03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੀਰ ਬਾਬਾ ਫ਼ਿਰੰਗੀ ਸ਼ਾਹ ਦਾ 50ਵਾਂ ਗੋਲਡਨ ਜੁਬਲੀ ਮੇਲਾ ਅੱਜ ਤੋਂ <br/>

ਅਜੀਤ ਡੈਸਕ 16-06-2026
ਸੁਨਾਮ ਊਧਮ ਸਿੰਘ ਵਾਲਾ, 15 ਜੂਨ (ਰੁਪਿੰਦਰ ਸਿੰਘ ਸੱਗੂ) - ਪੀਰਾਂ ਦਾ ਪੀਰ ਬਾਬਾ ਫ਼ਿਰੰਗੀ ਸ਼ਾਹ ਦਾ 50 ਵਾਂ ਗੋਲਡਨ ਜੁਬਲੀ ਵਿਸ਼ਾਲ ਮੇਲਾ 16, 17 ਤੇ 18 ਜੂਨ ਨੂੰ ਪੀਰ ਬਾਬਾ ਚਿੰਰਗੀ ਸ਼ਾਹ ਜੀ ਦੀ ਦਰਗਾਹ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਮੇਲੇ ਦੀਆਂ ਤਿਆਰੀਆਂ ਬਹੁਤ ਹੀ ਜੋਰਾਂ 'ਤੇ ਚੱਲ ਰਹੀਆਂ ਹਨ | ਇਸ ਮੌਕੇ ਕਮੇਟੀ ਦੇ ਪ੍ਰਧਾਨ ਸੁਰੇਸ਼ ਜਿੰਦਲ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਰ ਬਾਬਾ ਫ਼ਿਰੰਗੀ ਸ਼ਾਹ ਦਾ ਗੋਲਡਨ ਜੁਬਲੀ ਮੇਲਾ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਮੌਕੇ ਉਨ੍ਹਾਂ ਦੱਸਿਆ ਕਿ ਇਸ ਮੇਲੇ 'ਚ 16 ਤੇ 17 ਜੂਨ ਨੂੰ ਸਾਮ ਨੂੰ 8 ਵਜੇ ਦੁਸਹਿਰਾ ਗਰਾਊਾਡ ਵਿਖੇ ਜਸ਼ਨ-ਏ-ਮਹਿਫਿਲ ਹੋਵੇਗੀ, ਜਿਸ 'ਚ ਉੱਘੇ ਸੂਫ਼ੀ ਜੀ ਖ਼ਾਨ, ਮਾਸਟਰ ਸਲੀਮ ਤੇ ਗਾਇਕ ਲਵਜੀਤ ਖ਼ਾਨ ਆਪਣੀ ਸੂਫ਼ੀ ਗਾਇਕੀ ਨਾਲ ਭਗਤਾਂ ਨੂੰ ਨਿਹਾਲ ਕਰਨਗੇ | ਇਸ ਤੋਂ ਇਲਾਵਾ ਹੋਰ ਕਲਾਕਾਰ ਵੀ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ | ਉਨ੍ਹਾਂ ਦੱਸਿਆ ਕਿ 18 ਜੂਨ ਨੂੰ ਬਾਬਾ ਜੀ ਦੇ ਦਰਬਾਰ 'ਤੇ ਮੇਲਾ ਭਰੇਗਾ | ਇਸ ਮੌਕੇ ਜਤਿੰਦਰ ਮਾਦਾ, ਰਮੇਸ ਚਾਵਲਾ, ਰਾਜਿੰਦਰ ਕੁਮਾਰ ਰਾਜੂ, ਜਗਦੀਸ ਪੂਰੀ, ਖੁਸਪ੍ਰੀਤ ਸਿੰਘ, ਅਜੈ ਚੰਦਨ, ਪ੍ਰਦੀਪ ਮਿੱਤਲ, ਕੁਲਦੀਪ ਸਿੰਘ, ਗੁਰਦੀਪ ਸਿੰਘ, ਸੋਨੂੰ ਕੁਮਾਰ ਅਤੇ ਮੋਹਿਤ ਕੁਮਾਰ ਸਮੇਤ ਕਮੇਟੀ ਮੈਂਬਰ ਵੱਡੀ ਗਿਣਤੀ 'ਚ ਹਾਜ਼ਰ ਸਨ |

ਪਿਛਲੀ ਖ਼ਬਰ ਵਿਧਾਇਕਾ ਨੇ ਪਿੰਡ ਮੱਟਰਾਂ ਅਤੇ ਨਰੈਣਗੜ੍ਹ 'ਚ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ <br/> ਅਗਲੀ ਖ਼ਬਰ ਜਲਦ ਲੋਕ ਅਰਪਿਤ ਕੀਤਾ ਜਾਵੇਗਾ ਦਿੜ੍ਹਬਾ ਦਾ ਇੰਡੋਰ ਸਟੇਡੀਅਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।