. ਦੀ ਮੌਜੂਦਗੀ 'ਚ ਸਰਪੰਚ ਰਵਿੰਦਰ ਕੁਮਾਰ ਰਿੰਕਾ ਸਾਥੀਆਂ ਸਮੇਤ 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ ਪੰਜਾਬ ਪੁਲਿਸ ਵੇਟਿੰਗ ਲਿਸਟ ਯੂਨੀਅਨ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਦਿੱਤਾ ਮੰਗ-ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।