14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਮਜੀਠੀਆ ਨੂੰ ਦਬਾਉਣਾ ਲੋਕਤੰਤਰ ਦਾ ਕਤਲ- ਗੁਰਸੇਵਕ ਸਿੰਘ ਨਵਾਂ ਗਾਉ <br/>

ਅਜੀਤ ਡੈਸਕ 04-06-2026
ਮੂਨਕ, 3 ਜੂਨ (ਕੇਵਲ ਸਿੰਗਲਾ, ਪ੍ਰਵੀਨ ਮਦਾਨ) - ਅਕਾਲੀ ਦਲ ਬਲਾਕ ਲਹਿਰਾਗਾਗਾ ਦੇ ਯੂਥ ਪ੍ਰਧਾਨ ਗੁਰਸੇਵਕ ਸਿੰਘ ਨਵਾਗਾਉ ਨੇ ਭਗਵੰਤ ਮਾਨ ਦੀ ਸਰਕਾਰ ਵਲੋਂ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਦਿੱਲੀ ਦੇ ਇਸ਼ਾਰਿਆਂ 'ਤੇ ਬਦਲਾਖੋਰੀ ਦੀ ਰਾਜਨੀਤੀ ਤਹਿਤ ਤੰਗ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਸ੍ਰੀਮਤੀ ਇੰਦਰਾ ਗਾਂਧੀ ਨੇ 1975 'ਚ ਐਮਰਜੈਂਸੀ ਲਾ ਕੇ ਵਿਰੋਧੀ ਧਿਰ ਦੀ ਆਵਾਜ਼ ਕੁਚਲੀ ਸੀ | ਅੱਜ ਪੰਜਾਬ ਦੀ ਸਰਕਾਰ ਉਹੀ ਰਾਹ ਕਿਉਂ ਤੁਰ ਪਈ ਹੈ? ਉਸ ਵੇਲੇ ਦਿੱਲੀ ਤੋਂ ਫੁਰਮਾਨ ਆਉਂਦੇ ਸਨ, ਅੱਜ ਮੁੱਖ ਮੰਤਰੀ ਭਗਵੰਤ ਮਾਨ ਆਪ ਹੀ ਦਿੱਲੀ ਦੇ ਇਸ਼ਾਰਿਆਂ 'ਤੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਹਨ | ਇਹ ਸ਼੍ਰੋਮਣੀ ਅਕਾਲੀ ਦਲ ਨਾਲ ਸਿੱਧਮ-ਸਿੱਧਾ ਧੱਕਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ | ਹਰੇਕ ਵਰਗ ਇਸ ਸਰਕਾਰ ਤੋਂ ਦੁਖੀ ਹੈ, ਕੋਈ ਵਰਗ ਸੁਖੀ ਨਹੀਂ | ਪਰ ਸਰਕਾਰ ਨੂੰ ਪੰਜਾਬ ਦੇ ਦੁੱਖਾਂ ਦੀ ਕੋਈ ਫ਼ਿਕਰ ਨਹੀਂ | ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਰਕਾਰ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾ ਕੇ ਬਦਲਾਖੋਰੀ ਦੀ ਰਾਜਨੀਤੀ 'ਤੇ ਆ ਗਈ ਹੈ | ਉਨ੍ਹਾਂ ਕਿਹਾ ਕਿ ਜਿਸ ਸਰਕਾਰ ਕੋਲ ਪੰਜਾਬ ਦੀ ਜਨਤਾ ਦੇ ਦੁੱਖ ਵੰਡਾਉਣ ਲਈ ਇਕ ਪੈਸਾ ਨਹੀਂ, ਉਸ ਕੋਲ ਅਕਾਲੀ ਵਰਕਰਾਂ ਦੇ ਝੂਠੇ ਪਰਚੇ ਪਾਉਣ ਲਈ ਕੁਬੇਰ ਦਾ ਖ਼ਜ਼ਾਨਾ ਕਿੱਥੋਂ ਆ ਗਿਆ?

ਪਿਛਲੀ ਖ਼ਬਰ ਦੋ ਰੋਜ਼ਾ ਸਮਰ ਕੈਂਪ ਲਗਾਇਆ ਅਗਲੀ ਖ਼ਬਰ 50 ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।