13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਜ਼ਿਲ੍ਹਾ ਪੁਲਿਸ ਮੁਖੀ ਨੇ ਸੁਣੀਆਂ ਸੰਗਰੂਰ ਦੇ ਵਪਾਰੀਆਂ ਦੀਆਂ ਸਮੱਸਿਆਵਾਂ <br/>

ਅਜੀਤ ਡੈਸਕ 04-06-2026
ਸੰਗਰੂਰ, 3 ਜੂਨ (ਧੀਰਜ ਪਸ਼ੋਰੀਆ) - ਸਥਾਨਕ ਅਗਰਵਾਲ ਧਰਮਸ਼ਾਲਾ ਵਿਖੇ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਸੰਗਰੂਰ ਦੇ ਵਪਾਰੀਆਂ ਨਾਲ ਬੈਠਕ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ | ਬੈਠਕ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਸਮੇਤ ਕਈ ਵਪਾਰੀ ਆਗੂਆਂ ਵਲੋਂ ਵਪਾਰੀਆਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਦੱਸਿਆ ਗਿਆ | ਸਮੱਸਿਆਵਾਂ ਤੋਂ ਜਾਣੂ ਹੋਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਕਿਹਾ ਕਿ ਪੁਲਿਸ ਅਤੇ ਵਪਾਰੀ ਵਰਗ ਵਿੱਚ ਤਾਲਮੇਲ ਬਹੁਤ ਜ਼ਰੂਰੀ ਹੈ, ਸੋ ਵਪਾਰੀ ਕਿਸੇ ਵੀ ਸਮੱਸਿਆ ਦੀ ਸੂਰਤ 'ਚ ਬਗੈਰ ਕਿਸੇ ਝਿਜਕ ਤੋਂ ਪੁਲਿਸ ਨਾਲ ਰਾਬਤਾ ਕਾਇਮ ਕਰਨ | ਬਾਜ਼ਾਰਾਂ 'ਚ ਟਰੈਫ਼ਿਕ ਸਮੱਸਿਆ ਤੋਂ ਨਿਜਾਤ ਦਿਵਾਉਣ ਸਬੰਧੀ ਉਨ੍ਹਾਂ ਕਿਹਾ ਕਿ ਇਸ ਦੇ ਹੱਲ ਲਈ ਉਹ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਵਪਾਰੀਆਂ ਨਾਲ ਇੱਕ ਸੰਯੁਕਤ ਬੈਠਕ ਕਰਨਗੇ | ਸ਼ਹਿਰ ਵਿੱਚ ਅਪਰਾਧਿਕ ਗਤੀਵਿਧੀਆਂ ਤੇ ਨਕੇਲ ਪਾਉਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੀ ਜ਼ਰੂਰਤ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੂਰੀ ਸਟੱਡੀ ਕਰਨ ਤੋਂ ਬਾਅਦ ਇੱਕ ਪ੍ਰੋਜੈਕਟ ਰਿਪੋਰਟ ਬਣਾ ਕੇ ਸਮਾਰਟ ਸਿਟੀ ਲੁਧਿਆਣਾ ਵਾਂਗ ਸੀ.ਸੀ.ਟੀ.ਵੀ. ਕੈਮਰਿਆਂ ਦਾ ਸੰਚਾਲਨ ਕੀਤਾ ਜਾਵੇਗਾ | ਬੈਠਕ ਦੌਰਾਨ ਸ਼ਹਿਰ 'ਚ ਪ੍ਰਵਾਸੀਆਂ ਦੀ ਹੋ ਰਹੀ ਬਹੁਤਾਤ ਸਬੰਧੀ ਉੱਠੇ ਇਕ ਸਵਾਲ ਸਬੰਧੀ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਪ੍ਰਵਾਸੀ 'ਤੇ ਸ਼ੱਕ ਹੈ ਤਾਂ ਉਹ ਉਸ ਬਾਰੇ ਪੁਲਿਸ ਕੋਲ ਇੱਕ ਅਰਜੀ ਦੇ ਸਕਦਾ ਹੈ | ਇਸ ਮੌਕੇ ਵਪਾਰ ਮੰਡਲ, ਅਗਰਵਾਲ ਸਭਾ ਅਤੇ ਆੜ੍ਹਤੀ ਐਸੋਸੀਏਸ਼ਨ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੂੰ ਸਨਮਾਨਿਤ ਕੀਤਾ ਗਿਆ | ਬੈਠਕ 'ਚ ਹੋਰਨਾਂ ਤੋਂ ਇਲਾਵਾ ਸ੍ਰੀ ਦਵਿੰਦਰ ਅੱਤਰੀ ਐਸ.ਪੀ. (ਡੀ), ਸ੍ਰੀ ਦਲਵੀਰ ਸਿੰਘ ਸਿੱਧੂ ਡੀ.ਐਸ.ਪੀ. (ਆਰ), ਸਿਟੀ ਪੁਲਿਸ ਥਾਣਾ ਇੰਚਾਰਜ ਇੰਸਪੈਕਟਰ ਗੁਲਾਬ ਸਿੰਘ, ਪੁਲਿਸ ਸਿਟੀ ਥਾਣਾ-1 ਦੇ ਮੁਖੀ ਇੰਸਪੈਕਟਰ ਸੁਖਦੀਪ ਸਿੰਘ, ਜ਼ਿਲ੍ਹਾ ਟਰੈਫ਼ਿਕ ਇੰਚਾਰਜ ਸਬ ਇੰਸਪੈਕਟਰ ਪਵਨ ਕੁਮਾਰ, ਅਮਰਜੀਤ ਸਿੰਘ ਟੀਟੂ ਪ੍ਰਧਾਨ ਵਪਾਰ ਮੰਡਲ, ਸੁਖਵਿੰਦਰ ਸਿੰਘ ਸੁੱਖਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਸੰਗਰੂਰ, ਬੱਦਰੀ ਜਿੰਦਲ ਪ੍ਰਧਾਨ ਅਗਰਵਾਲ ਸਭਾ, ਸੀਸ਼ਨ ਕੁਮਾਰ ਗਰਗ ਸੈਕਟਰੀ ਅਗਰਵਾਲ ਸਭਾ, ਰਾਜੇਸ ਥਰੇਜਾ, ਵਿਨੋਦ ਕੁਮਾਰ, ਰਾਜੀਵ ਜਿੰਦਲ, ਇਤਿਹਾਸਕਾਰ, ਅਸ਼ੋਕ ਗੋਇਲ ਸੂਬਾ ਆਗੂ ਕਰਿਆਨਾ ਐਸੋਸੀਏਸ਼ਨ, ਵਿਜੇ ਢੋਲੇਵਾਲ, ਮਹਿੰਦਰ ਬਾਬਾ, ਨਰਿੰਦਰ ਨਿੰਦੀ, ਦਲਬੀਰ ਅÏਲਖ, ਰਵਿੰਦਰਪਾਲ ਨੋਨੀ, ਨਰਿੰਦਰ ਨਿੰਦੀ, ਦਲਵੀਰ ਅÏਲਖ, ਹਰਦੀਪ ਸ਼ਰਮਾ ਅਤੇ ਹੋਰ ਮੌਜੂਦ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ਲਈ ਪੰਦ੍ਹਰਵਾੜਾ ਮੁਹਿੰਮ ਸ਼ੁਰੂ <br/> ਅਗਲੀ ਖ਼ਬਰ ਲੁੱਟਾਂ-ਖੋਹਾਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਦਾ ਵਫ਼ਦ ਪੁਲਿਸ ਸਦਰ ਥਾਣਾ ਮੁਖੀ ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।