14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਬੀ.ਕੇ.ਯੂ. (ਆਜ਼ਾਦ) ਵਲੋਂ ਸੂਬਾ ਪੱਧਰੀ ਮੀਟਿੰਗ ਲੌਂਗੋਵਾਲ ਵਿਖੇ ਅੱਜ <br/>

ਅਜੀਤ ਡੈਸਕ 04-06-2026
ਦਿੜ੍ਹਬਾ ਮੰਡੀ, 3 ਜੂਨ (ਹਰਬੰਸ ਸਿੰਘ ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਬਲਾਕ ਦਿੜ੍ਹਬਾ ਦੀਆਂ ਪਿੰਡ ਇਕਾਈਆਂ ਦੀ ਮੀਟਿੰਗ ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਅਤੇ ਚਮਕੌਰ ਸਿੰਘ ਸਾਦੀਹਰੀ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਬੈਰਸੀਆਣਾ ਸਾਹਿਬ ਦਿੜ੍ਹਬਾ ਵਿਖੇ ਹੋਈ | ਭਾਰਤੀ ਕਿਸਾਨ ਯੂਨੀਅਨ ਏਕਤਾ (ਆਜ਼ਾਦ) ਵਲੋਂ 4 ਜੂਨ ਨੂੰ ਗੁਰਦੁਆਰਾ ਆਲਾ ਸਿੰਘ ਵਾਲੀ ਢਾਬ ਲੌਂਗੋਵਾਲ ਵਿਖੇ ਸੂਬਾ ਪੱਧਰੀ ਸਿੱਖਿਆ ਮੀਟਿੰਗ ਰੱਖੀ ਗਈ ਹੈ | ਜਿਸ 'ਚ ਪਿੰਡ ਇਕਾਈਆਂ ਦੇ ਆਗੂ ਅਤੇ ਸੂਝਵਾਨ ਕਿਸਾਨ-ਮਜ਼ਦੂਰਾਂ ਨੂੰ ਵੱਡੀ ਗਿਣਤੀ 'ਚ ਪਹੁੰਚਣਗੇ | ਬਲਾਕ ਪ੍ਰਧਾਨ ਨਾਇਬ ਸਿੰਘ ਗੁੱਜਰਾਂ ਨੇ ਕਿਹਾ ਕਿ ਮੀਟਿੰਗ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਮੀਟਿੰਗ 'ਚ ਜਥੇਬੰਦੀ ਸਿਧਾਂਤ ਅਤੇ ਕਿਸਾਨ-ਮਜਦੂਰਾਂ ਦੀਆਂ ਮੰਗਾਂ ਸਬੰਧੀ ਚਰਚਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਲੰਮੇ ਸਮੇਂ ਤੋਂ ਲਾਡਬੰਜਾਰਾ ਰਜਵਾਹਾ ਜੋ ਘੱਗਰ ਬ੍ਰਾਂਚ ਅਕਬਰਪੁਰ ਤੋਂ ਸ਼ੁਰੂ ਹੁੰਦਾ ਹੈ, 'ਚ ਸਿਰਫ਼ ਵਾਧੂ ਪਾਣੀ ਹੀ ਛੱਡਿਆ ਜਾਂਦਾ ਹੈ | ਜਿਸ ਕਾਰਨ ਕਿਸਾਨਾਂ ਦੀ ਫ਼ਸਲ ਦੀ ਸਿੰਚਾਈ ਸਹੀ ਢੰਗ ਨਾਲ ਨਹੀ ਹੋ ਸਕਦੀ | ਜਿਸ ਵਿੱਚ ਰੈਗੂਲਰ ਪੂਰੀ ਮਾਤਰਾ ਵਿੱਚ ਪਾਣੀ ਛੱਡਣ ਲਈ ਪੈਰਵੀ ਕੀਤੀ ਜਾਵੇਗੀ | ਕੋਆਪਰੇਟਿਵ ਸੁਸਾਇਟੀਆਂ ਦੇ ਜੋ ਖਾਤਾ ਧਾਰਕ ਸਵਰਗਵਾਸ ਹੋ ਗਏ ਹਨ ਜਾ ਜਿਸ ਕਿਸਾਨ ਨੇ ਆਪਣੀ ਜ਼ਮੀਨ ਆਪਣੇ ਪਰਿਵਾਰ ਮੈਂਬਰਾਂ ਨਾਂਅ ਮਾਲਕੀ ਤਬਦੀਲ ਕਰਵਾ ਦਿੱਤੀ ਹੈ ਦੀਆਂ ਕਾਪੀਆਂ ਪਹਿਲ ਦੇ ਆਧਾਰ ਤੇ ਬਣਾਈਆਂ ਜਾਣ | ਇਸ ਮੌਕੇ ਗੁਰਮੇਲ ਸਿੰਘ ਕੈਂਪ, ਚਰਨਜੀਤ ਸਿੰਘ ਸੰਤਪੁਰਾ, ਸਤਨਾਮ ਸਿੰਘ ਸ਼ੀਨਾ, ਭਰਪੂਰ ਸਿੰਘ ਗੁੱਜਰਾਂ, ਜਸਪ੍ਰੀਤ ਸਿੰਘ, ਸਤਿਪਾਲ ਸਿੰਘ, ਕੁਲਦੀਪ ਸਿੰਘ ਹਰੀਗੜ੍ਹ, ਚਮਕੌਰ ਸਿੰਘ ਸਾਦੀਹਰੀ, ਜਗਸੀਰ ਸਿੰਘ ਦਿੜ੍ਹਬਾ, ਜਗਦੇਵ ਸਿੰਘ ਕੌਹਰੀਆਂ, ਬੁੱਧ ਸਿੰਘ, ਜਸਵੀਰ ਸਿੰਘ ਸਿੰਧੜਾ, ਸ਼ੇਰ ਸਿੰਘ, ਕਾਕਾ ਸਿੰਘ, ਦਰਬਾਰਾ ਸਿੰਘ, ਗੁਰਚਰਨ ਸਿੰਘ ਖੇਤਲਾ, ਮਾਂਗਾ ਸਿੰਘ ਸਾਦੀਹਰੀ, ਲਾਲ ਸਿੰਘ, ਗੁਰਪਿਆਰ ਸਿੰਘ ਖਾਨਪੁਰ ਫ਼ਕੀਰਾਂ, ਮਹਿੰਦਰ ਸਿੰਘ ਖੇਤਲਾ, ਜਗਦੀਸ਼ ਸਿੰਘ ਰਾਮਪੁਰ ਗੁੱਜਰਾਂ, ਬਲਵਿੰਦਰ ਸਿੰਘ ਕੌਹਰੀਆਂ, ਪਿਆਰਾ ਸਿੰਘ ਰੋਗਲਾ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ ਸੰਜੀਵ ਮੈਨਨ ਲਾਇਨਜ਼ ਡਿਸਟਿ੍ਕਟ ਦੇ ਡਿਪਟੀ ਗਵਰਨਰ ਨਿਯੁਕਤ <br/> ਅਗਲੀ ਖ਼ਬਰ ਲੋਕਾਂ ਨੂੰ ਸੁਵਿਧਾ ਦੇਣ ਵਾਲੇ ਆਪਣੀਆਂ ਸੁਵਿਧਾਵਾਂ ਨੂੰ ਹੀ ਤਰਸੇ- ਅਰਵਿੰਦ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।