04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਅਰੋੜਾ ਵੈੱਲਫੇਅਰ ਸਭਾ ਵਲੋਂ ਤਰਸੇਮ ਕਾਲੜਾ ਦਾ ਸਨਮਾਨ

ਸਨਮਾਨ ਸਮਾਰੋਹ ਦਾ ਦਿ੍ਸ਼ | ਤਸਵੀਰ: ਮੁਕੇਸ਼ ਕੁਮਾਰ <br/> 16-06-2026
ਸੰਗਰੂਰ, 15 ਜੂਨ (ਚੌਧਰੀ ਨੰਦ ਲਾਲ ਗਾਂਧੀ) - ਸਥਾਨਕ ਹੋਟਲ ਕਲਾਸਿਕ ਪਟਿਆਲਾ ਰੋਡ ਵਿਖੇ ਸਮਾਜ ਸੇਵਾ ਅਤੇ ਅਰੋੜਾ ਸਮਾਜ ਦੀ ਭਲਾਈ ਨੂੰ ਸਮਰਪਿਤ ਇੱਕ ਵਿਸ਼ੇਸ਼ ਸਨਮਾਨ ਸਮਾਰੋਹ ਦਾ ਆਯੋਜਨ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ ਦੀ ਅਗਵਾਈ 'ਚ ਸੰਪੰਨ ਹੋਇਆ | ਉਨ੍ਹਾਂ ਨਾਲ ਪ੍ਰਧਾਨਗੀ ਮੰਡਲ 'ਚ ਚੇਅਰਮੈਨ ਜਗਦੀਸ਼ ਕਾਲੜਾ, ਸਰਪ੍ਰਸਤ ਟਹਿਲ ਚੰਦ ਛਾਬੜਾ, ਓ.ਪੀ. ਅਰੋੜਾ, ਨੰਦ ਲਾਲ ਗਾਂਧੀ, ਸੀਨੀਅਰ ਮੀਤ ਪ੍ਰਧਾਨ ਪਵਨ ਅਰੂਜਾ, ਤਿਲਕ ਸੱਚਦੇਵਾ, ਰਮੇਸ਼ ਛਾਬੜਾ ਅਤੇ ਵਿਸ਼ੇਸ਼ ਤੌਰ 'ਤੇ ਪੁੱਜੇ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਸ਼ਾਮਿਲ ਹੋਏ | ਚਮਨ ਸਿਡਾਨਾ ਅਤੇ ਨਰੇਸ਼ ਤਨੇਜਾ ਵਲੋਂ ਕੀਤੇ ਗਏ ਮੰਚ ਸੰਚਾਲਨ ਦੌਰਾਨ ਸਭਾ ਦੇ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ ਨੇ ਕਿਹਾ ਕਿ ਅਰੋੜਾ ਵੈੱਲਫੇਅਰ ਸਭਾ ਪਿਛਲੇ ਦਸ ਸਾਲਾਂ ਤੋਂ ਮਾਨਵਤਾ ਅਤੇ ਅਰੋੜਾ ਸਮਾਜ ਦੀ ਬਿਹਤਰੀ ਲਈ ਸੇਵਾ ਕਰਦੀ ਆ ਰਹੀ ਹੈ | ਸਭਾ ਵਲੋਂ ਹਮੇਸ਼ਾ ਹੀ ਅਰੋੜਾ ਸਮਾਜ ਦੇ ਜ਼ਰੂਰਤਮੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਸਮੇਂ ਮਦਦ ਕੀਤੀ ਜਾਂਦੀ ਹੈ | ਇਸ ਮੌਕੇ ਸਭਾ ਦੇ ਜਨਰਲ ਸਕੱਤਰ ਤਰਸੇਮ ਕਾਲੜਾ ਅਤੇ ਜ਼ਿਲ੍ਹਾ ਚੇਅਰਮੈਨ ਅਰੋੜਾ ਖੱਤਰੀ ਬੋਰਡ ਵਲੋਂ ਜਿੱਥੇ ਅਰੋੜਾ ਵੈੱਲਫੇਅਰ ਸਭਾ ਵਲੋਂ ਕੀਤੇ ਗਏ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਦੀ ਸ਼ਲਾਘਾ ਕੀਤੀ, ਉੱਥੇ ਇਹ ਵੀ ਦੱਸਿਆ ਕਿ ਉਹ ਹਮੇਸ਼ਾ ਹੀ ਅਰੋੜਾ ਵੈੱਲਫੇਅਰ ਸਭਾ ਦਾ ਹਿੱਸਾ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ | ਸਭਾ ਨੇ ਹਮੇਸ਼ਾ ਹੀ ਮਾਨਵਤਾ ਭਲਾਈ ਅਤੇ ਅਰੋੜਾ ਸਮਾਜ ਦੀ ਭਲਾਈ ਲਈ ਬਹੁਤ ਸਾਰੇ ਕੰਮ ਕੀਤੇ ਹਨ | ਸੰਗਰੂਰ ਸੋਸ਼ਲ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸਭਾ ਦੇ ਸਮੂਹ ਅਹੁਦੇਦਾਰ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਸਭਾ ਦੇ ਜਨਰਲ ਸਕੱਤਰ ਤਰਸੇਮ ਕਾਲੜਾ ਜਿਨ੍ਹਾਂ ਦੀਆਂ ਸਮਾਜ ਸੇਵੀ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਪੰਜਾਬ ਦਾ ਜ਼ਿਲ੍ਹਾ ਸੰਗਰੂਰ ਦਾ ਚੇਅਰਮੈਨ ਬਣਾਇਆ ਗਿਆ ਹੈ | ਸਭਾ ਨੇ ਚੇਅਰਮੈਨ ਜਗਦੀਸ਼ ਕਾਲੜਾ, ਸੀਨੀਅਰ ਮੀਤ ਪ੍ਰਧਾਨ ਪਵਨ ਅਹੂਜਾ, ਤਿਲਕ ਸੱਚਦੇਵਾ, ਰਮੇਸ਼ ਛਾਬੜਾ, ਦਵਿੰਦਰ ਮਨਚੰਦਾ, ਚਮਨ ਸਿਡਾਨਾ, ਨਰੇਸ਼ ਤਨੇਜਾ, ਸੁਸ਼ੀਲ ਉਤਨੇਜਾ, ਐਮ.ਐਲ. ਨਰੰਗ ਅਤੇ ਰਾਜ ਕਥਪਲਿਆ ਨੇ ਦੱਸਿਆ ਕਿ ਅਰੋੜਾ ਵੈੱਲਫੇਅਰ ਸਭਾ ਇੱਕ ਅਜਿਹੀ ਸਭਾ ਹੈ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ | ਸਮਾਗਮ 'ਚ ਜਿੱਥੇ ਸਮਾਜ ਸੇਵਾ ਲਈ ਤਰਸੇਮ ਕਾਲੜਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ, ਉੱਥੇ ਹੀ ਬਿਹਤਰੀਨ ਸੇਵਾਵਾਂ ਦੇਣ ਲਈ ਪ੍ਰਧਾਨ ਐਡਵੋਕੇਟ ਨਰੇਸ਼ ਜੁਨੇਜਾ ਅਤੇ ਚੇਅਰਮੈਨ ਜਗਦੀਸ਼ ਕਾਲੜਾ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗਿਰਧਰ ਗੋਪਾਲ, ਪੁਨੀਤ ਗਾਬਾ. ਡਾ. ਗਗਨ ਬਜਾਜ,. ਮਨੋਜ ਸੇਠੀ, ਰਿੱਕੀ ਬਜਾਜ, ਠੇਕੇਦਾਰ ਪੂਰਨ ਚੰਦ ਅਰੋੜਾ ਅਤੇ ਪ੍ਰਦੀਪ ਸੱਚਦੇਵਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 27 ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਕੀਤਾ ਕਿੱਤਾ ਮੁਖੀ ਸਿਖਲਾਈ ਕੋਰਸ <br/> ਅਗਲੀ ਖ਼ਬਰ ਭਾਜਪਾ ਮੰਡਲ ਖਨੌਰੀ ਦੀ ਪਿੰਡ ਭੂਲਣ ਵਿਖੇ ਹੋਈ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।