18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਕੁੱਟਮਾਰ ਦੇ ਦੋਸ਼ਾਂ ਹੇਠ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ <br/>

ਅਜੀਤ ਡੈਸਕ 31-05-2026
ਅਮਰਗੜ੍ਹ, 30 ਮਈ (ਜਤਿੰਦਰ ਮੰਨਵੀ)- ਥਾਣਾ ਅਮਰਗੜ੍ਹ ਵਿਖੇ ਪਿੰਡ ਉੱਪਲ ਖੇੜੀ ਉਪੋਕੀ ਦੇ ਰਹਿਣ ਵਾਲੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੁੱਟਮਾਰ ਦੇ ਦੋਸ਼ਾਂ ਹੇਠ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸ਼ਮਸ਼ਾਦ ਖ਼ਾਂ ਉਰਫ਼ ਮਾਧੋ ਪੁੱਤਰ ਰਿਆਸਤ ਖ਼ਾਂ ਵਾਸੀ ਉੱਪਲ ਖੇੜੀ ਨੇ ਦੱਸਿਆ ਕਿ ਉਹ ਆਪਣੇ ਪਿਤਾ ਅਤੇ ਕੁਝ ਹੋਰ ਵਿਅਕਤੀਆਂ ਨਾਲ ਅਨਵਰ ਖ਼ਾਂ ਦੀ ਚੱਕੀ 'ਤੇ ਮੌਜੂਦ ਸੀ | ਇਸੇ ਦੌਰਾਨ ਪਿੰਡ ਦੀ ਮਸਜਿਦ 'ਚ ਸ਼ੌਕਤ ਅਲੀ ਖ਼ਾਂ ਵੱਲੋਂ ਅਨਾਊਾਸਮੈਂਟ ਕਰਕੇ ਉਸ ਨੰੂ ਅਤੇ ਉਸ ਦੇ ਪਿਤਾ ਨੂੰ ਲਲਕਾਰਿਆ ਗਿਆ | ਜਦੋਂ ਉਹ ਆਪਣੇ ਸਾਥੀਆਂ ਨਾਲ ਇਸ ਸਬੰਧੀ ਸ਼ੌਕਤ ਅਲੀ ਖ਼ਾਂ ਪਾਸੋਂ ਵਜ੍ਹਾ ਪੁੱਛਣ ਬਾਰੇ ਸਲਾਹ ਹੀ ਕਰ ਰਿਹਾ ਸੀ, ਤਾਂ ਇੰਨੇ ਨੂੰ ਇੱਕ ਕਾਲੇ ਰੰਗ ਦੀ ਸਕਾਰਪੀਓ ਗੱਡੀ ਆਈ, ਜਿਸ ਨੂੰ ਸ਼ੌਕਤ ਅਲੀ ਚਲਾ ਰਿਹਾ ਸੀ | ਸ਼ਿਕਾਇਤਕਰਤਾ ਅਨੁਸਾਰ ਸ਼ੌਕਤ ਅਲੀ ਨੇ ਜਾਨੋਂ ਮਾਰਨ ਦੀ ਨੀਅਤ ਨਾਲ ਬਹੁਤ ਤੇਜ਼ ਰਫ਼ਤਾਰ ਗੱਡੀ ਉਸ ਉਪਰ ਚਾੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਪਾਸੇ ਹੋ ਕੇ ਆਪਣੀ ਜਾਨ ਬਚਾਈ | ਇਸ ਦੌਰਾਨ ਬੇਕਾਬੂ ਗੱਡੀ ਆਸਿਫ਼ ਖ਼ਾਂ ਵਾਸੀ ਉੱਪਲ ਖੇੜੀ ਦੇ ਘਰ ਦੀ ਕੰਧ 'ਚ ਜਾ ਵੱਜੀ, ਜਿਸ ਕਾਰਨ ਕੰਧ ਡਿਗ ਗਈ | ਇਸ ਤੋਂ ਬਾਅਦ ਮੁਲਜ਼ਮ ਨੇ ਦੁਬਾਰਾ ਗੱਡੀ ਪਿੱਛੇ ਕਰਕੇ ਉਸ ਵੱਲ ਵਧਾਈ ਅਤੇ ਉਸ ਦੇ ਸਾਥੀਆਂ ਨੇ ਉਸ ਦੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ | ਅਮਰਗੜ੍ਹ ਪੁਲਿਸ ਨੇ ਇਸ ਮਾਮਲੇ 'ਚ ਕਥਿਤ ਦੋਸ਼ੀ ਸ਼ੌਕਤ ਅਲੀ, ਆਸਿਫ਼ ਖ਼ਾਂ, ਆਰਿਫ਼ ਖ਼ਾਂ, ਪਖੀਰੀਆ, ਅਨਵਰ ਖ਼ਾਂ, ਇਲਿਆਸ ਖ਼ਾਂ, ਗੁਲਜ਼ਾਰ ਖ਼ਾਂ ਅਤੇ ਆਮਿਰ ਖ਼ਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਦੋ ਰੋਜ਼ਾ ਕਿ੍ਕਟ ਟੂਰਨਾਮੈਂਟ ਕਰਵਾਇਆ <br/> ਅਗਲੀ ਖ਼ਬਰ ਅੱਤ ਦੀ ਪੈ ਰਹੀ ਗਰਮੀ ਤੋਂ ਬਾਰਿਸ਼ ਨੇ ਦਿਵਾਈ ਰਾਹਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।